ਵੀਡੀਓ 'ਚ ਦੇਖੋ ਪੰਜਾਬ 'ਚ ਕਿਵੇਂ ਬਣਾਈ ਜਾਂਦੀ ਹੈ 'Oxygen'
Monday, Apr 26, 2021 - 01:26 PM (IST)
ਜਲੰਧਰ : ਦੇਸ਼ ਸਮੇਤ ਪੰਜਾਬ ਸੂਬੇ ਅੰਦਰ ਇਸ ਵੇਲੇ ਕੋਰੋਨਾ ਵਾਇਰਸ ਕਾਰਨ ਹਾਲਾਤ ਬਹੁਤ ਗੰਭੀਰ ਬਣੇ ਹੋਏ ਹਨ। ਇਸ ਦੇ ਨਾਲ ਹੀ ਆਕਸੀਜਨ ਦੀ ਘਾਟ ਨੇ ਹੋਰ ਵੀ ਵੱਡੀ ਸਮੱਸਿਆ ਖੜ੍ਹੀ ਕਰ ਦਿੱਤੀ ਹੈ। ਇਸ ਨੂੰ ਦੇਖਦਿਆਂ ਆਕਸੀਜਨ ਬਣਾਉਣ ਵਾਲੇ ਪਲਾਟਾਂ ਦੇ ਬਾਹਰ ਸਖ਼ਤੀ ਕੀਤੀ ਗਈ ਹੈ ਤਾਂ ਜੋ ਆਕਸੀਜਨ ਦੀ ਕਾਲਾਬਾਜ਼ਾਰੀ ਨੂੰ ਰੋਕਿਆ ਜਾ ਸਕੇ। ਜਲੰਧਰ 'ਚ ਆਕਸੀਜਨ ਬਣਾਉਣ ਵਾਲੀ ਸ਼ਕਤੀ ਫੈਕਟਰੀ ਦੇ ਬਾਹਰ ਵੀ ਪੁਲਸ ਫੋਰਸ ਨੂੰ ਤਾਇਨਾਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : 'ਕੋਰੋਨਾ' ਕਹਿਰ ਦੌਰਾਨ 'ਪੰਜਾਬ ਵਜ਼ਾਰਤ' ਦੀ ਅਹਿਮ ਮੀਟਿੰਗ ਅੱਜ, ਆਕਸੀਜਨ ਦੀ ਘਾਟ 'ਤੇ ਹੋਵੇਗੀ ਚਰਚਾ
ਜਾਣੋ ਕਿਵੇਂ ਬਣਾਈ ਜਾਂਦੀ ਹੈ ਆਕਸੀਜਨ
ਫੈਕਟਰੀ ਚਲਾਉਣ ਵਾਲੇ ਵਿਕਾਸ ਪੁਰੀ ਨੇ ਦੱਸਿਆ ਕਿ ਫੈਕਟਰੀ ਅੰਦਰ ਕੁਦਰਤੀ ਹਵਾ ਰਾਹੀਂ ਆਕਸੀਜਨ ਤਿਆਰ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਆਕਸੀਜਨ ਨੂੰ ਬਣਾਉਣ ਲਈ ਹਵਾ, ਪਾਣੀ ਅਤੇ ਬਿਜਲੀ ਦਾ ਇਸਤੇਮਾਲ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਫੈਕਟਰੀ ਅੰਦਰ ਨੈਚੂਰਲ ਗੈਸ ਤਿਆਰ ਕੀਤੀ ਜਾਂਦੀ ਹੈ। ਵਿਕਾਸ ਪੁਰੀ ਨੇ ਕਿਹਾ ਕਿ ਲੀਕਵਡ ਨਾ ਆਉਣ ਕਾਰਨ ਉਨ੍ਹਾਂ ਦੀਆਂ 2 ਫੈਕਟਰੀਆਂ ਬੰਦ ਪਈਆਂ ਹਨ।
ਉਨ੍ਹਾਂ ਦੱਸਿਆ ਕਿ ਸਰਕਾਰ ਚਾਹੁੰਦੀ ਹੈ ਕਿ ਜੋ ਗੈਸ ਉਹ ਬਣਾ ਰਹੇ ਹਨ, ਉਹ ਸਿਰਫ ਮਰੀਜ਼ਾਂ ਅਤੇ ਹਸਪਤਾਲਾਂ ਨੂੰ ਹੀ ਜਾਵੇ ਤਾਂ ਜੋ ਕੀਮਤੀ ਜਾਨਾਂ ਬਚਾਈਆਂ ਜਾ ਸਕਣ ਅਤੇ ਇੰਡਸਟਰੀ ਨੂੰ ਆਕਸੀਜਨ ਦੀ ਸਪਲਾਈ ਦੇਣ ਲਈ ਮਨ੍ਹਾਂ ਕੀਤਾ ਗਿਆ ਹੈ। ਵਿਕਾਸ ਪੁਰੀ ਨੇ ਦੱਸਿਆ ਕਿ ਸਿਲੰਡਰਾਂ ਦੀ ਮੰਗ ਜ਼ਿਆਦਾ ਹੋਣ ਕਾਰਨ ਇਹ ਆਉਣੇ ਬੰਦ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਜਿਹੜਾ ਸਿਲੰਡਰ ਪਿਛਲੇ ਸਾਲ 7-8 ਹਜ਼ਾਰ ਦਾ ਸੀ, ਅੱਜ ਦੇ ਸਮੇਂ 'ਚ ਉਸ ਦੀ ਕੀਮਤ 15-16 ਹਜ਼ਾਰ ਤੱਕ ਪਹੁੰਚ ਚੁੱਕੀ ਹੈ ਅਤੇ ਬਲੈਕ 'ਚ ਇਹੀ ਸਿਲੰਡਰ 25 ਤੋਂ 30 ਹਜ਼ਾਰ ਰੁਪਏ ਤੱਕ ਵਿਕ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਬੋਰਡ ਦੇ 5ਵੀਂ ਜਮਾਤ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਇਸ ਆਧਾਰ 'ਤੇ ਆਵੇਗਾ ਨਤੀਜਾ
ਦੱਸਣਯੋਗ ਹੈ ਕਿ ਸਰਕਾਰ ਨੇ ਆਕਸੀਜਨ ਪਲਾਂਟਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਕਿਸੇ ਵੀ ਬਾਹਰੀ ਵਿਅਕਤੀ ਜਾਂ ਇੰਡਸਟਰੀ ਨੂੰ ਆਕਸੀਜਨ ਨਾ ਦਿੱਤੀ ਜਾਵੇਗੀ ਅਤੇ ਇਸ ਦੀ ਸਪਲਾਈ ਹਸਪਤਾਲਾਂ ਅਤੇ ਮੈਡੀਕਲ ਅਮਰਜੈਂਸੀ ਲਈ ਹੀ ਕੀਤੀ ਜਾਣੀ ਚਾਹੀਦੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ