ਝੋਨੇ ਨਾਲ ਭਰੀ ਟਰੈਕਟਰ-ਟਰਾਲੀ ਲੈ ਜਾਣ ਦੇ ਮਾਮਲੇ ''ਚ 4 ਨਾਮਜ਼ਦ
Friday, Nov 10, 2017 - 04:05 PM (IST)
ਕਪੂਰਥਲਾ (ਭੂਸ਼ਣ) - ਇਕ ਕਿਸਾਨ ਦੇ ਘਰ ਦੇ ਬਾਹਰ ਝੋਨੇ ਦੀ ਫਸਲ ਨਾਲ ਭਰੀ ਟਰੈਕਟਰ-ਟਰਾਲੀ ਨੂੰ ਜਬਰਨ ਸਟਾਰਟ ਕਰਕੇ ਆਪਣੇ ਨਾਲ ਲੈ ਜਾਣ ਦੇ ਮਾਮਲੇ 'ਚ ਥਾਣਾ ਫੱਤੂਢੀਂਗਾ ਦੀ ਪੁਲਸ ਨੇ 4 ਮੁਲਜ਼ਮਾਂ ਖਿਲਾਫ ਧਾਰਾ 382 , 148 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਸੰਤੋਖ ਸਿੰਘ ਪੁੱਤਰ ਲੱਖਾ ਸਿੰਘ ਪਿੰਡ ਖੈੜਾ ਬੇਟ ਨੇ ਥਾਣਾ ਫੱਤੂਢੀਂਗਾ ਦੀ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਹ ਕਿਸਾਨ ਹੈ ਅਤੇ ਖੇਤੀਬਾੜੀ ਦਾ ਕੰਮ ਕਰਦਾ ਹੈ । ਮਿਤੀ 29 ਅਕਤੂਬਰ 2017 ਨੂੰ ਉਸ ਨੇ ਆਪਣੇ ਖੇਤਾਂ 'ਚ ਝੋਨੇ ਦੀ ਫਸਲ ਕੱਟ ਕੇ ਟਰਾਲੀ 'ਚ ਭਰ ਕੇ ਆਪਣੇ ਘਰ ਦੇ ਬਾਹਰ ਖੜ੍ਹੀ ਕੀਤਾ ਸੀ ਅਤੇ ਦੂਜੀ ਟਰਾਲੀ 'ਚ ਝੋਨਾ ਲੱਦਣ ਲਈ ਆਪਣੇ ਖੇਤਾਂ 'ਚ ਗਿਆ ਸੀ।
ਇਸ ਦੌਰਾਨ ਜਦੋਂ ਉਹ ਸ਼ਾਮ ਨੂੰ ਕਰੀਬ 6.30 ਵਜੇ ਆਪਣੇ ਘਰ ਆਇਆ ਤਾਂ ਉਸ ਦੀ ਪਤਨੀ ਨੇ ਉਸਨੂੰ ਦੱੱਸਿਆ ਕਿ ਜੋਗਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਖੈੜਾ ਬੇਟ, ਮੋਹਨ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਸੈਫਲਾਬਾਦ, ਰਣਜੀਤ ਸਿੰਘ ਪੁੱਤਰ ਭਜਨ ਸਿੰਘ ਵਾਸੀ ਪਿੰਡ ਸੈਫਲਾਬਾਦ ਅਤੇ ਭਜਨ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਸੈਫਲਾਬਾਦ 2 ਅਣਪਛਾਤੇ ਵਿਅਕਤੀਆਂ ਨੂੰ ਨਾਲ ਲੈ ਕੇ ਉਸਦੇ ਘਰ ਦੇ ਬਾਹਰ ਆਏ ਸਨ ਅਤੇ ਉਸ ਦਾ ਜ਼ਬਰਦਸਤੀ ਟਰੈਕਟਰ-ਟਰਾਲੀ ਸਟਾਰਟ ਕਰਕੇ ਆਪਣੇ ਨਾਲ ਲੈ ਜਾ ਰਹੇ ਸਨ, ਜਦੋਂ ਉਸ ਨੇ ਉਕਤ ਵਿਅਕਤੀਆਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਨ੍ਹਾਂ ਨੇ ਉਸਨੂੰ ਧੱਕਾ ਮਾਰ ਦਿੱਤਾ ਅਤੇ ਟਰੈਕਟਰ-ਟਰਾਲੀ ਜਬਰੀ ਆਪਣੇ ਨਾਲ ਲੈ ਗਏ। ਉਸ ਨੇ ਆਪਣੇ ਰਿਸ਼ਤੇਦਾਰ ਨੂੰ ਇਸ ਪੂਰੀ ਘਟਨਾ ਦੇ ਸੰਬੰਧ 'ਚ ਜਾਣਕਾਰੀ ਦਿੱਤੀ, ਜਦੋਂ ਉਸ ਦੇ ਰਿਸ਼ਤੇਦਾਰਾਂ ਨੇ ਇਸ ਸਬੰਧੀ ਮੋਹਨ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਅਸੀਂ ਸੰਤੋਖ ਸਿੰਘ ਤੋਂ ਉਧਾਰ ਲਏ ਪੈਸੇ ਅਤੇ ਵਿਆਜ ਲੈਣਾ ਹੈ, ਇਸ ਲਈ ਅਸੀਂ ਇਹ ਕੰਮ ਕੀਤਾ ਹੈ ਅਤੇ ਮੇਰਾ ਟਰੈਕਟਰ-ਟਰਾਲੀ ਅਤੇ ਝੋਨਾ ਹਾਲੇ ਤਕ ਨਹੀਂ ਮਿਲਿਆ ਹੈ। ਹਾਲਾਂਕਿ ਕੁੱਝ ਮੋਹਤਬਰ ਲੋਕਾਂ ਨੇ ਮੇਰਾ ਮੋਹਨ ਸਿੰਘ ਆਦਿ ਨਾਲ ਫੈਸਲਾ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਅਜਿਹਾ ਨਹੀਂ ਹੋ ਸਕਿਆ। ਪੁਲਸ ਨੇ ਸੰਤੋਖ ਸਿੰਘ ਦੀ ਸ਼ਿਕਾਇਤ 'ਤੇ ਮੁਲਜ਼ਮ ਜੋਗਿੰਦਰ ਸਿੰਘ, ਮੋਹਾ ਸਿੰਘ, ਰਣਜੀਤ ਸਿੰਘ ਤੇ ਭਜਨ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਲਿਆ ।