ਪਾਕਿ ’ਚ ਅਗਵਾ ਹੋ ਚੁੱਕੀਆਂ ਗ਼ੈਰ ਮੁਸਲਿਮ ਕੁੜੀਆਂ ਨੂੰ ਸ਼ੈਲਟਰ ਹੋਮ ’ਚ ਭੇਜਣਾ ਸ਼ਰਮਨਾਕ

Friday, Apr 09, 2021 - 01:36 PM (IST)

ਪਾਕਿ ’ਚ ਅਗਵਾ ਹੋ ਚੁੱਕੀਆਂ ਗ਼ੈਰ ਮੁਸਲਿਮ ਕੁੜੀਆਂ ਨੂੰ ਸ਼ੈਲਟਰ ਹੋਮ ’ਚ ਭੇਜਣਾ ਸ਼ਰਮਨਾਕ

ਗੁਰਦਾਸਪੁਰ (ਵਿਨੋਦ) - ਪਾਕਿ ਹਿੰਦੂ ਕੌਂਸਲ ਦੇ ਪ੍ਰਧਾਨ ਡਾ.ਰਮੇਸ਼ ਕੁਮਾਰ ਬੰਕਵਾਨੀ ਨੇ ਪਾਕਿ ਸਰਕਾਰ ’ਤੇ ਹਮਲਾ ਕਰਦੇ ਹੋਏ ਦੋਸ਼ ਲਾਇਆ ਕਿ ਪਾਕਿ ’ਚ ਗੈਰ ਮੁਸਲਿਮ ਵਿਸ਼ੇਸ ਕਰਕੇ ਹਿੰਦੂ ਕੁੜੀਆਂ ਨੂੰ ਅਗਵਾ ਕਰਕੇ ਧਰਮ ਪਰਿਵਰਤਣ ਦੇ ਬਾਅਦ ਅਗਵਾ ਕਰਨ ਵਾਲਿਆਂ ਨਾਲ ਹੀ ਜ਼ਬਰੀ ਨਿਕਾਹ ਕਰ ਦਿੱਤਾ ਜਾਂਦਾ ਹੈ। ਇਨ੍ਹਾਂ ਨੂੰ ਅਦਾਲਤਾਂ ਦੇ ਆਦੇਸ਼ ’ਤੇ ਸੈਲਟਰ ਹੋਮ ’ਚ ਭੇਜਣਾ ਇਕ ਜੇਲ ਤੋਂ ਕੱਢ ਕੇ ਦੂਜੀ ਜੇਲ ਵਿਚ ਭੇਜਣ ਦੇ ਸਮਾਨ ਹੈ, ਕਿਉਂਕਿ ਸੈਲਟਰ ਹੋਮ ’ਚ ਗੈਰ ਮੁਸਲਿਮ ਕੁੜੀ ਨਾਲ ਜੋ ਵਿਵਹਾਰ ਕੀਤਾ ਜਾਂਦੈ, ਉਹ ਜੇਲ੍ਹਾਂ ਤੋਂ ਜ਼ਿਆਦਾ ਬੁਰਾ ਅਤੇ ਅਪਮਾਨਜਨਤ ਹੁੰਦਾ ਹੈ।

ਪੜ੍ਹੋ ਇਹ ਵੀ ਖਬਰ - ਸ਼ਰਮਨਾਕ: ਗੁਰਦੁਆਰੇ ਦੇ ਸੇਵਾਦਾਰ ਨੇ ਮਾਸੂਮ ਨਾਲ ਜਬਰ-ਜ਼ਿਨਾਹ ਕਰ ਬਣਾਈ ਵੀਡੀਓ, ਬਲੈਕਮੇਲ ਕਰ ਠੱਗੇ 5 ਲੱਖ

ਸਰਹੱਦ ਪਾਰ ਸੂਤਰਾਂ ਅਨੁਸਾਰ ਬੀਤੇ ਕੁਝ ਸਮੇਂ ’ਚ ਪਾਕਿ ’ਚ ਹਿੰਦੂ, ਕ੍ਰਿਸ਼ਚੀਅਨ ਤੇ ਸਿੱਖ ਫਿਰਕੇ ਦੀਆਂ ਕੁੜੀਆਂ ਨੂੰ ਅਗਵਾ ਕਰਨ ਦੇ ਬਾਅਦ ਉਨ੍ਹਾਂ ਨੂੰ ਮਸਜਿਦਾਂ ’ਚ ਲੈ ਜਾ ਕੇ ਉਨ੍ਹਾਂ ਦਾ ਧਰਮ ਪਰਿਵਰਤਣ ਕਰ ਦਿੱਤਾ ਜਾਂਦਾ ਹੈ। ਫਿਰ ਉਨ੍ਹਾਂ ਨੂੰ ਅਗਵਾ ਕਰਨ ਵਾਲਿਆਂ ਨਾਲ ਹੀ ਜ਼ਬਰੀ ਨਿਕਾਹ ਕਰਨ ਦੀਆਂ ਘਟਨਾਵਾਂ ’ਚ ਬਹੁਤ ਜ਼ਿਆਦਾ ਵਾਧਾ ਹੋ ਰਿਹਾ ਹੈ।

ਪੜ੍ਹੋ ਇਹ ਵੀ ਖਬਰ - ਹੋਟਲ ’ਚ ਪ੍ਰੇਮੀ ਨਾਲ ਰੰਗਰਲੀਆਂ ਮਨਾ ਰਹੀ ਸੀ ਪਤਨੀ, ਅਚਾਨਕ ਪੁੱਜੇ ਪਤੀ ਨੇ ਚਾੜ੍ਹਿਆ ਕੁਟਾਪਾ, ਵੇਖੋ ਵੀਡੀਓ

ਉਨ੍ਹਾਂ ਨੇ ਦੋਸ਼ ਲਾਇਆ ਕਿ ਜਦ ਗੈਰ ਮੁਸਲਿਮ ਪਰਿਵਾਰ ਆਪਣੀ ਕੁੜੀ ਨੂੰ ਵਾਪਸ ਕਰਨ ਦੀ ਮੰਗ ਲੈ ਕੇ ਅਦਾਲਤ ਦਾ ਦਰਵਾਜ਼ਾ ਖਟਕਾਉਦੇ ਹਨ ਤਾਂ ਅਦਾਲਤਾਂ ਵੀ ਇਨ੍ਹਾਂ ਹਿੰਦੂ, ਕ੍ਰਿਸ਼ਚੀਅਨ ਜਾਂ ਸਿੱਖ ਕੁੜੀਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪਣ ਦੀ ਥਾਂ ਸੈਲਟਰ ਹੋਮ ’ਚ ਭੇਜਣ ਦਾ ਆਦੇਸ਼ ਸੁਣਾ ਦਿੰਦੀ ਹੈ। ਉੁਨ੍ਹਾਂ ਨੇ ਦੋਸ਼ ਲਗਾਇਆ ਕਿ ਪਾਕਿ ’ਚ ਕੁੜੀਆਂ ਲਈ ਬਣਾਏ ਗਏ ਸੈਲਟਰ ਹੋਮ ਦੀ ਹਾਲਤ ਇਹ ਹੈ ਕਿ ਗੈਰ ਮੁਸਲਿਮ ਕੁੜੀਆਂ ਨੂੰ ਉਥੇ ਪਾਕਿ ਦੀਆਂ ਜੇਲ੍ਹਾਂ ਤੋਂ ਜ਼ਿਆਦਾ ਪ੍ਰੇਸ਼ਾਨ ਕੀਤਾ ਜਾਂਦਾ ਹੈ, ਨਾ ਹੀ ਕੁੜੀਆਂ ਦੇ ਮਾਪਿਆਂ ਨੂੰ ਮਿਲਣ ਦਿੱਤਾ ਜਾਂਦਾ ਹੈ।

ਪੜ੍ਹੋ ਇਹ ਵੀ ਖਬਰ - ਸ਼ਰਮਨਾਕ: ਪਠਾਨਕੋਟ 'ਚ ਪੁਲਸ ਮੁਲਾਜ਼ਮ ਨੇ ਨਾਬਾਲਿਗ ਬੱਚੀ ਨੂੰ ਬਣਾਇਆ ਆਪਣੀ ਹਵਸ ਦਾ ਸ਼ਿਕਾਰ (ਵੀਡੀਓ)

ਡਾ.ਰਮੇਸ ਨੇ ਦੋਸ਼ ਲਾਇਆ ਕਿ ਬੀਤੇ ਸਮੇਂ ਜਿੰਨੀਆਂ ਵੀ ਹਿੰਦੂ ਫਿਰਕੇ ਦੀਆਂ ਕੁੜੀਆਂ ਇਨ੍ਹਾਂ ਸੈਲਟਰ ਹੋਮ ਤੋਂ ਰਿਹਾਅ ਹੋ ਕੇ ਆਪਣੇ ਮਾਂ-ਬਾਪ ਦੇ ਕੋਲ ਵਾਪਸ ਆਈਆਂ ਹਨ, ਉਨ੍ਹਾਂ ਦੀ ਆਪ ਬੀਤੀ ਸੁਣ ਕੇ ਦਿਲ ਦਹਲ ਜਾਂਦਾ ਹੈ। ਇਨ੍ਹਾਂ ਕੁੜੀਆਂ ਅਨੁਸਾਰ ਸੈਲਟਰ ਹੋਮ ਵਿਚ ਕੁੜੀਆਂ ਦਾ ਸ਼ੋਸਨ ਕੀਤਾ ਜਾਂਦਾ ਹੈ, ਜਦਕਿ ਉਥੇ ਤਾਇਨਾਤ ਪੁਲਸ ਕਰਮਚਾਰੀ ਗੈਰ ਮੁਸਲਿਮ ਕੁੜੀਆਂ ਤੋਂ ਕਈ ਤਰਾਂ ਦੇ ਉਲਟੇ ਸਿੱਧੇ ਸਵਾਲ ਕਰਕੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਹਨ। ਉੱਚ ਅਧਿਕਾਰੀ ਵੀ ਜਾਂਚ ਅਤੇ ਪੁੱਛਗਿਛ ਦੇ ਆਧਾਰ ’ਤੇ ਉਨ੍ਹਾਂ ਨਾਲ ਅਸ਼ਲੀਲ ਹਰਕਤਾਂ ਕਰਦੇ ਹਨ।

ਪੜ੍ਹੋ ਇਹ ਵੀ ਖਬਰ - ਪੁੱਤਰ ਦੀ ਲਾਲਸਾ ’ਚ ਅੰਨ੍ਹਾ ਹੋਇਆ ‘ਸਹੁਰਾ’ ਪਰਿਵਾਰ, ਨੂੰਹ ਨੂੰ ਜ਼ਹਿਰ ਦੇ ਕੇ ਦਿੱਤੀ ਦਰਦਨਾਕ ਮੌਤ

ਡਾ.ਰਮੇਸ਼ ਬੰਕਵਾਨੀ ਨੇ ਕਿਹਾ ਕਿ ਉਹ ਜਲਦੀ ਇਕ ਪ੍ਰਤੀਨਿਧੀ ਮੰਡਲ ਦੇ ਨਾਲ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਮਿਲ ਕੇ ਸਬੂਤ ਸਮੇਤ ਪਾਕਿ ਦੇ ਸੈਲਟਰ ਹੋਮ ਵਿਚ ਗੈਰ ਮੁਸਲਿਮ ਕੁੜੀਆਂ ਨਾਲ ਹੋਣ ਵਾਲੀ ਸ਼ਰਮਨਾਕ ਘਟਨਾਵਾਂ ਦੇ ਬਾਰੇ ਵਿਚ ਜਾਣਕਾਰੀ ਦੇ ਕੇ ਜਾਂਚ ਕਰਵਾਉਣ ਅਤੇ ਗੈਰ ਮੁਸਲਿਮ ਕੁੜੀਆਂ ਦੀ ਸੁਰੱਖਿਆ ਦੀ ਮੰਗ ਕਰਨਗੇ।

ਪੜ੍ਹੋ ਇਹ ਵੀ ਖਬਰ -  ਗੁਰਦੁਆਰਾ ਸਾਹਿਬ ਦੇ ਮੁਲਾਜ਼ਮ ਦੇ ਕਤਲ ਦਾ ਮਾਮਲਾ: ਇਕਤਰਫਾ ਪਿਆਰ 'ਚ ਪਾਗਲ ਧੀ ਦੇ ਆਸ਼ਕ ਨੇ ਕੀਤਾ ਸੀ ਕਤਲ

ਪੜ੍ਹੋ ਇਹ ਵੀ ਖਬਰ - ਵੱਡੀ ਖ਼ਬਰ : ਟਿਕਰੀ ਬਾਰਡਰ ‘ਤੇ ਪਿੰਡ ਢਿੱਲਵਾਂ ਦੇ ਕਿਸਾਨ ਦਾ ਦੋਸਤ ਵਲੋਂ ਕਤਲ


author

rajwinder kaur

Content Editor

Related News