ਫਲੈਗ ਵਾਰ ''ਚ ਪਾਕਿਸਤਾਨ ਦੀ ਜ਼ਬਰਦਸਤ ਹਾਰ : ਪਾਕਿਸਤਾਨੀ ਝੰਡਾ ਲਹਿਰਾਉਣ ਤੋਂ ਪਹਿਲਾਂ ਹਵਾ ''ਚ ਲਹਿਰਾਇਆ ਤਿਰੰਗਾ

Monday, Aug 14, 2017 - 12:22 AM (IST)

ਫਲੈਗ ਵਾਰ ''ਚ ਪਾਕਿਸਤਾਨ ਦੀ ਜ਼ਬਰਦਸਤ ਹਾਰ : ਪਾਕਿਸਤਾਨੀ ਝੰਡਾ ਲਹਿਰਾਉਣ ਤੋਂ ਪਹਿਲਾਂ ਹਵਾ ''ਚ ਲਹਿਰਾਇਆ ਤਿਰੰਗਾ

ਅੰਮ੍ਰਿਤਸਰ  (ਨੀਰਜ) - ਫਲੈਗ ਵਾਰ 'ਚ ਭਾਰਤ ਨੂੰ ਹਰਾਉਣ ਦੀ ਪਾਕਿਸਤਾਨ ਦੀ ਸਾਜ਼ਿਸ਼ ਨੂੰ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ ਨੇ ਬੁਰੀ ਤਰ੍ਹਾਂ ਫੇਲ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਕਿ ਪਾਕਿਸਤਾਨ ਆਪਣੇ ਪਰੇਡ ਵਾਲੇ ਖੇਤਰ ਵਿਚ 400 ਫੁੱਟ ਉੱਚਾ ਪਾਕਿਸਤਾਨੀ ਝੰਡਾ ਲਹਿਰਾਉਂਦਾ, ਭਾਰਤ ਸਰਕਾਰ ਨੇ ਅਟਾਰੀ ਬਾਰਡਰ ਰਿਟਰੀਟ ਸੈਰਾਮਨੀ ਥਾਂ 'ਤੇ 360 ਫੁੱਟ ਉੱਚਾ ਤਿਰੰਗਾ ਲਹਿਰਾ ਦਿੱਤਾ ਹੈ।  ਜਾਣਕਾਰੀ ਅਨੁਸਾਰ 360 ਫੁੱਟ ਉੱਚੇ ਤਿਰੰਗੇ ਨੂੰ ਪਿਛਲੇ ਕਈ ਮਹੀਨਿਆਂ ਤੋਂ ਲਹਿਰਾਇਆ ਨਹੀਂ ਗਿਆ ਸੀ ਕਿਉਂਕਿ ਤੇਜ਼ ਹਵਾਵਾਂ ਕਾਰਨ ਤਿਰੰਗਾ ਫਟ ਜਾਂਦਾ ਸੀ, ਜਿਸ ਕਾਰਨ ਇਹ ਫੈਸਲਾ ਲਿਆ ਗਿਆ ਕਿ ਕਿਸੇ ਖਾਸ ਮੌਕਿਆਂ 'ਤੇ ਜਿਵੇਂ ਰਾਸ਼ਟਰੀ ਤਿਉਹਾਰ 15 ਅਗਸਤ ਤੇ 26 ਜਨਵਰੀ ਨੂੰ ਤਿਰੰਗਾ ਲਹਿਰਾਇਆ ਜਾਵੇਗਾ ਪਰ ਪਾਕਿਸਤਾਨ ਸਰਕਾਰ ਨੇ ਸਮਝਿਆ ਕਿ ਸ਼ਾਇਦ ਹੁਣ ਤਿਰੰਗਾ ਕਦੇ ਲਹਿਰਾਇਆ ਹੀ ਨਹੀਂ ਜਾਵੇਗਾ, ਜਿਸ ਨੂੰ ਵੇਖਦੇ ਹੋਏ ਉਸ ਨੇ ਭਾਰਤ ਨੂੰ ਨੀਵਾਂ ਵਿਖਾਉਣ ਲਈ 400 ਫੁੱਟ ਉੱਚੇ ਝੰਡੇ ਦੀ ਉਸਾਰੀ ਕਰਵਾਈ ਅਤੇ ਚੀਨ ਦੀ ਮਦਦ ਨਾਲ 7 ਕਰੋੜ ਦੀ ਲਾਗਤ ਨਾਲ ਪਾਕਿਸਤਾਨੀ ਝੰਡਾ ਬਣਵਾਇਆ।
ਇਸ ਦਾ ਸਾਰਾ ਕੰਮ ਪੂਰਾ ਹੋਣ ਤੋਂ ਬਾਅਦ 13 ਅਗਸਤ ਦੀ ਰਾਤ ਨੂੰ ਪਾਕਿਸਤਾਨੀ ਝੰਡਾ ਲਹਿਰਾਏ ਜਾਣ ਦੀ ਯੋਜਨਾ ਸੀ ਤਾਂ ਕਿ 14 ਅਗਸਤ ਨੂੰ ਪਾਕਿਸਤਾਨ ਦੇ ਆਜ਼ਾਦੀ ਦਿਵਸ 'ਤੇ ਭਾਰਤ ਦਾ ਮਜ਼ਾਕ ਉਡਾਇਆ ਜਾ ਸਕੇ ਪਰ ਸਾਡੀਆਂ ਸੁਰੱਖਿਆ ਏਜੰਸੀਆਂ ਦੀ ਚੌਕਸੀ ਕਰ ਕੇ ਪਾਕਿਸਤਾਨ ਆਪਣੀ ਇਸ ਸਾਜ਼ਿਸ਼ ਵਿਚ ਫੇਲ ਹੋ ਗਿਆ ਅਤੇ 13 ਅਗਸਤ ਦੁਪਹਿਰ ਨੂੰ ਹੀ ਅਟਾਰੀ ਬਾਰਡਰ ਰਿਟਰੀਟ ਸੈਰਾਮਨੀ ਥਾਂ 'ਤੇ 360 ਫੁੱਟ ਉੱਚਾ ਤਿਰੰਗਾ ਹਵਾ ਵਿਚ ਲਹਿਰਾ ਦਿੱਤਾ ਗਿਆ, ਜਿਸ ਨੂੰ ਵੇਖ ਕੇ ਪਾਕਿਸਤਾਨੀ ਖੇਮੇ ਵਿਚ ਕਾਫੀ ਨਾਮੋਸ਼ੀ ਨਜ਼ਰ ਆਈ।  ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਆਪ ਇਸ ਕੰਮ ਦੀ ਕਮਾਨ ਸਾਂਭੀ। ਆਪਣੀ ਨਿਗਰਾਨੀ 'ਚ 360 ਫੁੱਟ ਉੱਚਾ ਤਿਰੰਗਾ ਲਹਿਰਾਉਣ ਦੇ ਕੰਮ ਦਾ ਜਾਇਜ਼ਾ ਲਿਆ ਅਤੇ ਕਰਮਚਾਰੀਆਂ ਦਾ ਵੀ ਹੌਸਲਾ ਵਧਾਇਆ।


Related News