ਪੀ. ਓ. ਸਟਾਫ ਵੱਲੋਂ 2 ਭਗੌੜੇ ਗ੍ਰਿਫ਼ਤਾਰ

Tuesday, Aug 22, 2017 - 06:33 AM (IST)

ਪੀ. ਓ. ਸਟਾਫ ਵੱਲੋਂ 2 ਭਗੌੜੇ ਗ੍ਰਿਫ਼ਤਾਰ

ਪਟਿਆਲਾ, (ਬਲਜਿੰਦਰ)- ਪੀ. ਓ. ਸਟਾਫ ਵੱਲੋਂ ਇੰਚਾਰਜ ਏ. ਐੱਸ. ਆਈ. ਕਰਮ ਚੰਦ ਦੀ ਅਗਵਾਈ ਹੇਠ ਦੇ 2 ਪੀ. ਓਜ਼ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪਹਿਲੇ ਕੇਸ ਵਿਚ ਅਨਿਲ ਕੁਮਾਰ ਵਾਸੀ ਪਾਵਰ ਕਾਲੋਨੀ-2 ਬਡੂੰਗਰ ਪਟਿਆਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਨੂੰ ਅਦਾਲਤ ਨੇ ਸ਼ਿਕਾਇਤ ਨੰਬਰ 218, ਮਿਤੀ 20 ਜਨਵਰੀ 2015 ਅਧੀਨ ਧਾਰਾ 138 ਐੱਨ. ਆਈ. ਐਕਟ ਅਤੇ 420 ਆਈ. ਪੀ. ਸੀ. ਥਾਣਾ ਲਾਹੌਰੀ ਗੇਟ ਵਿਖੇ ਦਰਜ ਮਾਮਲੇ ਵਿਚ 10 ਦਸੰਬਰ 2015 ਨੂੰ ਪੀ. ਓ. ਕਰਾਰ ਦਿੱਤਾ ਗਿਆ ਸੀ।
ਦੂਜੇ ਕੇਸ ਵਿਚ ਰਾਜਿੰਦਰ ਸਿੰਘ ਵਾਸੀ ਪਿੰਡ ਰੌਣੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਨੂੰ ਅਦਾਲਤ ਨੇ ਸ਼ਿਕਾਇਤ ਨੰਬਰ 1914, ਮਿਤੀ 9 ਜੂਨ 2016 ਅਧੀਨ ਧਾਰਾ 138 ਐੱਨ. ਆਈ. ਐਕਟ ਅਤੇ 420 ਆਈ. ਪੀ. ਸੀ. ਤਹਿਤ ਥਾਣਾ ਅਰਬਨ ਅਸਟੇਟ ਪਟਿਆਲਾ ਵਿਚ ਦਰਜ ਮਾਮਲੇ ਵਿਚ 21 ਜਨਵਰੀ 2017 ਨੂੰ ਪੀ. ਓ. ਕਰਾਰ ਦਿੱਤਾ ਗਿਆ ਸੀ। ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਵਿਚ ਹੌਲਦਾਰ ਜਸਪਾਲ ਸਿੰਘ, ਹੌਲਦਾਰ ਸੁਖਵਿੰਦਰ ਸਿੰਘ, ਹੌਲਦਾਰ ਦਲਜੀਤ ਸਿੰਘ ਅਤੇ ਹੌਲਦਾਰ ਅਮਰਜੀਤ ਸਿੰਘ ਨੇ ਅਹਿਮ ਭੂਮਿਕਾ ਨਿਭਾਈ।


Related News