ਝੋਨੇ ਦੀ ਬਿਜਾਈ ਸਮੇਂ ਬੇਹੋਸ਼ ਹੋ ਕੇ ਡਿਗਿਆ ਮਜ਼ਦੂਰ, ਮੌਤ

06/23/2018 7:09:32 AM

ਮੋਗਾ— ਕਸਬਾ ਸਮਾਲਸਰ 'ਚ ਸ਼ੁੱਕਰਵਾਰ ਨੂੰ ਝੋਨੇ ਦੀ ਬਿਜਾਈ ਸਮੇਂ ਇਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ। ਜੋ ਕਿ ਨੇਪਾਲ ਤੋਂ ਪੰਜਾਬ ਝੋਨੇ ਦੀ ਬਿਜਾਈ ਲਈ ਆਇਆ ਸੀ।
ਇਸ ਸੰਬੰਧ 'ਚ ਥਾਣਾ ਸਮਾਲਸਰ ਦੇ ਹੌਲਦਾਰ ਵੀਰ ਸਿੰਘ ਵਲੋਂ ਮ੍ਰਿਤਕ ਬਿੰਦੀ ਮੁਖੀਆ (55) ਦੇ ਭਤੀਜੇ ਇੰਦਰ ਯਾਦਵ ਦੇ ਬਿਆਨਾਂ 'ਤੇ ਕਾਰਵਾਈ ਕੀਤੀ ਗਈ ਹੈ। ਪੁਲਸ ਸੂਤਰਾਂ ਮੁਤਾਬਕ ਬਿੰਦੀ ਮੁਖੀਆ ਨਿਵਾਸੀ ਨੇਪਾਲ, ਜੋ ਕਿ ਆਪਣੇ 16 ਸਾਥੀਆਂ ਨਾਲ ਕੁੱਝ ਦਿਨ ਪਹਿਲਾਂ ਝੋਨਾ ਲਗਾਉਣ ਦੇ ਮਾਮਲੇ 'ਚ ਪੰਜਾਬ ਆਇਆ ਸੀ ਅਤੇ ਦਰਸ਼ਨ ਸਿੰਘ ਨੰਬਰਦਾਰ ਦੇ ਖੇਤ 'ਚ ਝੋਨਾ ਲਗਾ ਰਿਹਾ ਸੀ। ਅਚਾਨਕ ਇਸ ਦੌਰਾਨ ਉਹ ਬੇਹੋਸ਼ ਹੋ ਕੇ ਡਿੱਗ ਗਿਆ ਅਤੇ ਕੁੱਝ ਸਮੇਂ ਬਾਅਦ ਉਸ ਦੀ ਘਟਨਾ ਸਥਾਨ 'ਤੇ ਹੀ ਮੌਤ ਹੋ ਗਈ। ਹੌਲਦਾਰ ਵੀਰ ਸਿੰਘ ਨੇ ਦੱਸਿਆ ਕਿ ਲਾਸ਼ ਦਾ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ।


Related News