...ਤੇ ਹੁਣ ਝੋਨੇ ਦੀ ਬਿਜਾਈ ਲਈ ਮਜ਼ਦੂਰਾਂ ਦੀ ਲੋੜ ਨਹੀਂ
Thursday, Jun 21, 2018 - 01:29 PM (IST)

ਲੁਧਿਆਣਾ (ਸਲੂਜਾ) : ਪੰਜਾਬ ਦੇ ਕਿਸਾਨਾਂ ਨੂੰ ਹੁਣ ਝੋਨੇ ਦੀ ਬਿਜਾਈ ਲਈ ਮਜ਼ਦੂਰ ਲੱਭਣ ਦੀ ਲੋੜ ਨਹੀਂ ਰਹੇਗੀ ਕਿਉਂਕਿ ਹੁਣ ਮਕੈਨਿਕ ਟਰਾਂਸਪਲਾਂਟਿੰਗ ਤਕਨਾਲੋਜੀ ਨਾਲ ਲੈਸ ਇਕ ਅਜਿਹੀ ਮਸ਼ੀਨ ਵਿਕਸਿਤ ਹੋ ਚੁੱਕੀ ਹੈ, ਜਿਸ ਨਾਲ ਕਿਸਾਨ ਇਕ ਦਿਨ 'ਚ 600 ਰੁਪਏ ਤੋਂ ਲੈ ਕੇ 700 ਰੁਪਏ ਪ੍ਰਤੀ ਏਕੜ ਦੇ ਖਰਚੇ ਨਾਲ ਲਗਭਗ 5 ਤੋਂ 7 ਏਕੜ ਤੱਕ ਝੋਨੇ ਦੀ ਬਿਜੀ ਬੜੇ ਆਰਾਮ ਨਾਲ ਕਰ ਸਕਦਾ ਹੈ।
ਇਹ ਤਜ਼ੁਰਬਾ ਜ਼ਿਲਾ ਲੁਧਿਆਣਾ ਦੇ ਮੁੱਖ ਖੇਤੀਬਾੜੀ ਅਫਸਰ ਡਾ. ਬਲਦੇਵ ਸਿੰਘ ਦੀ ਹਾਜ਼ਰੀ 'ਚ ਪਿੰਡ ਬੋਪਾਰਾਏ ਦੇ ਕਿਸਾਨ ਮਨਮੋਹਨ ਸਿੰਘ ਨੇ ਕਰਕੇ ਦਿਖਾਇਆ। ਡਾ. ਬਲਦੇਵ ਸਿੰਘ ਨੇ ਦੱਸਿਆ ਕਿ ਇਸ ਤਕਨੀਕ ਨਾਲ ਲੇਬਰ ਦਾ ਖਰਚਾ ਤਾਂ ਬਚਦਾ ਹੀ ਹੈ, ਇਸ ਲਈ ਝੋਨੇ ਦੀ ਬਿਜਾਈ ਵੀ ਇਕ ਬਰਾਬਰ ਹੁੰਦੀ ਹੈ। ਇਸ ਦੇ ਨਾਲ ਹੀ ਪ੍ਰਤੀ ਵਰਗ ਮੀਟਰ 'ਚ ਪੌਦੇ ਲਾਉਣ 'ਚ ਲਗਭਗ 2 ਕੁਇੰਟਲ ਦੀ ਝਾੜ ਵੀ ਜ਼ਿਆਦਾ ਪੈਦਾ ਹੁੰਦੀ ਹੈ।