‘ਪਾਕਿ ਸਰਕਾਰ ਨੇ ਸ਼੍ਰੀ ਰਾਮ ਮੰਦਰ ਦੀ ਇਮਾਰਤ ’ਤੇ ਬਣਾ ਦਿੱਤਾ ਸਕੂਲ’

Wednesday, May 19, 2021 - 10:17 AM (IST)

‘ਪਾਕਿ ਸਰਕਾਰ ਨੇ ਸ਼੍ਰੀ ਰਾਮ ਮੰਦਰ ਦੀ ਇਮਾਰਤ ’ਤੇ ਬਣਾ ਦਿੱਤਾ ਸਕੂਲ’

ਗੁਰਦਾਸਪੁਰ/ਪਾਕਿਸਤਾਨ (ਜ. ਬ.) - ਪਾਕਿਸਤਾਨ ਦੇ ਰਾਜ ਖੈਬਰ ਪਖਤੂਨਵਾਂ ਦੇ ਸ਼ਹਿਰ ਲੱਕੀ ਮਾਰਵਤ ’ਚ ਹਿੰਦੂ ਮੰਦਰ ਦੀ ਇਮਾਰਤ ਨੂੰ ਸਰਕਾਰ ਨੇ ਪ੍ਰਾਇਮਰੀ ਸਕੂਲ ’ਚ ਬਦਲ ਕੇ ਉਥੇ ਸਰਕਾਰੀ ਪ੍ਰਾਇਮਰੀ ਮੀਨਾ ਸਕੂਲ ਚਲਾ ਰੱਖਿਆ ਹੈ। ਅਜਿਹਾ ਹੋਣ ਤੋਂ ਬਾਅਦ ਵੀ ਇਲਾਕੇ ਦੇ ਲੋਕ ਇਸ ਨੂੰ ਅੱਜ ਵੀ ਮੰਦਰ ਸਕੂਲ ਕਹਿੰਦੇ ਹਨ।

ਪੜ੍ਹੋ ਇਹ ਵੀ ਖਬਰ - ਪਹਿਲਾਂ ਕੀਤਾ ‘ਪਿਆਰ’ ਫਿਰ ਵਿਆਹ ਤੋਂ ਕੀਤਾ ‘ਇਨਕਾਰ’, ਕੁੜੀ ਤੋਂ ਪਰੇਸ਼ਾਨ ਮੁੰਡੇ ਨੇ ਮਾਰੀ ਖੁਦ ਨੂੰ ‘ਗੋਲ਼ੀ

ਸਰਹੱਦ ਪਾਰ ਸੂਤਰਾਂ ਅਨੁਸਾਰ ਇਸ ਮੰਦਰ ਦਾ ਨਿਰਮਾਣ 1870 ’ਚ ਹਿੰਦੂ ਪਰਿਵਾਰਾਂ ਨੇ ਕਰਵਾਇਆ ਸੀ ਅਤੇ ਇਸ ਨੂੰ ਰਾਮ ਮੰਦਰ ਦਾ ਨਾਂ ਦਿੱਤਾ ਗਿਆ। ਪ੍ਰਿੰਸੀਪਲ ਫਜ਼ਲ ਰਹਿਮਾਨ ਮੁਤਾਬਕ ਹੁਣ ਇਸ ਮੰਦਰ ਦੇ 2 ਕਮਰਿਆਂ ਨਾਲ 4 ਨਵੇਂ ਕਮਰੇ ਬਣਾ ਦਿੱਤਾ ਗਏ ਹਨ ਪਰ ਮੰਦਰ ਦੀ ਹਾਲਤ ਖਸਤਾ ਹੋ ਚੁੱਕੀ ਹੈ, ਜੋ ਕਿਸੇ ਵੀ ਸਮੇਂ ਡਿੱਗ ਸਕਦਾ ਹੈ।

ਪੜ੍ਹੋ ਇਹ ਵੀ ਖਬਰ - ਕੱਪੜੇ ਸੁੱਕਣੇ ਪਾਉਣ ਨੂੰ ਲੈ ਕੇ ਦੋ ਜਨਾਨੀਆਂ 'ਚ ਹੋਏ ਝਗੜੇ ਨੇ ਧਾਰਿਆ ਖ਼ੂਨੀ ਰੂਪ, 1 ਦੀ ਮੌਤ (ਤਸਵੀਰਾਂ)


author

rajwinder kaur

Content Editor

Related News