ਭਾਰਤ ''ਚ ਸੁਤੰਤਰਤਾ ਦਿਵਸ ਸਮਾਰੋਹ ''ਤੇ ਅੱਤਵਾਦੀ ਹਮਲੇ ਦਾ ਸ਼ੱਕ

Tuesday, Aug 08, 2017 - 11:36 AM (IST)

ਅੰਮ੍ਰਿਤਸਰ - ਪਾਕਿਸਤਾਨ 'ਚ ਪ੍ਰਮੁੱਖ ਅੱਤਵਾਦੀ ਸੰਗਠਨਾਂ ਦਾ ਲਸ਼ਕਰ ਅਤੇ ਜੈਸ਼-ਏ-ਮੁਹੰਮਦ ਵੱਲੋਂ ਭਾਰਤ 'ਚ 15 ਅਗਸਤ ਨੂੰ ਮਨਾਏ ਜਾਣ ਵਾਲੇ ਸੁਤੰਤਰਤਾ ਦਿਵਸ ਤੇ ਹੋਣ ਵਾਲੇ ਸਮਾਰੋਹ 'ਤੇ ਅੱਤਵਾਦੀ ਹਮਲਾ ਕਰਨ ਦੀ ਸਾਜਿਸ਼ ਦੀ ਰੂਪਰੇਖਾ ਤਿਆਰ ਕੀਤੀ ਗਈ ਹੈ। 
ਇਨ੍ਹਾਂ ਅੱਤਵਾਦੀ ਸੰਗਠਨਾਂ ਦੇ ਨਿਸ਼ਾਨੇ 'ਤੇ ਰਾਜਧਾਨੀ ਦਾ ਲਾਲ ਕਿਲਾ, ਪੰਜਾਬ, ਜੰਮੂ-ਕਸ਼ਮੀਰ, ਗੁਜਰਾਤ, ਮਹਾਰਾਸ਼ਟਰ ਆਦਿ ਦੇ ਮੁੱਖ ਸ਼ਹਿਰ ਹਨ। ਇਸ ਦੀ ਸੂਚਨਾ ਗ੍ਰਹਿ ਮੰਤਰਾਲੇ ਨੂੰ ਵੀ ਮਿਲ ਚੁੱਕੀ ਹੈ ਅਤੇ ਪਾਕਿ ਦੇ ਨਾਲ ਲੱਗਦੀ ਸਾਰੀ ਸਰਹੱਦ 'ਤੇ ਖੁਫੀਆਂ ਅਤੇ ਸੁਰੱਖਿਆ ਏਜੰਸੀਆਂ ਨੂੰ ਚੌਕਸ ਕਰ ਦਿੱਤਾ ਗਿਆ ਹੈ। ਲਸ਼ਕਰ ਅਤੇ ਜੈਸ਼-ਏ-ਮੁਹੰਮਦ ਆਪਣੇ ਆਪਰੇਸ਼ਨ ਲਈ ਤਿਆਰ ਨਵੇਂ ਨੌਜਵਾਨ ਰੰਗਰੂਟ ਅੱਤਵਾਦੀਆਂ ਦੀ ਕਿਸੇ ਵੀ ਸਮੇਂ ਭਾਰਤ 'ਚ ਘੁਸਪੈਠ ਕਰਵਾ ਸਕਦੇ ਹਨ। ਇਨ੍ਹਾਂ ਰੰਗਰੂਟਾਂ ਨੂੰ ਆਧੁਨਿਕ ਹਥਿਆਰਾਂ, ਗੋਲਾ-ਬਾਰੂਦ ਆਦਿ ਨਾਲ ਲੈਸ ਕੀਤਾ ਗਿਆ ਹੈ। 
ਇਨ੍ਹਾਂ ਨੂੰ ਜੇਹਾਦ ਦੇ ਨਾਰੇ ਨਾਲ ਭਾਰਤ 'ਚ 15 ਅਗਸਤ ਦੌਰਾਨ ਹੋਣ ਵਾਲੇ ਸੁਤੰਤਰਤਾ ਸਮਾਰੋਹ ਨੂੰ ਨਿਸ਼ਾਨਾ ਬਣਾਉਣ ਦਾ ਲਕਸ਼ ਦਿੱਤਾ ਗਿਆ ਹੈ। ਇਹ ਵੀ ਪਤਾ ਲੱਗਿਆ ਹੈ ਕਿ ਕਸ਼ਮੀਰ ਘਾਟੀ 'ਚ ਭਾਰਤ ਦੇ ਰਾਸ਼ਟਰੀ ਗੀਤ ਦਾ ਵਿਰੋਧ ਕਰ ਉਥੇ 14 ਅਗਸਤ ਨੂੰ ਪਾਕਿ ਦਾ ਰਾਸ਼ਟਰੀ ਗੀਤ ਗਾਉਣ ਅਤੇ ਪਾਕਿ ਦਾ ਝੰਡਾ ਲਿਹਰਾਉਣ ਦੀ ਵੀ ਸਾਜਿਸ਼ ਰਚੀ ਜਾ ਰਹੀ ਹੈ। ਸੂਤਰਾ ਮੁਤਾਬਕ ਪਾਕਿ ਦੇ 14 ਅਗਸਤ ਸੁਤੰਤਰਤਾ ਦਿਵਸ ਮਨਾਏ ਜਾਣ ਦੇ ਸਬੰਧ 'ਚ ਕਸ਼ਮੀਰ ਘਾਟੀ 'ਚ ਪਾਕਿ ਦਾ ਸੁਤੰਤਰਤਾ ਦਿਵਸ ਮਨਾਉਣ ਲਈ ਨੌਜਵਾਨਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ।


Related News