ਪੰਜਾਬ ਵਾਸੀਆਂ ਲਈ ਰਾਹਤ ਭਰੀ ਖ਼ਬਰ, 2 ਹਫ਼ਤਿਆਂ 'ਚ ਘਟੀ ਆਕਸੀਜਨ ਦੀ ਮੰਗ
Tuesday, Jun 01, 2021 - 12:44 PM (IST)
ਚੰਡੀਗੜ੍ਹ : ਕੋਰੋਨਾ ਦੀ ਦੂਜੀ ਲਹਿਰ ਦੌਰਾਨ ਕਿਸੇ ਤਰ੍ਹਾਂ ਆਕਸੀਜਨ ਦੀ ਲੋੜ ਨੂੰ ਪੂਰਾ ਕਰਨ ਤੋਂ ਬਾਅਦ ਹੁਣ ਆਕਸੀਜਨ ਦੀ ਮੰਗ ਕਾਫੀ ਘਟੀ ਹੈ। ਸੂਬੇ 'ਚ 17 ਮਈ ਤੋਂ 30 ਮਈ ਵਿਚਕਾਰ 14 ਦਿਨਾਂ ਦਿਨਾਂ ਅੰਦਰ ਆਕਸੀਜਨ ਦੀ ਰੋਜ਼ਾਨਾ ਮੰਗ 'ਚ 36 ਫ਼ੀਸਦੀ ਤੋਂ ਜ਼ਿਆਦਾ ਦੀ ਕਮੀ ਆਈ ਹੈ। ਇਹ 274.4 ਮੀਟ੍ਰਿਕ ਟਨ ਤੋਂ ਘੱਟ ਕੇ 174.8 ਮੀਟ੍ਰਿਕ ਟਨ ਹੋ ਗਈ ਹੈ।
ਇਹ ਵੀ ਪੜ੍ਹੋ : ਦਿੱਲੀ ਦਰਬਾਰ ’ਚ 'ਕੈਪਟਨ' ’ਤੇ ਕਰਾਰਾ ਵਾਰ, ਮੰਤਰੀਆਂ-ਵਿਧਾਇਕਾਂ ਨੇ ਜੰਮ ਕੇ ਕੱਢੀ ਭੜਾਸ
ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਪਹਿਲੀ ਵਾਰ 7 ਮਈ ਨੂੰ ਆਕਸੀਜਨ ਦੀ ਲੋੜ ਵਾਲੇ ਮਰੀਜ਼ਾਂ ਦੀ ਗਿਣਤੀ 10,000 ਨੂੰ ਪਾਰ ਕਰ ਗਈ ਸੀ ਅਤੇ ਅਗਲੇ 10 ਦਿਨਾਂ 'ਚ ਇਹ ਅੰਕੜਾ ਇਸ ਦੇ ਆਲੇ-ਦੁਆਲੇ ਹੀ ਘੁੰਮਦਾ ਰਿਹਾ। ਇਸ ਨੇ ਆਕਸੀਜਨ ਦੀ ਰੋਜ਼ਾਨਾ ਮੰਗ ਨੂੰ 300 ਮੀਟ੍ਰਿਕ ਟਨ ਤੱਕ ਪਹੁੰਚਾ ਦਿੱਤਾ ਸੀ। ਇਸੇ ਕਾਰਨ ਪੰਜਾਬ ਦੇ ਮੁੱਖ ਮੰਤਰੀ ਅਤੇ ਹੋਰ ਆਕਸੀਜਨ ਦੀ ਸਪਲਾਈ ਲਈ ਕੇਂਦਰ ਸਰਕਾਰ ਨੂੰ ਸਖ਼ਤ ਸੰਦੇਸ਼ ਭੇਜਣ ਲਈ ਮਜਬੂਰ ਹੋ ਗਏ ਸਨ।
ਇਹ ਵੀ ਪੜ੍ਹੋ : CBSE 12ਵੀਂ ਬੋਰਡ ਦੀਆਂ ਪ੍ਰੀਖਿਆਵਾਂ ਸਬੰਧੀ ਜ਼ਰੂਰੀ ਖ਼ਬਰ, ਸਰਕਾਰ ਅੱਜ ਕਰ ਸਕਦੀ ਹੈ ਵੱਡਾ ਐਲਾਨ
ਆਕਸੀਜਨ ਦੀ ਲੋੜ ਵਾਲੇ ਮਰੀਜ਼ਾਂ ਦੀ ਗਿਣਤੀ 18 ਮਈ ਤੋਂ ਘਟਣੀ ਸ਼ੁਰੂ ਹੋਈ ਅਤੇ 27 ਮਈ ਨੂੰ 5,000 ਤੋਂ ਹੇਠਾਂ ਆ ਗਈ, ਜਦੋਂ ਕਿ ਇਸ ਦੌਰਾਨ 4740 ਕੋਰੋਨਾ ਮਰੀਜ਼ 30 ਮਈ ਨੂੰ ਆਕਸੀਜਨ 'ਤੇ ਸਨ। ਦੱਸਣਯੋਗ ਹੈ ਕਿ ਸਰਕਾਰ ਨੇ ਸਾਰੇ ਜ਼ਿਲ੍ਹਿਆਂ 'ਚ ਆਕਸੀਜਨ ਆਡਿਟ ਕਮੇਟੀ ਬਣਾਈ ਹੋਈ ਹੈ। ਪੰਜਾਬ ਦੇ ਹਸਪਤਾਲਾਂ 'ਚ ਕੋਰੋਨਾ ਨੂੰ ਦੇਖਦਿਆਂ ਚੋਣਵੀਆਂ ਸਰਜਰੀਆਂ 'ਤੇ ਰੋਕ ਲਾਈ ਗਈ ਹੈ ਅਤੇ ਸਿਰਫ ਅਮਰਜੈਂਸੀ ਸਰਜਰੀਆਂ ਹੀ ਕੀਤੀਆਂ ਜਾ ਰਹੀਆਂ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ