Pahalgam Attack: ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਮੋਹਾਲੀ ''ਚ ਕੱਢਿਆ ਕੈਂਡਲ ਮਾਰਚ, ਬਲਬੀਰ ਸਿੱਧੂ ਬੋਲੇ- ਅੱਤਵਾਦੀ ਹਮਲਾ ਸ਼ਰਮਨਾਕ ਕਾਰਾ

Wednesday, Apr 23, 2025 - 07:55 PM (IST)

Pahalgam Attack: ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਮੋਹਾਲੀ ''ਚ ਕੱਢਿਆ ਕੈਂਡਲ ਮਾਰਚ, ਬਲਬੀਰ ਸਿੱਧੂ ਬੋਲੇ- ਅੱਤਵਾਦੀ ਹਮਲਾ ਸ਼ਰਮਨਾਕ ਕਾਰਾ

ਮੋਹਾਲੀ-ਸਾਬਕਾ ਸਿਹਤ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਜੰਮੂ ਕਸ਼ਮੀਰ ਦੇ ਪਹਿਲਗਾਮ 'ਚ ਹੋਏ ਅਤੱਵਾਦੀ ਹਮਲੇ ਦੀ ਸਖ਼ਤ ਨਿੰਦਾ ਕੀਤੀ ਤੇ ਸੈਲਾਨੀਆਂ ਨੂੰ ਸ਼ਰਧਾਂਜਲੀ ਦੇਣ ਲਈ ਕਾਂਗਰਸ ਪਾਰਟੀ ਵਲੋਂ ਮੋਹਾਲੀ ਦੇ ਗੁ: ਸ੍ਰੀ ਅੰਬ ਸਾਹਿਬ ਤੋਂ ਕੱਢੇ ਕੈਂਡਲ ਮਾਰਚ ਦੀ ਅਗਵਾਈ ਕੀਤੀ। ਸਿੱਧੂ ਨੇ ਇਸ ਭਿਆਨਕ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ, "ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਇਆ ਅੱਤਵਾਦੀ ਹਮਲਾ ਬਹੁਤ ਹੀ ਸ਼ਰਮਨਾਕ, ਦੁੱਖਦਾਇਕ ਅਤੇ ਅਸਵੀਕਾਰਨਯੋਗ  
ਇਸ ਮੌਕੇ ਸਿੱਧੂ ਨੇ ਇਸ ਅੱਤਵਾਦੀ ਹਮਲੇ ਨੂੰ "ਮਨੁੱਖਤਾ ਵਿਰੁੱਧ ਘਿਨੌਣਾ ਅਪਰਾਧ" ਦੱਸਦਿਆਂ ਇਸਦੀ ਸਖ਼ਤ ਨਿੰਦਾ ਕੀਤੀ। ਇਸ ਹਮਲੇ ਦੇ ਵਿਰੋਧ ਵਿੱਚ ਅਤੇ ਨਿਹੱਥੇ ਮਾਰੇ ਗਏ ਸੈਲਾਨੀਆਂ ਦੀ ਯਾਦ ਵਿੱਚ ਮੋਹਾਲੀ ਵਿਖੇ ਕੈਂਡਲ ਮਾਰਚ ਕੱਢਿਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂਆਂ, ਵਰਕਰਾਂ, ਨੌਜਵਾਨਾਂ ਅਤੇ ਸਥਾਨਕ ਨਿਵਾਸੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਸਿੱਧੂ ਨੇ ਪਹਿਲਗਾਮ ਵਿਖੇ ਸੁਰੱਖਿਆ ਬਾਰੇ ਗੱਲ ਕਰਦਿਆਂ ਕਿਹਾ, "ਇਹ ਬਹੁਤ ਹੀ ਹੈਰਾਨ ਕਰਨ ਵਾਲਾ ਹੈ ਕਿ ਪਹਿਲਗਾਮ ਵਿੱਚ ਇੱਕੋ ਸਥਾਨ 'ਤੇ 2,000 ਤੋਂ ਵੱਧ ਸੈਲਾਨੀ ਮੌਜੂਦ ਸਨ, ਫ਼ੇਰ ਵੀ ਓਥੇ ਕਿਸੇ ਵੀ ਤਰ੍ਹਾਂ ਦਾ ਸੁਰੱਖਿਆ ਪ੍ਰਬੰਧ ਨਹੀਂ ਕੀਤਾ ਗਿਆ ਸੀ। ਸਿਰਫ਼ ਇਹਨਾਂ ਹੀ ਨਹੀਂ ਉਥੇ ਪੁਲਿਸ ਅਤੇ ਫੌਜ ਦੇ ਜਵਾਨ ਵੀ ਇਸ ਭਿਆਨਕ ਘਟਨਾ ਦੇ 20 ਮਿੰਟ ਬਾਅਦ ਪਹੁੰਚੇ। ਇਹ ਸਾਫ਼ ਤੌਰ 'ਤੇ ਕੇਂਦਰ ਸਰਕਾਰ ਦੀ ਦੇਸ਼ਵਾਸੀਆਂ ਦੀ ਸੁਰੱਖਿਆ ਪ੍ਰਤੀ ਲਾਪਰਵਾਹੀ ਨੂੰ ਬਿਆਨ ਕਰਦਾ ਹੈ।"
ਕੇਂਦਰ ਸਰਕਾਰ 'ਤੇ ਸਵਾਲ ਚੁੱਕਦਿਆਂ ਸਿੱਧੂ ਨੇ ਕਿਹਾ, "ਪਹਿਲਾਂ ਉਰੀ ਹਮਲਾ, ਫ਼ੇਰ ਪੁਲਵਾਮਾ ਅਤੇ ਹੁਣ ਪਹਿਲਗਾਮ ਹਮਲਾ, ਇਹ ਸਾਰੇ ਘਟਨਾ ਕਰਮ ਸਿਰਫ਼ ਇੱਕ ਚੇਤਾਵਨੀ ਨਹੀਂ, ਸਗੋਂ ਸਰਕਾਰ ਦੀ ਦੇਸ਼ ਅਤੇ ਦੇਸ਼ਵਾਸੀਆਂ ਦੀ ਸੁਰੱਖਿਆ ਪ੍ਰਤੀ ਲਾਪਰਵਾਹੀ ਨੂੰ ਉਜਾਗਰ ਕਰਦੇ ਹਨ।" ਸਿੱਧੂ ਨੇ ਅੱਗੇ ਕਿਹਾ ਕਿ 2019 ਵਿੱਚ ਮੋਦੀ ਸਰਕਾਰ ਵਲੋਂ ਜੰਮੂ ਕਸ਼ਮੀਰ ਵਿੱਚ ਧਾਰਾ 370 ਹਟਾਕੇ ਇਹ ਬਿਆਨ ਦਿੱਤਾ ਗਿਆ ਸੀ ਕਿ ਹੁਣ ਕਸ਼ਮੀਰ ਵਿੱਚ ਅੱਤਵਾਦੀ ਹਮਲੇ ਨਹੀਂ ਹੋਣਗੇ, ਲੇਕਿਨ ਅਜਿਹਾ ਹੋਇਆ ਕੁਝ ਵੀ ਨਹੀਂ। ਅੱਜ ਵੀ ਅੱਤਵਾਦੀ ਹਮਲੇ ਹੋ ਰਹੇ ਹਨ 'ਤੇ ਇਹਨਾਂ ਦਾ ਸ਼ਿਕਾਰ ਆਮ ਲੋਕ ਬਣ ਰਹੇ ਨੇ।
ਉਨ੍ਹਾਂ ਕਿਹਾ, "ਇਹ ਹਮਲਾ ਸਿਰਫ ਜੰਮੂ ਕਸ਼ਮੀਰ ਦੇ ਅਮਨ ਨੂੰ ਨਹੀਂ, ਸਗੋਂ ਭਾਰਤ ਦੇ ਭਾਈਚਾਰੇ ਅਤੇ ਅਖੰਡਤਾ ਨੂੰ ਠੇਸ ਪਹੁੰਚਾਉਣ ਵਾਲੀ ਕਰਤੂਤ ਹੈ। ਅਸੀਂ ਇਨ੍ਹਾਂ ਦੋਸ਼ੀਆਂ ਨੂੰ ਕਦੇ ਵੀ ਮਾਫ਼ ਨਹੀਂ ਕਰਾਂਗੇ, ਅਤੇ ਅਸੀਂ ਮੰਗ ਕਰਦੇ ਹਾਂ ਕਿ ਭਾਰਤ ਸਰਕਾਰ ਇਨ੍ਹਾਂ ਅੱਤਵਾਦੀਆਂ ਨੂੰ ਮੂੰਹ ਤੋੜ ਜਵਾਬ ਦੇਵੇ, ਤਾਂ ਜੋ ਭਵਿੱਖ ਵਿੱਚ ਕਦੇ ਵੀ ਅਜਿਹੀਆਂ ਘਟਨਾਵਾਂ ਨਾ ਹੋਣ।” ਮੋਹਾਲੀ ਵਿੱਚ ਕੈਂਡਲ ਮਾਰਚ ਦੌਰਾਨ ਹਾਜ਼ਰ ਲੋਕਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਦਿੱਤੀ ਅਤੇ ਅੱਤਵਾਦ ਦੇ ਖ਼ਿਲਾਫ਼ ਆਪਣੀ ਏਕਤਾ ਅਤੇ ਨਿਰੰਤਰ ਲੜਾਈ ਦਾ ਸੰਕੇਤ ਦਿੱਤਾ।
 


author

SATPAL

Content Editor

Related News