ਪੀ ਕਲੱਬ ਮਾਨਸਾ ਅਤੇ ਜਿਲ੍ਹਾ ਪ੍ਰੀਸ਼ਦ ਚੇਅਰਮੈਨ ਨੇ ਮਹਿਲਾ ਅਧਿਕਾਰੀਆਂ ਦਾ ਕੀਤਾ ਸਨਮਾਨ
Tuesday, Mar 09, 2021 - 01:23 AM (IST)
ਮਾਨਸਾ, (ਮਿੱਤਲ)- ਅੰਤਰ ਰਾਸ਼ਟਰੀ ਮਹਿਲਾ ਦਿਵਸ ਮੌਕੇ ਅੱਜ ਪੀ ਕਲੱਬ ਮਾਨਸਾ ਵੱਲੋਂ ਵਿਸ਼ੇਸ਼ ਤੌਰ ਤੇ ਐੱਸ.ਡੀ.ਐੱਮ ਮਾਨਸਾ ਡਾ: ਸਿਖਾ ਭਗਤ ਅਤੇ ਏ.ਡੀ.ਸੀ (ਵਿਕਾਸ) ਅਮਰਪ੍ਰੀਤ ਕੌਰ ਸੰਧੂ ਆਈ.ਏ.ਐੱਸ ਦਾ ਸਨਮਾਨ ਸੀਲਡਾਂ ਦੇ ਕੇ ਕੀਤਾ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਪ੍ਰਵੀਨ ਕੁਮਾਰ ਨੇ ਕਿਹਾ ਕਿ ਔਰਤਾਂ ਨੂੰ ਸਨਮਾਨ ਇੱਕ ਦਿਹਾੜੇ ਤੱਕ ਸੀਮਿਤ ਨਹੀਂ ਹੋਣਾ ਚਾਹੀਦਾ। ਬਲਕਿ ਅੋਰਤ ਅੱਜ ਹਰ ਖੇਤਰ ਵਿੱਚ ਮੱਲਾਂ ਮਾਰ ਕੇ ਮੋਹਰੀ ਬਣ ਕੇ ਖੜ੍ਹੀ ਹੈ। ਭਾਰਤੀ ਮੂਲ ਦੀਆਂ ਔਰਤਾਂ ਨੇ ਵਿਦੇਸ਼ਾਂ ਵਿੱਚ ਵੀ ਰਾਜਨੀਤਿਕ ਤੌਰ ਤੇ ਝੰਡੇ ਗੱਡੇ ਹਨ। ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਮੋਫਰ ਨੇ ਕਲੱਬ ਦੀ ਪ੍ਰਸ਼ੰਸ਼ਾ ਕਰਦਿਆਂ ਉਕਤ ਮਹਿਲਾਂ ਅਫਸਰਾਂ ਦੇ ਕੰਮਾਂ ਅਤੇ ਕਾਰਗੁਜਾਰੀ ਨੂੰ ਸਰਾਹਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਅਧਿਕਾਰੀਆਂ ਨੇ ਥੋੜ੍ਹੇ ਸਮੇਂ ਵਿੱਚ ਮਾਨਸਾ ਵਿੱਚ ਕੀਰਤੀਮਾਨ ਕੰਮ ਕੀਤੇ ਹਨ ਅਤੇ ਉਨ੍ਹਾਂ ਵੱਲੋਂ ਸ਼ਹਿਰ ਦੇ ਵਿਕਾਸ ਲਈ ਨਵੀਆਂ ਯੋਜਨਾਵਾਂ ਬਣਾ ਕੇ ਮਾਨਸਾ ਨੂੰ ਪ੍ਰਗਤੀ ਦੇ ਰਾਹ ਤੋ ਤੋਰਿਆ ਹੈ।
ਉਨ੍ਹਾਂ ਕਿਹਾ ਕਿ ਅਜਿਹੀਆਂ ਮਹਿਲਾਵਾਂ ਅਧਿਕਾਰੀਆਂ ਤੇ ਮਾਣ ਹੋਣਾ ਲਾਜਮੀ ਹੈ ਅਤੇ ਉਨ੍ਹਾਂ ਨੂੰ ਸਨਮਾਨ ਦੇਣਾ ਸਾਡੇ ਲਈ ਗੌਰਵ ਵਾਲੀ ਗੱਲ ਹੈ। ਨਗਰ ਕੋਂਸਲ ਮਾਨਸਾ ਦੇ ਸਾਬਕਾ ਪ੍ਰਧਾਨ ਮਨਦੀਪ ਸਿੰਘ ਗੋਰਾ ਨੇ ਇਸ ਸਾਦੇ ਸਮਾਰੋਹ ਵਿੱਚ ਸ਼ਿਰਕਤ ਕੀਤੀ ਅਤੇ ਔਰਤਾਂ ਨੂੰ ਮਾਣ-ਸਨਮਾਨ ਅਤੇ ਇੱਜਤ ਦੇਣ ਤੋਂ ਇਲਾਵਾ ਸਮਾਜ ਵਿੱਚ ਵਾਪਰ ਰਹੀਆਂ ਘਟਨਾਵਾਂ ਤੇ ਚਿੰਤਾ ਪ੍ਰਗਟਾਈ ਅਤੇ ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਬਲਾਤਕਾਰ ਵਰਗੀਆਂ ਘਟਨਾਵਾਂ ਸਾਡੇ ਮੱਥੇ ਤੇ ਕਲੰਕ ਹਨ। ਦੇਸ਼ ਦੀ ਜੁਝਾਰੂ ਔਰਤ ਨੂੰ ਭਾਰਤ ਮਾਤਾ ਦੇ ਬਰਾਬਰ ਦਰਜਾ ਦੇਣਾ ਬਣਦਾ ਹੈ। ਇਸ ਮੌਕੇ ਕਲੱਬ ਦੇ ਪ੍ਰੋਜੈਕਟ ਚੇਅਰਮੈਨ ਡਾ: ਸਤੀਸ਼ ਮਿੱਢਾ, ਮੈਂਬਰ ਬੀਰਬਲ ਸਿੰਘ, ਮੀਤ ਪ੍ਰਧਾਨ ਰਮੇਸ਼ ਜਿੰਦਲ, ਸੁਰਿੰਦਰ ਕਾਲਾ ਰੱਲਾ ਵੀ ਮੌਜੂਦ ਸਨ।