ਫਿਰੋਜ਼ਪੁਰ ਸਰਹੱਦ ''ਤੇ ਬੀ.ਐੱਸ.ਐੱਫ. ਨੇ ਪਾਕਿ ਘੁਸਪੈਠੀਏ ਨੂੰ ਕੀਤਾ ਕਾਬੂ

Thursday, Jun 28, 2018 - 11:43 AM (IST)

ਫਿਰੋਜ਼ਪੁਰ ਸਰਹੱਦ ''ਤੇ ਬੀ.ਐੱਸ.ਐੱਫ. ਨੇ ਪਾਕਿ ਘੁਸਪੈਠੀਏ ਨੂੰ ਕੀਤਾ ਕਾਬੂ

ਫਿਰੋਜ਼ਪੁਰ (ਕੁਮਾਰ, ਮਨਦੀਪ) - ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ 'ਤੇ ਬੀ. ਐੱਸ. ਐੱਫ. ਨੇ ਡੀ. ਟੀ. ਮਲ ਚੈੱਕ ਪੋਸਟ ਦੇ ਨੇੜੇ ਇਕ ਪਾਕਿ ਘੁਸਪੈਠੀਏ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਸ ਦੌਰਾਨ ਸੰਪਰਕ ਕਰਨ 'ਤੇ ਬੀ. ਐੱਸ. ਐੱਫ. ਦੇ ਅਧਿਕਾਰੀਆਂ ਨੇ ਕਿਹਾ ਕਿ ਇਹ ਘੁਸਪੈਠੀਆਂ ਦਿਮਾਗੀ 'ਤੇ ਪ੍ਰੇਸ਼ਾਨ ਲੱਗ ਰਿਹਾ ਹੈ। ਇਸ ਦੇ ਕੱਪੜੇ ਫਟੇ ਹੋਏ ਅਤੇ ਸਿਰ ਦੇ ਵਾਲ ਵੱਡੇ-ਵੱਡੇ ਹਨ। ਉਨ੍ਹਾਂ ਕਿਹਾ ਕਿ ਉਕਤ ਘੁਸਪੈਠੀਆਂ ਗੁੰਗਾ ਬਹਿਰਾ ਲੱਗ ਰਿਹਾ ਹੈ। ਇਸ ਦੀ ਜਾਂਚ ਪੜਤਾਲ ਕਰਨ ਤੋਂ ਬਾਅਦ ਹੀ ਇਸ ਨੂੰ ਪਾਕਿ ਰੇਂਜਰਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ।


Related News