ਪਾਕਿ ’ਚ ਹਿੰਦੂ ਮੋਚੀ ਨੂੰ ਪੁਲਸ ਨੇ ਅਗਵਾਕਾਰਾਂ ਤੋਂ ਕਰਵਾਇਆ ਮੁਕਤ
Thursday, May 13, 2021 - 11:45 AM (IST)
ਗੁਰਦਾਸਪੁਰ/ਪਾਕਿਸਤਾਨ (ਜ. ਬ.) - ਪਾਕਿਸਤਾਨ ਦੇ ਸਿੰਧ ਪ੍ਰਾਂਤ ਦੇ ਜ਼ਿਲ੍ਹਾ ਗੌਤਕੀ ਅਧੀਨ ਕਸਬਾ ਦਹਾਰਕੀ ਨਿਵਾਸੀ ਇਕ ਹਿੰਦੂ ਵਿਅਕਤੀ, ਜਿਸ ਨੂੰ ਅਗਵਾ ਕਰ ਕੇ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਸੀ, ਨੂੰ ਪੁਲਸ ਨੇ ਸੁਰੱਖਿਅਤ ਬਚਾ ਲਿਆ ਹੈ। ਸਰਹੱਦ ਪਾਰ ਸੂਤਰਾਂ ਅਨੁਸਾਰ 10 ਮਈ ਨੂੰ ਪਿੰਡ ਦਹਾਰਕੀ ਨਿਵਾਸੀ ਮੋਹਨ ਲਾਲ, ਜੋ ਪੇਸ਼ੇ ਤੋਂ ਮੋਚੀ ਹੈ, ਘਰ ਤੋਂ ਗਿਆ ਸੀ ਪਰ ਵਾਪਸ ਘਰ ਨਹੀਂ ਆਇਆ।
ਪੜ੍ਹੋ ਇਹ ਵੀ ਖਬਰ - ਸਾਵਧਾਨ ! ਬੱਚਿਆਂ ’ਚ ਵੱਧ ਰਿਹੈ ਕੋਰੋਨਾ ਦਾ ਖ਼ਤਰਾ, ਮਾਤਾ-ਪਿਤਾ ਇੰਝ ਰੱਖਣ ਆਪਣੇ ਬੱਚੇ ਨੂੰ ਸੁਰੱਖਿਅਤ
11 ਮਈ ਨੂੰ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋ ਗਈ, ਜਿਸ ’ਚ ਮੋਹਨ ਲਾਲ ਖੂਨ ਨਾਲ ਲਥਪਥ ਪਿਆ ਖੁਦ ਹੀ ਲੋਕਾਂ ਤੋਂ ਮਦਦ ਮੰਗ ਰਿਹਾ ਸੀ। ਮੰਗ ਕਰਦੇ ਹੋਏ ਉਸ ਨੇ ਕਿਹਾ ਕਿ ਕਿਸੇ ਤਰ੍ਹਾਂ 50 ਲੱਖ ਰੁਪਏ ਦਾ ਪ੍ਰਬੰਧ ਕਰ ਕੇ ਮੈਨੂੰ ਮੁਕਤ ਕਰਵਾਇਆ ਜਾਵੇ। ਇਸ ਵੀਡੀਓ ’ਚ ਇਕ ਵਿਅਕਤੀ ਉਸ ਨੂੰ ਡੰਡੇ ਨਾਲ ਮਾਰਦਾ ਵੀ ਦਿਖਾਈ ਦੇ ਰਿਹਾ ਸੀ, ਜੋ ਕਹਿ ਰਿਹਾ ਸੀ ਕਿ 50 ਲੱਖ ਰੁਪਏ ਦੀ ਅਪੀਲ ਆਪਣੇ ਪਰਿਵਾਰ ਵਾਲਿਆਂ ਨੂੰ ਕਰ, ਤਾਂ ਕਿ ਉਹ ਪੈਸੇ ਇਕੱਠੇ ਕਰ ਕੇ ਸਾਨੂੰ ਦੇਣ ਅਤੇ ਅਸੀਂ ਤੁਹਾਨੂੰ ਛੱਡ ਦੇਈਏ।
ਪੜ੍ਹੋ ਇਹ ਵੀ ਖਬਰ - ਕੱਪੜੇ ਸੁੱਕਣੇ ਪਾਉਣ ਨੂੰ ਲੈ ਕੇ ਦੋ ਜਨਾਨੀਆਂ 'ਚ ਹੋਏ ਝਗੜੇ ਨੇ ਧਾਰਿਆ ਖ਼ੂਨੀ ਰੂਪ, 1 ਦੀ ਮੌਤ (ਤਸਵੀਰਾਂ)
ਇਸ ਵੀਡੀਓ ਦੇ ਵਾਇਰਲ ਹੁੰਦੇ ਹੀ ਸਿੰਧ ਸਰਕਾਰ ਹਰਕਤ ’ਚ ਆਈ ਅਤੇ ਮੋਹਨ ਲਾਲ ਦੇ ਪਰਿਵਾਰ ਨਾਲ ਮਿਲ ਕੇ ਸਾਰੀ ਸਥਿਤੀ ਦੀ ਜਾਣਕਾਰੀ ਲਈ। ਇਸ ਤੋਂ ਬਾਅਦ ਪੁਲਸ ਨੇ ਕੁਝ ਸੂਤਰਾਂ ਤੋਂ ਮਿਲੀ ਜਾਣਕਾਰੀ ਅਤੇ ਵਾਇਰਲ ਹੋਈ ਵੀਡੀਓ ਦੇ ਆਧਾਰ ’ਤੇ ਛਾਪੇਮਾਰੀ ਕਰ ਕੇ ਮੋਹਨ ਲਾਲ ਨੂੰ ਤਾਂ ਬਰਾਮਦ ਕਰ ਲਿਆ ਪਰ ਦੋਸ਼ੀ ਹੱਥ ਨਹੀਂ ਆਏ।
ਪੜ੍ਹੋ ਇਹ ਵੀ ਖਬਰ - ਮੋਗਾ : ASI ਨੇ ਸਰਕਾਰੀ ਰਿਵਾਲਵਰ ਨਾਲ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ ’ਚ ਕੀਤਾ ਵੱਡਾ ਖ਼ੁਲਾਸਾ (ਵੀਡੀਓ)