ਇੰਡਸਟਰੀ ਬੰਦ ਕਰਨ ਦੇ ਬਾਵਜੂਦ ਵੀ ਝੋਨੇ ਲਈ ਨਹੀਂ ਮਿਲ ਰਹੀ ਬਿਜਲੀ ਦੀ 8 ਘੰਟੇ ਸਪਲਾਈ
Thursday, Jul 08, 2021 - 10:46 PM (IST)
ਪਟਿਆਲਾ(ਪਰਮੀਤ)- ਪੰਜਾਬ ’ਚ ਬਿਜਲੀ ਸੰਕਟ ਦੇ ਚਲਦਿਆਂ ਇੰਡਸਟਰੀ 11 ਜੁਲਾਈ ਤੱਕ ਬੰਦ ਕਰਨ ਦੇ ਬਾਵਜੂਦ ਖੇਤੀਬਾੜੀ ਸਮੇਤ ਹੋਰਨਾਂ ਵਰਗਾਂ ਲਈ ਬਿਜਲੀ ਕੱਟ ਬੰਦ ਨਹੀਂ ਹੋ ਰਹੇ। ਹਾਲਾਤ ਇਹ ਹਨ ਕਿ 2 ਦਿਨਾਂ ’ਚ ਬਿਜਲੀ ਦੀ ਵੱਡੀ ਘਾਟ ਕਾਰਨ ਬਿਜਲੀ ਕੱਟ ਲੱਗੇ ਹਨ। ਇਸ ਦੌਰਾਨ ਰੋਪੜ ਥਰਮਲ ਪਲਾਂਟ ਦਾ ਯੂਨਿਟ ਨੰਬਰ 3 ਅੱਜ ਤਕਨੀਕੀ ਨੁਕਸ ਪੈਣ ਕਾਰਨ ਬੰਦ ਹੋ ਗਿਆ। ਜਾਣਕਾਰੀ ਮੁਤਾਬਕ 1 ਜੁਲਾਈ ਤੋਂ ਲੈ ਕੇ ਹੁਣ ਤੱਕ ਬਿਜਲੀ ਕੱਟਾਂ ਦਾ ਸਿਲਸਿਲਾ ਜਾਰੀ ਹੈ। 7 ਜੁਲਾਈ ਨੂੰ ਬਿਜਲੀ ਸਪਲਾਈ ਤੇ ਮੰਗ ਵਿਚਲਾ ਖੱਪਾ ਪੂਰਨ ਲਈ 128 ਲੱਖ ਯੁਨਿਟ ਦੀ ਪੂਰਤੀ ਵਾਸਤੇ ਕੱਟ ਲਗਾਏ ਗਏ, ਜਦਕਿ 6 ਜੁਲਾਈ ਨੂੰ 140 ਲੱਖ ਯੂਨਿਟ ਦੀ ਪੂਰਤੀ ਲਈ ਬਿਜਲੀ ਕੱਟ ਲਗਾਏ ਹਨ। ਕੱਟਾਂ ਦੇ ਸਿਲਸਿਲੇ ’ਚ 1 ਜੁਲਾਈ ਨੂੰ 74 ਲੱਖ ਯੂਨਿਟ, 2 ਨੂੰ 33 ਲੱਖ ਯੂਨਿਟ, 3 ਨੂੰ 6 ਲੱਖ, 4 ਨੂੰ 15 ਲੱਖ ਅਤੇ 5 ਜੁਲਾਈ ਨੂੰ 77 ਲੱਖ ਯੂਨਿਟ ਦੀ ਪੂਰਤੀ ਵਾਸਤੇ ਬਿਜਲੀ ਕੱਟ ਲਗਾਏ ਗਏ।
ਪੜ੍ਹੋ ਇਹ ਵੀ ਖ਼ਬਰ - PSGPC ਵਲੋਂ ਕਰਤਾਰਪੁਰ ਲਾਂਘੇ ਖੋਲ੍ਹੇ ਜਾਣ ਦੀ ਮੰਗ ਦਾ ਭਰਵਾਂ ਸਵਾਗਤ, ਕਿਹਾ- ਇਸ ਨਾਲ ਵਧੇਗੀ ਅਮਨ-ਸ਼ਾਂਤੀ
ਉਧਰ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਦੀ ਆਪਣੀ ਰਿਪੋਰਟ ਮੁਤਾਬਕ ਇਸ ਨੇ ਖੇਤੀਬਾੜੀ ਦੇ ਜਨਰਲ ਗਰੁੱਪ ਲਈ 6 ਘੰਟੇ 23 ਮਿੰਟ ਬਿਜਲੀ 7 ਜੁਲਾਈ ਨੂੰ ਦਿੱਤੀ ਗਈ, ਜਦਕਿ ਇਸ ਗਰੁੱਪ ਨੂੰ 6 ਜੁਲਾਈ ਨੂੰ 6 ਘੰਟੇ 56 ਮਿੰਟ ਬਿਜਲੀ ਦਿੱਤੀ ਗਈ। ਬਾਰਡਰ ਏਰੀਆ ’ਚ ਖੇਤੀਬਾਡ਼ੀ ਵਾਸਤੇ 7 ਜੁਲਾਈ ਨੂੰ 6 ਘੰਟੇ 30 ਮਿੰਟ ਬਿਜਲੀ ਦਿੱਤੀ ਗਈ, ਜਦਕਿ ਇਸੇ ਗਰੁੱਪ ਨੂੰ 6 ਜੁਲਾਈ ਨੂੰ 7 ਘੰਟੇ 30 ਮਿੰਟ ਬਿਜਲੀ ਦਿੱਤੀ ਗਈ। ਇਸ ਰਿਪੋਰਟ ਮੁਤਾਬਕ ਪਾਵਰਕਾਮ ਵੱਖ-ਵੱਖ ਇਲਾਕਿਆਂ ’ਚ ਪੌਣੇ 2 ਘੰਟੇ ਤੋਂ ਲੈ ਕੇ 8-8 ਘੰਟਿਆਂ ਤੱਕ ਦੇ ਕੱਟ ਲਗਾ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ - 'ਪੰਜਾਬ ਅੰਦਰ ਬਣਾਏ ਜਾ ਸਕਦੇ ਹਨ ਇੱਕ ਤੋਂ ਜ਼ਿਆਦਾ ਉਪ ਮੁੱਖ ਮੰਤਰੀ, ਸਿੱਧੂ ਨੂੰ ਮਿਲੇਗੀ ਵੱਡੀ ਜ਼ਿੰਮੇਵਾਰੀ'
ਇੰਜੀਨੀਅਰਜ਼ ਨੇ ਮੁਲਤਵੀ ਕੀਤਾ ਸੰਘਰਸ਼
ਇਸ ਦੌਰਾਨ ਅੱਜ ਪੀ. ਐੱਸ. ਈ. ਬੀ. ਇੰਜੀਨੀਅਰਜ਼ ਐਸੋਸੀਏਸ਼ਨ ਦੀ ਹੋਈ ਕਾਰਜਕਾਰਨੀ ਦੀ ਮੀਟਿੰਗ ’ਚ ਮੁੱਖ ਮੰਤਰੀ ਵੱਲੋਂ ਬਣਾਈ ਕਮੇਟੀ ਨਾਲ ਹੋਈ ਮੀਟਿੰਗ ਦੇ ਮੱਦੇਨਜ਼ਰ ਤੇ ਮੁੱਖ ਮੰਤਰੀ ਦੀ ਅਪੀਲ ਦੇ ਮੱਦੇਨਜ਼ਰ ਆਪਣਾ ਸੰਘਰਸ਼ 25 ਜੁਲਾਈ ਤੱਕ ਮੁਲਤਵੀ ਕਰ ਦਿੱਤਾ ਗਿਆ।