ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਤੇ ਖੇਤ ''ਚ ਵਾਹੁਣ ਦਾ ਸੰਦੇਸ਼ ਦਿਤਾ

Thursday, Oct 15, 2020 - 11:45 PM (IST)

ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਤੇ ਖੇਤ ''ਚ ਵਾਹੁਣ ਦਾ ਸੰਦੇਸ਼ ਦਿਤਾ

ਬੁਢਲਾਡਾ (ਮਨਜੀਤ): ਪੰਜਾਬ ਵਿਚ ਦਿਨੋ-ਦਿਨ ਵੱਧ ਰਹੇ ਪ੍ਰਦੁਸ਼ਣ ਨੂੰ ਰੋਕਣ ਲਈ ਮਾਨਸਾ ਜ਼ਿਲ੍ਹਾ ਤਹਿਸੀਲ ਬੁਢਲਾਡਾ ਦਾ ਪ੍ਰਸ਼ਾਸਨ ਬਹੁਤ ਸਾਰੇ ਉਪਰਾਲੇ ਕਰ ਰਿਹਾ ਹੈ ਜਿਸ ਅਧੀਨ ਅੱਜ ਪਿੰਡ ਰੱਲੀ (ਬੁਢਲਾਡਾ) ਵਿਖੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਉਸ ਪਰਾਲੀ ਦੇ ਹੱਲ ਲਈ ਸੁਪਰ ਸੀਡਰ ਅਤੇ ਹੈਪੀ ਸੀਡਰ ਦੀ ਵਰਤੋਂ ਕਰਨ ਬਾਰੇ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਵਿਸ਼ੇਸ਼ ਮਹਿਮਾਨ ਵਜੋਂ ਏ ਡੀ ਸੀ ਮਾਨਸਾ ਅਮਰਪ੍ਰੀਤ ਕੌਰ ਸੰਧੂ (ਆਈ ਏ ਐਸ), ਐਸ ਡੀ ਐਮ ਬੁਢਲਾਡਾ ਸਾਗਰ ਸੇਤੀਆ (ਆਈ ਏ ਐਸ), ਚੀਫ ਖੇਤੀਬਾੜੀ ਡਾ. ਮਨਜੀਤ ਸਿੰਘ, ਬਲਾਕ ਖੇਤੀਬਾੜੀ ਅਫਸਰ ਡਾ. ਜਸਵਿੰਦਰ ਸਿੰਘ, ਐਮ ਡੀ ਕਮਲ ਸਿੰਗਲਾ ਚੇਅਰਮੈਨ ਸੁਖਵਿੰਦਰ ਸਿੰਘ ਚਹਿਲ, ਸਮੂਹ ਗਰਾਮ ਪੰਚਾਇਤ ਪਿੰਡ ਰੱਲੀ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਏਡੀ ਮਾਨਸਾ ਅਮਰਪ੍ਰੀਤ ਕੌਰ ਸੰਧੂ ਤੇ ਪਹੁੰਚੇ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਏਡੀ ਸੀ ਮਾਨਸਾ ਅਮਰਪ੍ਰੀਤ ਕੌਰ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਸਾਨੂੰ ਪਰਾਲੀ ਨੂੰ ਅੱਗ ਨਹੀ ਲਗਾਉਣੀ ਚਾਹੀਦੀ ਕਿਉਂਕਿ ਪਰਾਲੀ ਵਿਚੋਂ ਨਿਕਲਿਆ ਧੂੰਆ ਅਤੇ ਕਰੋਨਾ 19 ਦੋਹੇ ਸਿਧੇ ਤੌਰ ਤੇ ਫੇਫੜਿਆਂ ਤੇ ਅਸਰ ਪਾਉਂਦੇ ਹਨ ਜੋ ਕਿ ਮਨੁੱਖਤਾ ਅਤੇ ਵਾਤਾਵਰਣ ਲਈ ਬਹੁਤ ਨੁਕਸਾਨਦੇਹ ਹੈ ਇਸ ਲਈ ਸਾਰੇ ਕਿਸਾਨ ਪਰਾਲੀ ਨੂੰ ਅੱਗ ਨਾ ਲਗਾ ਕੇ ਆਧੁਨਿਕ ਮਸ਼ੀਨਰੀ ਨਾਲ ਇਸ ਦਾ ਖੇਤ ਵਿਚ ਨਿਪਟਾਰਾ ਕਰਨ। ਇਸ ਮੌਕੇ ਜਾਣਕਾਰੀ ਦਿੰਦੇ ਹਨ ਐਸ ਡੀ ਐਮ ਬੁਢਲਾਡਾ ਸਾਗਰ ਸੇਤੀਆ ਨੇ ਕਿਹਾ ਕਿ ਆਧੁਨਿਕ ਮਸ਼ੀਨਰੀ ਜਿਵੇਂ ਸੁਪਰ ਹੈਪੀਸੀਡਰ ਅਤੇ ਹੈਪੀਸੀਡਰ ਨਾਲ ਝੋਨੇ ਦੀ ਪਰਾਲੀ ਨੂੰ ਖੇਤ ਵਿਚ ਵਾਹੁਣ ਨਾਲ ਜਿਥੇ ਜਮੀਨ ਦੇ ਤੱਤਾਂ ਵਿਚ ਇਜਾਫਾ ਹੁੰਦਾ ਹੈ ਉਥੇ ਹੀ ਸਾਡਾ ਵਾਤਾਵਰਣ ਵੀਪ੍ਰਦੁਸ਼ਣ ਤੋਂ ਬਚਿਆ ਰਹਿੰਦਾ ਹੈ ਇਸ ਲਈ ਉਨਾਂ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਵੇ। ਇਸ ਮੌਕੇ ਚੀਫ ਖੇਤੀਬਾੜੀ ਡਾ. ਮਨਜੀਤ ਸਿੰਘ ਨੇ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਖੇਤੀ ਵਿਚ ਵਾਹੁਣ ਨਾਲ ਜਮੀਨ ਦੀ ਉਪਜਾਊ ਸ਼ਕਤੀ ਵਿਚ ਬਹੁਤ ਵੱਡਾ ਵਾਧਾ ਹੁੰਦਾ ਹੈ ਅਤੇ ਕਣਕ ਦੀ ਫਸਲ ਦਾ ਝਾੜ ਵਧ ਨਿਕਲਦਾ ਹੈ ਇਸ ਲਈ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਉਣੀ ਚਾਹੀਦੀ ਬਲਕਿ ਉਸ ਪਰਾਲੀ ਨੂੰ ਖੇਤ ਵਿਚ ਹੀ ਵਾਹੁਣਾ ਚਾਹੀਦਾ ਹੈ। ਇਸ ਮੌਕੇ ਖੇਤੀਬਾੜੀ ਨਵਿੰਦਿਆਂ ਖੇਤ ਵਿਚ ਸੁਪਰਸੀਡਰ ਨਾਲ ਕਣਕ ਨਾਲ ਕਣਕ ਦੀ ਬਿਜਾਈ ਕਰਕੇ ਦਿਖਾਈ ਗਈ। ਜਿਸਨੂੰ ਦੇਖਕੇ ਕਿਸਾਨਾਂ ਨੇ ਪਰਾਲੀ ਨੂੰ ਅੱਗ ਨਾ ਲਾਉ ਦਾ ਸੰਦੇਸ ਦਿੱਤਾ ਕ੍ਰਿਸ਼ਨਾ ਕਾਲਜ ਰੱਲੀ(ਬੁਢਲਾਡਾ) ਦੇ ਐਮ.ਡੀ. ਕਮਲ ਸਿੰਗਲਾ ਦੇ ਚੇਅਰਮੈਨ ਸੁਖਵਿੰਦਰ ਸਿੰਘ ਚਹਿਲ ਨੇ ਪ੍ਰਸ਼ਾਸਨ ਦੇ ਇਸ ਉਪਰਲੇ ਦੀ ਬਹੁਤ ਪ੍ਰਸ਼ੰਸਾ ਕੀਤੀ ਅਤੇ ਲੋਕਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਪ੍ਰੇਰਨਾ ਦਿਤੀ। ਇਸ ਮੌਕੇ ਬਲਾਕ ਖੇਤੀਬਾੜੀ ਅਫਸਰ ਡਾ ਜਸਵਿੰਦਰ ਸਿੰਘ, ਖੇਤੀਬਾੜੀ ਵਿਕਾਸ ਅਫਸਰ ਸਿਕੰਦਰ ਸਿੰਘ ਅਤੇ ਸੁਰਵੀਰ ਸਿੰਘ, ਖੇਤੀਬਾੜੀ ਸਬ ਇੰਸਪੈਕਟਰ ਜਗਨ ਨਾਥ, ਸਮੂਹ ਕਰਮਚਾਰੀ ਖੇਤੀਬਾੜੀ ਵਿਭਾਗ ਬੁਢਲਾਡਾ, ਵਾਈਸ ਚੇਅਰਮੈਨ ਸਤਪਾਲ ਸਿੰਘ ਚਹਿਲ, ਬਲਵਿੰਦਰ ਸਿੰਘ ਚਹਿਲ, ਪ੍ਰਿੰਸੀਪਲ ਗੁਰਪ੍ਰੀਤ ਸਿੰਘ ਰੱਲੀ, ਸਮੂਹ ਗਰਾਮ ਪੰਚਾਇਤ ਅਤੇ ਪਿੰਡ ਵਾਸੀ ਵਿਸ਼ੇਸ ਤੌਰ ਤੇ ਹਾਜ਼ਰ ਹੋਏ।


author

Bharat Thapa

Content Editor

Related News