ਝੋਨੇ ਦੀ ਲਵਾਈ ਸ਼ੁਰੂ,ਪ੍ਰਵਾਸੀ ਮਜ਼ਦੂਰ ਬੱਸਾਂ ਦੀਆਂ ਛੱਤਾਂ ’ਤੇ ਬੈਠ ਕੇ ਪਹੁੰਚ ਰਹੇ ਆਪਣੇ ਠਿਕਾਣਿਆਂ ’ਤੇ
Thursday, Jun 10, 2021 - 02:16 PM (IST)
ਤਪਾ ਮੰਡੀ (ਸ਼ਾਮ,ਗਰਗ): 10 ਜੂਨ ਤੋਂ ਝੋਨੇ ਦੀ ਲਵਾਈ ਦਾ ਕੰਮ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੂਰੇ ਜੋਰਾਂ ’ਤੇ ਚੱਲ ਪਿਆ ਹੈ।ਪ੍ਰਵਾਸੀ ਮਜ਼ਦੂਰਾਂ ਦੀਆਂ ਭੀੜਾਂ ਕੋਰੋਨਾ ਮਹਾਮਾਰੀ ਦੀਆਂ ਧੱਜੀਆਂ ਉਡਾ ਕੇ ਉਲੰਘਣਾ ਕੀਤੀ ਜਾ ਰਹੀ ਹੈ ਅਤੇ ਬੱਸਾਂ ਦੀਆਂ ਛੱਤਾਂ ’ਤੇ ਬੈਠ ਕੇ ਵੀ ਮਜ਼ਦੂਰ ਆਪਣੇ-ਆਪਣੇ ਠਿਕਾਣਿਆਂ ’ਤੇ ਪੁੱਜ ਰਹੇ ਹਨ, ਜੋ ਗੈਰ-ਕਾਨੂੰਨੀ ਹੈ। ਬੱਸ ਚਾਲਕ ਸਮਾਜਿਕ ਦੂਰੀ ਦੀਆਂ ਧੱਜੀਆਂ ਦੇ ਨਾਲ-ਨਾਲ ਬੱਸਾਂ ਨੂੰ ਅੰਦਰੋਂ ਵੀ 80-90 % ਭਰ ਕੇ ਜਾ ਰਹੇ ਹਨ।
ਇਹ ਵੀ ਪੜ੍ਹੋ: ਕੋਰੋਨਾ ਨੇ ਉਜਾੜਿਆ ਹੱਸਦਾ-ਖੇਡਦਾ ਪਰਿਵਾਰ, ਪਿਤਾ ਦੇ ਭੋਗ ਵਾਲੇ ਦਿਨ ਹੀ ਪੁੱਤਰ ਦੀ ਕੋਰੋਨਾ ਨਾਲ ਮੌਤ
ਲੋਕਲ ਮਜ਼ਦੂਰ 4 ਹਜ਼ਾਰ ਰੁਪਏ ਤੋਂ ਲੈ ਕੇ 4500 ਰੁਪਏ ਤੱਕ ਦਾ ਰੇਟ ਮੰਗ ਰਹੇ ਹਨ ਪਰ ਪ੍ਰਵਾਸੀ ਮਜ਼ਦੂਰਾਂ ਦੇ ਆਉਣ ਨਾਲ ਇਹ ਰੇਟ 3200 ਰੁਪਏ ਦੇ ਕਰੀਬ ਰਹਿ ਗਿਆ ਹੈ। ਬਿਜਲੀ ਦੀ ਸਪਲਾਈ ਭਾਵੇਂ ਪਾਵਕਾਮ ਵੱਲੋਂ 8 ਘੰਟੇ ਰੋਜ਼ਾਨਾ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਕਿਸਾਨਾਂ ਅਨੁਸਾਰ 4-5 ਘੰਟਿਆਂ ਮਗਰੋਂ ਕੱਟ ਲੱਗ ਜਾਂਦੇ ਹਨ। ਕਿਸਾਨਾਂ ਅਨੁਸਾਰ 8 ਘੰਟੇ ਬਿਜਲੀ ਸਪਲਾਈ ਨਹੀਂ ਦਿੱਤੀ ਜਾ ਰਹੀ।
ਇਹ ਵੀ ਪੜ੍ਹੋ: ਜੈਪਾਲ ਭੁੱਲਰ ਦੀ ਮਾਂ ਨੇ ਰੋਂਦਿਆਂ ਕਿਹਾ- ਮੇਰਾ ਪੁੱਤ ਗੈਂਗਸਟਰ ਬਣਿਆ ਨਹੀਂ, ਉਸ ਨੂੰ ਬਣਾਇਆ ਗਿਆ (ਵੀਡੀਓ)