ਕੈਨੇਡਾ-ਇੰਡੀਆ ਦੀ ਪਰੇਡ ''ਚ ਵਿਘਨ ਪਾਉਣ ਪਹੁੰਚੇ ਪਾਕਿਸਤਾਨੀ ਤੇ ਖਾਲਿਸਤਾਨੀ ਸਮਰਥਕ

Thursday, Aug 22, 2019 - 02:26 PM (IST)

ਜਲੰਧਰ (ਧਵਨ) : ਕੈਨੇਡਾ 'ਚ ਹਰ ਸਾਲ ਕੈਨੇਡਾ-ਇੰਡੀਆ ਡੇਅ ਪਰੇਡ ਦਾ ਇਕ ਆਯੋਜਨ ਟੋਰਾਂਟੋ 'ਚ ਕੀਤਾ ਜਾਂਦਾ ਹੈ। ਜਿਥੇ ਵੱਖ-ਵੱਖ ਦੇਸ਼ਾਂ 'ਚ ਵਸੇ ਹੋਰ ਲੋਕ ਸ਼ਾਮਲ ਹੁੰਦੇ ਹਨ। ਇਸ ਵਾਰ ਵੀ ਟੋਰਾਂਟੋ 'ਚ ਕੈਨੇਡਾ-ਇੰਡੀਆ ਡੇਅ ਪਰੇਡ ਦਾ ਆਯੋਜਨ ਕੀਤਾ ਗਿਆ, ਜਿਸ 'ਚ ਇਸ ਵਾਰ ਹਜ਼ਾਰਾਂ ਦੀ ਗਿਣਤੀ 'ਚ ਪਾਕਿਸਤਾਨ ਅਤੇ ਖਾਲਿਸਤਾਨੀ ਸਮਰਥਕ ਪਹੁੰਚੇ ਹੋਏ ਸਨ। ਦੱਸਿਆ ਜਾਂਦਾ ਹੈ ਕਿ ਕੈਨੇਡਾ ਦੀਆਂ ਏਜੰਸੀਆਂ ਨੂੰ ਖਾਲਿਸਤਾਨੀ ਅਤੇ ਪਾਕਿਸਤਾਨੀ ਸਮਰਥਕਾਂ ਦੇ ਪਰੇਡ 'ਚ ਪਹੁੰਚਣ ਦੀ ਭਿਣਕ ਪਹਿਲਾਂ ਹੀ ਲੱਗ ਗਈ, ਜਿਸ ਕਾਰਣ ਉਨ੍ਹਾਂ ਨੇ ਸੁਰੱਖਿਆ ਦੇ ਪ੍ਰਬੰਧ ਕੀਤੇ ਹੋਏ ਸਨ। ਇਸ ਪਰੇਡ ਦਾ ਆਯੋਜਨ ਭਾਰਤੀ ਆਜ਼ਾਦੀ ਦਿਵਸ ਦੇ ਮੌਕੇ 'ਤੇ 15 ਅਗਸਤ ਦੇ ਨੇੜੇ-ਤੇੜੇ ਕੀਤਾ ਜਾਂਦਾ ਹੈ।

ਟੋਰਾਂਟੋ 'ਚ ਪਹੁੰਚੇ ਪ੍ਰਦਰਸ਼ਨਕਾਰੀ ਗ੍ਰੇਟਰ ਟੋਰਾਂਟੋ ਏਰੀਆ ਜਾਂ ਜੀ. ਟੀ. ਏ., ਨਾਰਦਰਨ ਫਿਲੀਪਸ ਸੁਕੇਅਰ ਅਤੇ ਆਸ-ਪਾਸ ਦੇ ਖੇਤਰਾਂ 'ਚੋਂ ਵੀ ਪਹੁੰਚੇ ਹੋਏ ਸਨ। ਉਨ੍ਹਾਂ ਦਾ ਉਦੇਸ਼ ਖੇਤਰ 'ਚ ਵਿਘਨ ਪਾਉਣਾ ਸੀ। ਟੋਰਾਂਟੋ ਪੁਲਸ ਦੇ ਕਰਮਚਾਰੀ ਮੌਕੇ 'ਤੇ ਗਸ਼ਤ ਕਰ ਰਹੇ ਸਨ। ਪਾਕਿਸਤਾਨੀਆਂ ਅਤੇ ਖਾਲਿਸਤਾਨੀਆਂ ਦੇ ਆਉਣ ਦੀ ਸੂਚਨਾ ਨੂੰ ਦੇਖਦੇ ਹੋਏ ਸ਼ਹਿਰ 'ਚ ਬੈਰੀਕੇਡ ਵੀ ਲਾਏ ਗਏ ਸਨ। ਭਾਵੇਂ ਪੁਲਸ ਨੇ ਇਸ ਮੌਕੇ 'ਤੇ ਕੋਈ ਗ੍ਰਿਫਤਾਰੀ ਨਹੀਂ ਕੀਤੀ ਹੈ ਪਰ ਹਿੰਸਾ ਨੂੰ ਫੈਲਣ ਤੋਂ ਰੋਕਣ 'ਚ ਟੋਰਾਂਟੋ ਪੁਲਸ ਜ਼ਰੂਰ ਕਾਮਯਾਬ ਹੋ ਗਈ। ਕੈਨੇਡਾ ਦੇ ਹੋਰਨਾਂ ਸ਼ਹਿਰਾਂ ਕੈਨੇਡਾ-ਇੰਡੀਆ ਡੇਅ ਪਰੇਡ ਦਾ ਆਯੋਜਨ ਕੀਤਾ ਗਿਆ ਪਰ ਇਸ ਵਾਰ ਕਿਸੇ ਵੀ ਹਿੱਸੇ ਤੋਂ ਪ੍ਰੋਗਰਾਮ 'ਚ ਖਾਲਿਸਤਾਨੀ ਅਨਸਰਾਂ ਵੱਲੋਂ ਵਿਘਨ ਫੈਲਾਏ ਜਾਣ ਦੀ ਸੂਚਨਾ ਨਹੀਂ ਮਿਲੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਗਾਤਾਰ ਖਾਲਿਸਤਾਨੀ ਅਨਸਰਾਂ ਵਿਰੁੱਧ ਆਵਾਜ਼ ਬੁਲੰਦ ਕਰ ਰਹੇ ਹਨ ਅਤੇ ਉਨ੍ਹਾਂ ਨੇ ਕਈ ਖਾਲਿਸਤਾਨੀਆਂ ਬਾਰੇ ਲਿਖਤੀ ਤੇ ਪੁਖਤਾ  ਸੂਚਨਾਵਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਪੰਜਾਬ ਆਉਣ 'ਤੇ ਸੌਂਪੀਆਂ ਸਨ। ਕੈਨੇਡਾ-ਇੰਡੀਆ ਡੇਅ ਪਰੇਡ 'ਚ ਭਾਰਤੀ ਦੂਤ ਘਰ ਦੇ ਅਧਿਕਾਰੀਆਂ ਨੇ ਹਿੱਸਾ ਲਿਆ। ਇਨ੍ਹਾਂ 'ਚ ਭਾਰਤ ਦੇ ਰਾਜਦੂਤ ਵਿਕਾਸ ਸਵਰੂਪ ਅਤੇ ਹੋਰ ਅਧਿਕਾਰੀ ਵੀ ਸ਼ਾਮਲ ਸਨ, ਜਿਨ੍ਹਾਂ ਨੇ ਸਿਟੀ ਹਾਲ 'ਚ ਰਾਸ਼ਟਰੀ ਝੰਡਾ ਲਹਿਰਾਇਆ। ਓਟਾਵਾ ਦੇ ਮੇਅਰ ਜਿਮ ਵਾਟਸਨ ਵੀ ਇਸ ਮੌਕੇ 'ਤੇ ਮੌਜੂਦ ਸਨ।

ਦੱਸਿਆ ਜਾਂਦਾ ਹੈ ਕਿ ਜੋ ਪ੍ਰਦਰਸ਼ਨਕਾਰੀ ਇਸ ਆਯੋਜਨ 'ਤੇ ਪਹੁੰਚੇ ਹੋਏ ਸਨ, ਉਨ੍ਹਾਂ ਨੇ ਮੌਕੇ 'ਤੇ ਪਾਕਿਸਤਾਨੀ ਝੰਡੇ ਵੀ ਲਹਿਰਾਏ। ਖਾਲਿਸਤਾਨੀ ਅਨਸਰਾਂ ਨੇ ਵੀ ਆਪਣੇ ਹੱਥਾਂ 'ਚ ਝੰਡੇ ਫੜੇ ਹੋਏ ਸਨ। ਕੁਝ ਕਸ਼ਮੀਰੀ ਵੀ ਉਥੇ ਮੌਜੂਦ ਸਨ। ਜਿਨ੍ਹਾਂ ਨੇ ਕਸ਼ਮੀਰ ਦੇ ਮਾਮਲੇ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਪਰ ਖੁਸ਼ਕਿਸਮਤੀ ਵਾਲੀ ਗੱਲ ਇਹ ਰਹੀ ਕਿ ਇਸ ਵਾਰ ਕੋਈ ਵੱਡੀ ਘਟਨਾ ਵਾਪਰਨ ਤੋਂ ਬਚ ਗਈ।


Anuradha

Content Editor

Related News