ਹੁਣ ਵੀਰਾਨ ਪਿਆ ਹੈ ਕਰਤਾਰਪੁਰ ਸਾਹਿਬ ਦਾ ਰੇਲਵੇ ਸਟੇਸ਼ਨ, ਕਦੇ ਸਨ ਲਹਿਰਾ-ਬਹਿਰਾਂ

11/13/2019 2:35:52 PM

ਪਾਕਿਸਤਾਨ/ਡੇਰਾ ਬਾਬਾ ਨਾਨਕ (ਸ਼ਾਹਿਦ ਜ਼ਿਆ) :  ਲਾਂਘਾ ਖੁੱਲ੍ਹਣ ਤੋਂ ਬਾਅਦ ਚਾਹੇ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਤੱਕ ਜਾਣ ਵਾਲਾ ਰਾਹ ਖੁੱਲ੍ਹ ਗਿਆ ਹੈ ਪਰ ਇਕ ਸਮਾਂ ਸੀ ਜਦੋਂ ਅੰਮ੍ਰਿਤਸਰ ਤੋਂ ਸਿਆਲਕੋਟ ਤੱਕ ਗੱਡੀ ਜਾਂਦੀ ਸੀ ਤੇ ਸਟੇਸ਼ਨ ਡੇਰਾ ਬਾਬਾ ਨਾਨਕ ਰੇਲਵੇ ਲਾਈਨ 'ਤੇ ਸੀ। ਹੁਣ ਅੰਮ੍ਰਿਤਸਰ ਤੋਂ ਆਉਣ ਵਾਲੀਆਂ ਗੱਡੀਆਂ ਇੱਥੋਂ ਹੀ ਵਾਪਸ ਚਲੀਆਂ ਜਾਂਦੀਆਂ ਹਨ। 1965 ਦੀ ਜੰਗ ਦੌਰਾਨ ਕਰਤਾਰਪੁਰ ਸਾਹਿਬ ਨੂੰ ਜਾਂਦੀ ਹੋਈ ਰੇਲਵੇ ਲਾਈਨ ਜੰਗ ਦੀ ਭੇਟ ਚੜ੍ਹ ਗਈ। ਕਰਤਾਰਪੁਰ ਸਾਹਿਬ ਵਿਖੇ ਜੋ ਰੇਲ ਜਾਂਦੀ ਸੀ ਇਹ ਚੱਕ ਅਮਰੂ ਵਾਲੀ ਲਾਈਨ 'ਤੇ ਸਥਿਤ ਸੀ, ਇੱਥੇ ਬਕਾਇਦਾ ਕਰਤਾਰਪੁਰ ਸਾਹਿਬ ਨਾਂ ਦਾ ਰੇਲਵੇ ਸਟੇਸ਼ਨ ਵੀ ਸੀ, ਜੋ ਅੱਜ ਕੱਲ੍ਹ ਖੰਡਰ ਬਣ ਚੁੱਕਾ ਹੈ।  

PunjabKesariਇੱਥੇ ਰੇਲ ਲਾਈਨਾਂ ਦਾ ਜਾਲ ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ, ਡੇਰਾ ਬਾਬਾ ਨਾਨਕ ਤੋਂ ਪਿੰਡ ਜੱਸੜ ਜੰਕਸ਼ਨ ਸੀ। ਇਸ ਜੰਕਸ਼ਨ 'ਤੇ ਇਕ ਲਾਈਨ ਲਾਹੌਰ ਤੋਂ ਚੱਕ ਅਮਰੂ ਨੂੰ ਆਉਂਦੀ ਸੀ। ਇੱਥੋਂ ਹੀ ਤੀਜੀ ਲਾਈਨ ਪਿੰਡ ਜੱਸੜ ਜੰਕਸ਼ਨ ਤੋਂ ਨਾਰੋਵਾਲ ਨੂੰ ਅਤੇ ਅੱਗੇ ਵਜ਼ੀਰਾਬਾਦ ਨੂੰ ਜਾਂਦੀ ਹੈ। ਪਿੰਡ ਜੱਸੜ ਅਤੇ ਨਾਰੋਵਾਲ ਦੇ ਵਿਚਕਾਰ ਕਰਤਾਰਪੁਰ ਸਾਹਿਬ ਰੇਲਵੇ ਸਟੇਸ਼ਨ ਹੈ। ਡੇਰਾ ਬਾਬਾ ਨਾਨਕ ਤੋਂ ਪਿੰਡ ਜੱਸੜ ਜੰਕਸ਼ਨ ਸੀ। ਇਸ ਜੰਕਸ਼ਨ 'ਤੇ ਇਕ ਲਾਈਨ ਲਾਹੌਰ ਤੋਂ ਚੱਕ ਅਮਰੂ ਨੂੰ ਆਉਂਦੀ ਸੀ। ਇੱਥੋਂ ਹੀ ਤੀਜੀ ਲਾਈਨ ਪਿੰਡ ਜੱਸੜ ਜੰਕਸ਼ਨ ਤੋਂ ਨਾਰੋਵਾਲ ਤੇ ਅਤੇ ਅੱਗੇ ਵਜ਼ੀਰਾਬਾਦ ਨੂੰ ਜਾਂਦੀ ਹੈ। ਪਿੰਡ ਜੱਸੜ ਤੇ ਨਾਰੋਵਾਲ ਦੇ ਵਿਚਕਾਰ ਦਰਬਾਰ ਸਾਹਿਬ, ਕਰਤਾਰਪੁਰ ਸਾਹਿਬ ਰੇਲਵੇ ਸਟੇਸ਼ਨ ਹੈ। ਡੇਰਾ ਬਾਬਾ ਨਾਨਕ ਤੋਂ ਪਿੰਡ ਜੱਸੜ ਜੰਕਸ਼ਨ ਦੇ ਵਿਚਕਾਰ ਰਾਵੀ ਉੱਤੇ ਪੁੱਲ ਦੇ ਬਰਬਾਦ ਹੋਣ ਤੋਂ ਬਾਅਦ ਕਰਤਾਰਪੁਰ ਸਾਹਿਬ ਨੂੰ ਜਾਂਦੀ ਰੇਲ ਗੱਡੀ ਦੀ ਸੰਭਾਵਨਾ ਖਤਮ ਹੋ ਗਈ। ਨਵੰਬਰ 9 ਤੋਂ ਖੁੱਲ੍ਹਣ ਜਾ ਰਹੇ ਕਰਤਾਰਪੁਰ ਕੋਰੀਡੇਰ ਦੇ ਨਾਲ ਇਸ ਰੇਲ ਲਾਈਨ ਦੇ ਮੁੜ ਬਹਾਲ ਹੋਣ ਦੀ ਪੂਰੀ ਉਮੀਦ ਹੈ। ਸ਼ਾਲਾ ਬੰਦ ਹੋਏ ਇਹ ਰਸਤੇ ਮੁੜ ਖੁੱਲ੍ਹ ਜਾਣ ਤੇ ਦਿਲਾਂ ਦੇ ਰਾਹ ਵੀ।


Baljeet Kaur

Content Editor

Related News