ਵਿਆਹ ਤੋਂ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਦਰਦਨਾਕ ਹਾਦਸਾ : ਪਿਤਾ, ਪੁੱਤਰ ਸਮੇਤ 4 ਲੋਕਾਂ ਦੀ ਮੌਤ (ਤਸਵੀਰਾਂ)

11/04/2017 9:15:46 PM

ਅਬੋਹਰ (ਰਹੇਜਾ) — ਸਰਦੀ ਤੋਂ ਪਹਿਲਾਂ ਸੰਘਣੀ ਧੁੰਦ ਨੇ ਸ਼ੁੱਕਰਵਾਰ ਦੀ ਸਵੇਰ 4 ਲੋਕਾਂ ਦੀ ਜਾਨ ਲੈ ਲਈ। ਵਿਆਹ ਸਮਾਗਮ ਤੋਂ ਵਾਪਸ ਜਾ ਰਹੇ ਪਿਤਾ ਤੇ ਉਸ ਦੇ ਦੋ ਪੁੱਤਰਾਂ ਤੇ ਇਕ ਰਿਸ਼ਤੇਦਾਰ ਦੀ ਕਾਰ ਨਹਿਰ 'ਚ ਡਿੱਗਣ ਨਾਲ ਮੌਤ ਹੋ ਗਈ, ਜਦ ਕਿ ਕਾਰ ਡਰਾਈਵਰ ਕਿਸੇ ਤਰ੍ਹਾਂ ਬਾਹਰ ਨਿਕਲ ਆਇਆ। ਪਰਿਵਾਰਕ ਮੈਂਬਰਾਂ ਨੂੰ ਸੂਚਨਾ ਮਿਲਣ 'ਤੇ ਵਿਆਹ ਦੀ ਖੁਸ਼ੀ ਦਾ ਮਾਹੌਲ ਪਲਾਂ 'ਚ ਮਾਤਮ 'ਚ ਬਦਲ ਗਿਆ। http://ਕਰੋੜਾ ਦੀ ਮਾਲਕਨ ਹੈ ਇਹ ਕੁਕੜੀ, ਕਈ ਮਿਲੀਅਨ ਡਾਲਰ ਦੀ ਹੈ ਜਾਇਦਾਦ

PunjabKesari

ਜਾਣਕਾਰੀ ਮੁਤਾਬਕ ਮ੍ਰਿਤਕ ਦੀਪਕ ਕੁਮਾਰ ਪੁੱਤਰ ਅਮੀਚੰਦ ਨਿਵਾਸੀ ਹਿਸਾਰ ਹਰਿਆਣਾ 31 ਅਕਤੂਬਰ ਨੂੰ ਪਿੰਡ ਰੂਹੜਿਆਵਾਲੀ 'ਚ ਆਪਣੇ ਸਾਲੇ ਦੇ ਵਿਆਹ 'ਚ ਸ਼ਾਮਲ ਹੋਣ ਆਪਣੇ ਦੋ ਪੁੱਤਰਾਂ ਮਾਨਯਾ ਤੇ ਆਦੀ ਤੇ ਇਕ ਹੋਰ ਰਿਸ਼ਤੇਦਾਰ ਕੈਲਾਸ਼ ਸਮੇਤ ਆਇਆ ਸੀ। ਸ਼ੁੱਕਰਵਾਰ ਸਵੇਰੇ ਸਾਢੇ 5 ਵਜੇ ਪਿੰਡ ਰੂਬੜਿਆਵਾਲੀ ਨਿਵਾਸੀ ਪੱਪੂ ਕਾਰ 'ਚ ਉਨ੍ਹਾਂ ਨੂੰ ਅਬੋਹਰ ਬੱਸ ਸਟੈਂਡ 'ਤੇ ਛੱਡਣ ਆ ਰਿਹਾ ਸੀ। ਜਦ ਉਹ ਪਿੰਡ ਬ੍ਰਿਜਮੁਹਾਰ ਨੇੜੇ ਪਹੁੰਚੇ ਤਾਂ ਧੁੰਦ ਕਾਰਨ ਕਾਰ ਨਹਿਰ 'ਚ ਜਾ ਡਿੱਗੀ, ਜਿਸ ਕਾਰਨ ਦੀਪਕ ਤੇ ਉਸ ਦੇ ਦੋ ਪੁੱਤਰ ਆਦੀ, ਮਾਨਯਾ ਤੇ ਰਿਸ਼ਤੇਦਾਰ ਕੈਲਾਸ਼ ਦੀ ਨਹਿਰ 'ਚ ਹੀ ਮੌਤ ਹੋ ਗਈ, ਜਦ ਕਿ ਡਰਾਈਵਰ ਪੱਪੂ ਕਾਰ ਦਾ ਗੇਟ ਖੋਲ ਕੇ ਤੈਰ ਕੇ ਬਾਹਰ ਆ ਗਿਆ, ਜਿਸ ਨੇ ਲੋਕਾਂ ਦੀ ਮਦਦ ਨਾਲ ਉਕਤ ਮ੍ਰਿਤਕ ਵਿਅਕਤੀਆਂ ਨੂੰ ਬਾਹਰ ਕੱਢਿਆ ਤੇ ਕਾਰ ਨੂੰ ਵੀ ਪਿੰਡ ਦੇ ਲੋਕਾਂ ਨੇ ਟਰੈਕਟਰ ਦੀ ਸਹਾਇਤਾ ਨਾਲ ਬਾਹਰ ਕੱਢਿਆ। ਸੂਚਨਾ ਮਿਲਣ 'ਤੇ ਸਦਰ ਥਾਣਾ ਦੀ ਪੁਲਸ ਮੌਕੇ 'ਤੇ ਪਹੁੰਚੀ ਤੇ ਪਰਿਵਾਰਕ ਮੈਂਬਰ ਵੀ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚ ਗਏ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੇ ਮੁਰਦਾਘਰ 'ਚ ਰਖਵਾਇਆ ਹੈ।

PunjabKesari

 

 


Related News