ਪੰਜਾਬ ਦੇ ਉੱਚ ਵਿੱਦਿਆ ਪ੍ਰਾਪਤ ਨੌਜਵਾਨ ਖੇਤਾਂ ''ਚ ਲਗਾ ਰਹੇ ਝੋਨਾ

Sunday, Jun 14, 2020 - 06:16 PM (IST)

 

ਸ੍ਰੀ ਮੁਕਤਸਰ ਸਾਹਿਬ(ਪਵਨ ਤਨੇਜਾ, ਖ਼ੁਰਾਣਾ, ਸੁਖਪਾਲ) - ਭਾਰਤ ਦੇਸ਼ ਨੂੰ ਅਜ਼ਾਦ ਹੋਇਆ  ਭਾਵੇਂ ਕਰੀਬ 72 ਵਰ੍ਹੇ ਹੋ ਚੁੱਕੇ ਹਨ, ਪਰ ਬੇਰੁਜ਼ਗਾਰੀ ਦੇਸ਼ 'ਚ ਇੱਕ ਮਹਾਮਾਰੀ ਵਾਂਗ ਦਿਨ ਬ ਦਿਨ ਵਧਦੀ ਹੀ ਜਾ ਰਹੀ ਹੈ। ਇੱਕ ਪਾਸੇ ਜਿੱਥੇ ਕੋਰੋਨਾ ਵਾਇਰਸ ਨੇ ਸ਼ ਨੂੰ ਪ੍ਰਭਾਵਿਤ ਕੀਤਾ ਹੈ, ਉਥੇ ਹੀ ਬੇਰੁਜ਼ਗਾਰੀ ਨਾਮੀ ਵਾਇਰਸ ਵੀ ਅਜ਼ਾਦ ਭਾਰਤ ਦੇ ਨਾਲ-ਨਾਲ ਅੱਗੇ ਵਧਦਾ ਜਾ ਰਿਹਾ ਹੈ। ਸੈਂਟਰ ਫ਼ਾਰ ਮੋਨੀਟਰਿੰਗ ਇੰਡੀਅਨ ਇਕੋਨਮੀ  (ਸੀਐਮਆਈਈ) ਵੱਲੋਂ ਜਾਰੀ ਇੱਕ ਰਿਪੋਰਟ ਵਿਚ ਇਹ ਕਿਹਾ ਗਿਆ ਸੀ ਕਿ ਭਾਰਤ ਦੇਸ਼ ਅੰਦਰ ਫਰਵਰੀ 2019 ਵਿਚ ਬੇਰੁਜ਼ਗਾਰੀ ਦੇ ਅੰਕੜੇ 7.2 ਫ਼ੀਸਦੀ ਤੱਕ ਪੁੱਜ ਗਏ ਹਨ।  ਉਦੋਂ ਇਹ ਅੰਕੜਾ ਸਤੰਬਰ 2016 ਤੋਂ ਬਾਅਦ ਭਾਰਤ ਅੰਦਰ ਸਭ ਤੋਂ ਜ਼ਿਆਦਾ ਵੇਖਿਆ ਗਿਆ ਸੀ, ਜਦੋਂਕਿ ਫਰਵਰੀ 2018 ਵਿਚ ਬੇਰੁਜ਼ਗਾਰੀ ਦੀ ਦਰ 5.9 ਫ਼ੀਸਦੀ ਦਰਜ ਕੀਤੀ ਗਈ ਸੀ, ਜਦੋਂਕਿ ਹਾਲ ਦੀ ਘੜੀ 2020 ਵਿਚ ਇਹ ਅੰਕੜੇ ਕਾਫ਼ੀ ਜ਼ਿਆਦਾ ਵਧੇ ਹਨ।

ਸਮੇਂ ਦੀਆਂ ਸਰਕਾਰਾਂ ਨੇ ਭਾਵੇਂ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਾਉਣ ਦੇ ਲੱਖਾਂ ਦਾਅਵੇ ਕੀਤੇ ਹਨ, ਪਰ ਜ਼ਮੀਨੀ ਪੱਧਰ 'ਤੇ ਹਾਲ ਹੈਰਾਨੀਜਨਕ ਹਨ। ਦੇਸ਼ ਦੇ ਹਰ ਘਰ ਅੰਦਰ ਬੇਰੁਜ਼ਗਾਰ ਬੈਠੇ ਹਨ, ਜੋ ਉੱਚ ਡਿਗਰੀਆਂ ਪ੍ਰਾਪਤ ਹਨ, ਪਰ ਸਰਕਾਰ ਦੀਆਂ ਕਥਿਤ ਦੋਗਲੀਆਂ ਨੀਤੀਆਂ ਕਾਰਨ ਯੋਗਤਾ ਰੱਖਣ ਵਾਲੇ ਨੌਜਵਾਨ ਰੋਜਗਾਰ ਤੋਂ ਸੱਖਣੇ ਹੋ ਰਹੇ ਹਨ। ਇਸ ਸਮੇਂ ਬੇਰੁਜ਼ਗਾਰੀ  ਭਾਰਤ ਦੀ ਆਤਮਨਿਰਭਤਾ ਲਈ ਵੱਡਾ ਸਵਾਲ ਹੈ। ਇੱਕ ਸੌਖੀ ਜਿਹੀ ਗੱਲ ਹੈ ਕਿ ਜੇਕਰ ਦੇਸ਼  ਦਾ ਨੌਜਵਾਨ ਬੇਰੁਜ਼ਗਾਰ ਹੋਵੇਗਾ ਤਾਂ ਸੁਭਾਵਿਕ ਹੈ ਕਿ ਦੇਸ਼ ਦਾ ਵਿਕਾਸ
ਕਿਵੇਂ ਹੋਵੇਗਾ? 

ਦੂਜੀ ਗੱਲ ਇਹ ਵੀ ਵੇਖੀ ਗਈ ਹੈ ਕਿ ਉੱਚ ਡਿਗਰੀਆਂ ਦੀ ਮੁਹਾਰਤ ਹਾਸਲ ਨੌਜਵਾਨ ਮਾਮੂਲੀ  ਅਸਾਮੀਆਂ ਲਈ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਅਪਲਾਈ ਕਰਦੇ ਹਨ, ਜਿਸ ਤੋਂ ਇਹ ਸਪੱਸ਼ਟ  ਹੋ ਜਾਂਦਾ ਹੈ ਕਿ ਰੁਜ਼ਗਾਰ ਅੱਜ ਦੇ ਨੌਜਵਾਨਾਂ ਲਈ ਕਿੰਨਾ ਜ਼ਰੂਰੀ ਵਿਸ਼ਾ ਹੈ। ਕਈ ਵਿਭਾਗਾਂ ਵਿਚ ਅਜਿਹੇ ਉੱਚ ਵਿÎਦਿਆ ਪ੍ਰਾਪਤ ਨੌਜਵਾਨ ਮਾਮੂਲੀ ਅਸਾਮੀਆਂ 'ਤੇ ਕੰਮ ਕਰਦੇ ਵਿਖਾਈ ਦਿੰਦੇ ਹਨ, ਜੋ ਸਿਰਫ਼ ਤੇ ਸਿਰਫ਼ ਬੇਰੁਜ਼ਗਾਰੀ ਦੇ ਝੰਬੇ ਹੋਏ ਹੀ ਮਜ਼ਬੂਰੀ ਵੱਸ ਮਾਮੂਲੀ ਤਨਖ਼ਾਹਾਂ 'ਤੇ ਗੁਜ਼ਾਰਾ ਕਰਨ ਲਈ ਮਜ਼ਬੂਰ ਹੋ ਰਹੇ ਹਨ।

ਲਾਕਡਾਊਨ ਦੇ ਚੱਲਦਿਆਂ ਨਵੀਆਂ ਭਰਤੀਆਂ ਹਨ ਦੋ ਮਹੀਨਿਆਂ ਤੋਂ ਬੰਦ, ਵਿਦੇਸ਼ਾਂ ਦੇ ਰਾਹ ਵੀ ਹੋਏ ਬੰਦ

ਕੋਵਿਡ-19 ਦੇ ਚੱਲਦਿਆਂ ਇਸ ਸਮੇਂ ਦੇਸ਼ ਗੰਭੀਰ ਹਾਲਤਾਂ ਵਿੱਚੋਂ ਦੀ ਲੰਘ ਰਿਹਾ ਹੈ। ਪਿਛਲੇ ਕਰੀਬ ਦੋ ਮਹੀਨਿਆਂ ਤੋਂ ਜਿੱਥੇ ਦੇਸ਼ ਦੀ ਤਸਵੀਰ ਹੀ ਪਲਟ ਗਈ ਸੀ, ਉਥੇ ਹੀ ਵਿਭਾਗਾਂ ਅੰਦਰ ਨਵੀਂਆਂ ਭਰਤੀਆਂ ਵੀ ਰੁਕ ਗਈਆਂ ਸਨ, ਜੋ ਅਜੇ ਵੀ ਸੁਚਾਰੂ ਢੰਗ ਨਾਲ ਚਾਲੂ ਨਹੀਂ ਹੋਈਆਂ, ਨਤੀਜਨ ਅਜਿਹੀਆਂ ਅਸਾਮੀਆਂ ਦੇ ਸਹੀ ਹੱਕਦਾਰ ਤੇ ਅਪਲਾਈ ਕਰਨ ਵਾਲੇ ਨੌਜਵਾਨਾਂ 'ਤੇ ਦੂਹਰੀ ਮਾਰ ਪਈ ਤੇ ਨੌਜਵਾਨਾਂ ਲਈ ਦੇਸ਼ ਤੇ ਵਿਦੇਸ਼ ਦੋਵੇਂ ਰਸਤੇਜਿਵੇਂ ਬੰਦ ਹੀ ਹੋ ਗਏ ਹਨ। ਸੂਬਾ ਸਰਕਾਰ ਵੱਲੋਂ ਘਰ-ਘਰ ਨੌਕਰੀ ਤਹਿਤ ਭਾਵੇਂ ਰੁਜਗਾਰ  ਮੇਲਿਆਂ ਦਾ ਸਿਲਸਿਲਾ ਚਲਾਇਆ ਗਿਆ ਸੀ, ਪਰ ਮੇਲਿਆਂ ਵਿਚ ਅਸਾਮੀਆਂ ਘੱਟ ਤੇ ਰਜਿਸਟ੍ਰੇਸ਼ਨਾਂ ਦੀ ਗਿਣਤੀ  ਜ਼ਿਆਦਾ ਵੇਖੀ ਗਈ, ਜਿਸਦੇ ਚੱਲਦਿਆਂ ਸਰਕਾਰ ਦੇ ਨੌਕਰੀ ਮੇਲੇ ਵੀ ਪੰਜਾਬ ਦੀ ਬੇਰੁਜ਼ਗਾਰੀ ਨੂੰ ਠੱਲ੍ਹ ਨਹੀਂ ਹਨ ਪਾ ਸਕੇ। ਕੋਰੋਨਾ ਮਹਾਂਮਾਰੀ ਦੇਚੱਲਦਿਆਂ ਭਾਰਤ ਦੇਸ਼ ਦੀ ਤਰ੍ਹਾਂ ਬਾਹਰੀ ਦੇਸ਼ਾਂ ਅੰਦਰ ਵੀ ਸਥਿਤੀ ਨਾਜ਼ੁਕ ਹੈ। ਦੇਸ਼ ਅੰਦਰ  ਮੋਜੂਦਾ ਹਾਲਾਤਾਂ ਦੇ ਚੱਲਦਿਆਂ ਫ਼ਿਲਹਾਲ ਨੌਜਵਾਨਾਂ ਅੰਦਰ ਰੁਜਗਾਰ ਦੀ ਆਸ ਮਰਨ ਲੱਗੀ ਹੈ,  ਉਥੇ ਹੀ ਵਿਦੇਸ਼ਾਂ ਵਿੱਚ ਆਪਣਾ ਭਵਿੱਖ ਵੇਖਣ ਵਾਲੇ ਨੌਜਵਾਨ, ਜਿੰਨ੍ਹਾਂ ਨੇ ਮਹਿੰਗੀਆਂ  ਪੜ੍ਹਾਈਆਂ ਤੇ ਲੱਖਾਂ ਰੁਪਏ ਲਗਾਏ ਹਨ, ਵਿਦੇਸ਼ਾਂ 'ਚ ਜਾਣ ਤੋਂ ਵੀ ਮੁਹਥਾਜ ਹੋ ਗਏਹਨ, ਕਿਉਂਕਿ ਕੋਰੋਨਾ ਦਾ ਕਹਿਰ ਹਰ ਪਾਸੇ ਹੈ ਤੇ ਅਜਿਹੇ ਹਾਲਾਤ ਵਿਚ ਜਲਦੀ ਇਹ ਸਥਿਤੀ ਕੰਟਰੋਲ ਵਿੱਚ ਆਉਣ ਵਾਲੀ ਨਹੀਂ ਹੈ, ਜਿਸਨੂੰ ਵੇਖਦਿਆਂ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਕੋਰੋਨਾ ਦੀ ਤਰ੍ਹਾਂ ਬੇਰੁਜ਼ਗਾਰੀ ਦੇ ਵਾਇਰਸ ਨੇ ਵੀ ਲੱਖਾਂ ਨੌਜਵਾਨਾਂ ਦੀਆਂ  ਜ਼ਿੰਦਗੀਆਂ ਨਿਗਲ ਲਈਆਂ ਹਨ।

ਉੱਚ ਡਿਗਰੀਆਂ ਪ੍ਰਾਪਤ ਨੌਜਵਾਨ ਮਜ਼ਦੂਰੀ ਕਰਨ ਲਈ ਹੋ ਰਹੇ ਮਜ਼ਬੂਰ, ਖੇਤਾਂ 'ਚ ਪੜਾਕੂ ਨੌਜਵਾਨਾਂ ਦੀ ਵਧੀ ਹੈ ਆਮਦ

ਕੋਰੋਨਾ ਦੀ ਆਫ਼ਤ ਨੇ ਇਸ ਕਦਰ ਮਨੁੱਖਤਾਂ ਨੂੰ ਡੰਗ ਮਾਰਿਆ ਹੈ ਕਿ ਦੇਸ਼ ਅੰਦਰ ਨੌਜਵਾਨਾਂ  ਦਾ ਭਵਿੱਖ ਧੁੰਦਲਾ ਹੋ ਗਿਆ ਹੈ। ਪੂਰੇ ਦੇਸ਼ ਅੰਦਰ ਉੱਚ ਡਿਗਰੀਆਂ ਪ੍ਰਾਪਤੀ ਵਾਲੇ ਲੱਖਾਂ  ਨੌਜਵਾਨ ਲੜਕੇ- ਲੜਕੀਆਂ ਹਨ, ਜਿੰਨ੍ਹਾਂ ਅੰਦਰ ਰੁਜ਼ਗਾਰ ਮਿਲਣ ਦੀ ਆਸ ਵੀ ਹੁਣ
ਮਰਨ ਲੱਗੀ  ਹੈ ਤੇ ਅਜਿਹੇ ਵਿਚ ਮਨਰੇਗਾ ਤੇ ਖੇਤ ਮਜ਼ਦੂਰੀ ਕਰਨਾ ਪੜ੍ਹੇ ਲਿਖੇ ਨੌਜਵਾਨਾਂ ਦੀ ਮਜ਼ਬੂਰੀ  ਬਣਦੀ ਜਾ ਰਹੀ ਹੈ। ਭਾਰਤ ਦੇਸ਼ ਅੰਦਰ ਅਜਿਹਾ ਹਾਲ ਇਸ ਸਮੇਂ ਚੱਲ ਰਿਹਾ ਹੈ। ਦੱਖਣ ਭਾਰਤ  ਦੇ ਨਾਲ-ਨਾਲ ਉਤਰ ਭਾਰਤ ਅੰਦਰ ਬੇਰੁਜ਼ਗਾਰਾਂ ਨੇ ਹੁਣ ਮਨਰੇਗਾ ਤੇ ਖੇਤ ਮਜ਼ਦੂਰੀ ਅਪਨਾ ਲਈ ਹੈ। ਪੰਜਾਬ ਦੇ ਅੰਮ੍ਰਿਤਸਰ, ਬਠਿੰਡਾ, ਸੰਗਰੂਰ ਆਦਿ ਜ਼ਿਲ੍ਹਿਆਂ 'ਚ ਪੜ੍ਹੇ ਲਿਖੇ  ਨੌਜਵਾਨ ਖੇਤਾਂ ਅੰਦਰ ਝੋਨਾ ਲਗਾਉਣ ਲਈ ਮਜ਼ਬੂਰ ਹਨ, ਪਰ ਸਮੇਂ ਦੀ ਸਰਕਾਰਾਂ ਇਸ ਗੱਲ 'ਤੇ ਚੁੱਪੀ ਵੱਟੀ ਬੈਠੀਆਂ ਹਨ। ਸਰਕਾਰ ਤੋਂ ਰੋਜ਼ਗਾਰ ਦੀ ਭਾਲ ਕਰਨ ਵਾਲੇ ਨੌਜਵਾਨਾਂ ਨੇ  ਹੁਣ ਆਪਣੇ ਰੁਜ਼ਗਾਰ ਤੋਰਨੇ ਸ਼ੁਰੂ ਕਰ ਦਿੱਤੇ ਹਨ, ਜਦੋਂਕਿ ਬੇਹੱਦ ਕਮਜ਼ੋਰ ਵਰਗ ਦੇ  ਨੌਜਵਾਨਾਂ ਨੇ ਮਨਰੇਗਾ ਤੇ ਖੇਤ ਮਜ਼ਦੂਰੀ ਦੀ ਦਿਹਾੜੀ 'ਤੇ ਆਪਣਾ ਜੀਵਨ ਬਸਰ ਕਰਨ ਦਾ  ਮਨਮਾਰੂ ਫੈਸਲਾ ਲੈਣ ਦਾ ਮਨ ਬਣਾ ਲਿਆ ਹੈ।
 


Harinder Kaur

Content Editor

Related News