''ਪਦਮ ਭੂਸ਼ਣ'' ਵਾਪਸ ਕਰਨ ਦੀ ਮੰਗ ''ਤੇ ਸੁਖਦੇਵ ਢੀਂਡਸਾ ਦਾ ਵੱਡਾ ਬਿਆਨ

10/26/2020 8:20:37 PM

ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਕੌਮੀ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਨੇ 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਜੋ ਬੀਬੀ ਭੱਠਲ ਉਨ੍ਹਾਂ 'ਤੇ ਰਾਜ ਸਭਾ ਤੋਂ ਅਸਤੀਫ਼ਾ ਤੇ ਪਦਮ ਭੂਸ਼ਣ ਵਾਪਸ ਕਰਨ ਦੀ ਮੰਗ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਫ਼ੈਸਲਾ ਕਿਸਾਨ ਜਥੇਬੰਦੀਆਂ 'ਤੇ ਛੱਡ ਦਿੱਤਾ ਹੈ ਕਿ ਜੇਕਰ ਕਿਸਾਨ ਜਥੇਬੰਦੀਆਂ ਦੀਆਂ ਮੰਗ ਮੇਰੇ ਪਦਮ ਭੂਸ਼ਣ ਵਾਪਸ ਕਰਨ ਨਾਲ ਹੱਲ ਹੁੰਦੀ ਹੈ ਤਾਂ ਇਕ ਮਿੰਟ ਨਹੀਂ ਲਾਉਣਗੇ, ਫੌਰੀ ਵਾਪਸ ਕਰ ਦੇਣਗੇ।

ਇਹ ਵੀ ਪੜ੍ਹੋ :  ਧਰਮਸੌਤ ਵਲੋਂ ਕੈਪਟਨ ਦੀ ਤੁਲਨਾ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਕਰਨ ਦਾ ਅਕਾਲੀ ਦਲ ਵਲੋਂ ਗੰਭੀਰ ਨੋਟਿਸ

ਉਨ੍ਹਾਂ ਕਿਹਾ ਕਿ ਮੈਂ ਕਿਸਾਨ ਜਥੇਬੰਦੀਆਂ ਦਾ ਇੰਤਜ਼ਾਰ ਕਰ ਰਿਹਾ ਹਾਂ। ਬਾਕੀ ਰਹੀ ਗੱਲ ਰਾਜ ਸਭਾ ਦੀ ਉਨ੍ਹਾਂ ਕਿਹਾ ਕਿ ਇਹ ਗੱਲ ਬੱਚਾ-ਬੱਚਾ ਜਾਣਦਾ ਹੈ ਕਿ ਮੇਰੇ ਵੱਲੋਂ ਅਸਤੀਫ਼ੇ ਦਿੱਤੇ ਜਾਣ 'ਤੇ ਕਾਂਗਰਸ ਪਾਰਟੀ ਦਾ ਨੇਤਾ ਰਾਜ ਸਭਾ 'ਚ ਮੇਰੀ ਥਾਂ 'ਤੇ ਜਾਵੇਗਾ, ਇਸ ਲਈ ਬੀਬੀ ਭੱਠਲ ਦੇ ਮਨ 'ਚ ਰਾਜ ਸਭਾ ਮੈਂਬਰ ਬਣਨ ਦੀ ਲਾਲਸਾ ਹੈ। ਮੈਂ ਬੀਬੀ ਭੱਠਲ ਦੇ ਕਹਿਣ 'ਤੇ ਅਸਤੀਫਾ ਨਹੀਂ ਦੇਵਾਂਗਾ, ਮੈਂ ਰਾਜ ਸਭਾ 'ਚ ਬੈਠ ਕੇ ਕਿਸਾਨਾਂ ਦੀ ਲੜਾਈ ਲੜਾਂਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ (ਡੈਮੋਲੂਕ੍ਰੇਟਿਕ) ਕਿਸਾਨਾਂ ਦੇ ਹਰ ਮੋਰਚੇ 'ਚ ਉਨ੍ਹਾਂ ਨਾਲ ਡਟ ਕੇ ਖੜ੍ਹਾ ਰਹੇਗਾ।

ਇਹ ਵੀ ਪੜ੍ਹੋ :  ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਐੱਸ. ਆਈ. ਟੀ. ਅੱਗੇ ਪੇਸ਼


Gurminder Singh

Content Editor

Related News