ਪਾਕਿਸਤਾਨ ਦੇ ਕਿਸਾਨ ਪੰਜਾਬ ਸਮੇਤ ਭਾਰਤ ''ਚ ਫੈਲਾ ਰਹੇ ''ਪ੍ਰਦੂਸ਼ਣ'', ਜਾਣੋ ਕਿਵੇਂ

10/12/2019 3:46:38 PM

ਲੁਧਿਆਣਾ : ਪੰਜਾਬ ਸਮੇਤ ਭਾਰਤ 'ਚ ਜਿੱਥੇ ਪਰਾਲੀ ਸਾੜਨ ਕਾਰਨ ਪ੍ਰਦੂਸ਼ਣ 'ਚ ਵਾਧਾ ਹੋ ਰਿਹਾ ਹੈ, ਉੱਥੇ ਹੀ ਇਸ ਦੇ ਲਈ ਕਿਤੇ ਨਾ ਕਿਤੇ ਪਾਕਿਸਤਾਨ ਦੇ ਕਿਸਾਨ ਵੀ ਜ਼ਿੰਮੇਵਾਰ ਹਨ ਕਿਉਂਕਿ ਪਾਕਿਸਤਾਨ ਦੇ ਜ਼ਿਲਿਆਂ 'ਚ ਵੱਡੇ ਪੱਧਰ 'ਤੇ ਝੋਨੇ ਦੀ ਪਰਾਲੀ ਸਾੜੀ ਜਾ ਰਹੀ ਹੈ। ਪੰਜਾਬ ਰਿਮੋਟ ਸੈਂਸਿੰਗ ਸੈਂਟਰ ਵਲੋਂ ਲਈਆਂ ਗਈਆਂ ਸੈਟੇਲਾਈਟ ਤਸਵੀਰਾਂ 'ਚ ਇਸ ਗੱਲ ਦਾ ਪਤਾ ਲੱਗਿਆ ਹੈ। ਪਾਕਿਸਤਾਨ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਦੇ ਜ਼ਿਲਿਆਂ 'ਚ ਵੀ ਪਰਾਲੀ ਸਾੜਨ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਪਾਕਿਸਤਾਨ 'ਚ ਸਾੜੀ ਗਈ ਪਰਾਲੀ ਨਾਲ ਪੰਜਾਬ ਸਮੇਤ ਉੱਤਰੀ ਭਾਰਤ ਦੇ ਸੂਬਿਆਂ 'ਚ ਕਾਫੀ ਪ੍ਰਦੂਸ਼ਣ ਫੈਲਿਆ ਸੀ। ਸੈਂਸਿੰਗ ਸੈਂਟਰ ਨੇ 2 ਹਫਤਿਆਂ ਤੋਂ ਪਰਾਲੀ ਸਾੜਨ ਵਾਲਿਆਂ 'ਤੇ ਨਜ਼ਰ ਰੱਖੀ ਹੋਈ ਹੈ। ਸੈਂਟਰ ਦੇ ਐਗਰੋ ਈਕੋ ਸਿਸਟਮ ਅਤੇ ਕਰਾਪ ਮਾਡਲਿੰਗ ਡਵੀਜ਼ਨ ਵਲੋਂ 10 ਅਕਤੂਬਰ ਨੂੰ ਲਈਆਂ ਗਈਆਂ ਤਾਜਾ ਸੈਟੇਲਾਈਟ ਤਸਵੀਰਾਂ ਨੂੰ ਦੇਖ ਕੇ ਪਤਾ ਲੱਗਦਾ ਹੈ ਕਿ ਸਰਹੱਦ ਪਾਰ ਵੀ ਕਾਫੀ ਪਰਾਲੀ ਸਾੜੀ ਜਾ ਰਹੀ ਹੈ। ਦੂਜੇ ਪਾਸੇ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਹਵਾ ਦਾ ਰੁੱਖ ਉੱਤਰੀ ਪੱਛਮ ਵੱਲ ਚੱਲ ਰਿਹਾ ਹੈ। ਇਹ ਹਵਾਵਾਂ ਪਾਕਿਸਤਾਨ ਤੋਂ ਭਾਰਤ ਆਉਂਦੀਆਂ ਹਨ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਮੌਸਮ ਵਿਭਾਗ ਦੀ ਮੁਖੀ ਡਾ. ਪ੍ਰਭਜੋਤ ਕੌਰ ਦੇ ਮੁਤਾਬਕ ਪਕਿਸਤਾਵ ਵਲੋਂ ਆਉਣ ਵਾਲੀ ਹਵਾ ਦਾ ਅਸਰ ਭਾਰਤ ਦੇ ਪੰਜਾਬ 'ਤੇ ਪੈਣਾ ਲਾਜ਼ਮੀ ਹੈ। ਪਾਕਿਸਤਾਨ 'ਚ ਪਰਾਲੀ ਸਾੜਨ ਕਾਰਨ ਧੂੰਆਂ ਇਕੱਠਾ ਹੋਵੇਗਾ ਅਤੇ ਸਾਡੀਆਂ ਹਵਾਵਾਂ 'ਚ ਪੁੱਜਣ 'ਤੇ ਪ੍ਰਦੂਸ਼ਣ ਦਾ ਪੱਧਰ ਵਧੇਗਾ। ਉਨ੍ਹਾਂ ਨੇ ਦੱਸਿਆ ਕਿ 4 ਅਕਤੂਬਰ ਤੋਂ 11 ਅਕਤੂਬਰ ਤੱਕ ਦੁਪਹਿਰ ਬਾਅਦ ਲਗਾਤਾਰ ਉੱਤਰ-ਪੱਛਮੀ ਹਵਾਵਾਂ ਵੀ ਚੱਲ ਰਹੀਆਂ ਹਨ।


Babita

Content Editor

Related News