ਅਰਦਾਸ ਟਰੱਸਟ ਵੱਲੋਂ ਆਕਸੀਜਨ ਕੰਸਨਟਰੇਟ ਲੋਕ ਸੇਵਾ ਲਈ ਭੇਟ ਕੀਤੇ

Thursday, May 20, 2021 - 08:06 PM (IST)

ਅਰਦਾਸ ਟਰੱਸਟ ਵੱਲੋਂ ਆਕਸੀਜਨ ਕੰਸਨਟਰੇਟ ਲੋਕ ਸੇਵਾ ਲਈ ਭੇਟ ਕੀਤੇ

ਸਰਦੂਲਗੜ੍ਹ, (ਚੋਪੜਾ)- ਕੋਰੋਨਾ ਮਹਾਮਾਰੀ ਦੇ ਫੈਲਾਅ ਕਾਰਨ ਇਲਾਕੇ ’ਚ ਵੱਧ ਰਹੇ ਕੋਰੋਨਾ ਪੀੜਤ ਮਰੀਜ਼ਾਂ ਦੇ ਮੱਦੇਨਜ਼ਰ ਅਰਦਾਸ ਚੈਰੀਟੇਬਲ ਟਰੱਸਟ ਵੱਲੋਂ ਐੱਸ. ਡੀ. ਐੱਮ. ਮੈਡਮ ਸਰਬਜੀਤ ਕੌਰ ਦੀ ਪ੍ਰੇਰਨਾ ਸਦਕਾ 2 ਆਕਸੀਜਨ ਕੰਸਨਟਰੇਟ ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਲੋਕਾਂ ਦੀ ਸੇਵਾ ਲਈ ਭੇਟ ਕੀਤੇ ਗਏ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਟਰੱਸਟ ਦੇ ਪ੍ਰਧਾਨ ਗੁਰਲਾਲ ਸਿੰਘ ਸੋਨੀ ਨੇ ਦੱਸਿਆ ਕਿ ਇਲਾਕੇ ’ਚ ਕੋਰੋਨਾ ਦੇ ਵੱਧ ਰਹੇ ਪ੍ਰਕੋਪ ਨੂੰ ਦੇਖਦੇ ਹੋਏ ਪਾਜ਼ੇਟਿਵ ਮਰੀਜ਼ਾਂ ਨੂੰ ਆਕਸੀਜਨ ਦੀ ਮੰਗ ਵੱਧ ਰਹੀ ਹੈ ਅਤੇ ਮਰੀਜ਼ਾਂ ਨੂੰ ਕਾਫੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਕਲੱਬ ਦੀ ਪ੍ਰੇਰਨਾ ਨਾਲ ਦਾਨੀ ਸੱਜਣ ਰਵਿੰਦਰ ਅਰੋੜਾ ਆਸਟ੍ਰੇਲੀਆ ਅਤੇ ਰੋਸ਼ਨ ਅਰੋੜਾ ਵੱਲੋਂ 6-6 ਲੀਟਰ ਦੇ 2 ਆਕਸੀਜਨ ਕੰਸਨਟਰੇਟਰ ਦਾਨ ਦਿੱਤੇ ਗਏ, ਜੋ ਹਵਾ ’ਚੋਂ ਆਕਸੀਜਨ ਪ੍ਰਾਪਤ ਕਰ ਕੇ ਮਰੀਜ਼ ਨੂੰ ਰਾਹਤ ਪਹੁੰਚਉਂਦੇ ਹਨ, ਲੋਕਾਂ ਦੀ ਸੇਵਾ ਲਈ ਸਿਵਲ ਹਸਪਤਾਲ ਵਿਖੇ ਭੇਟ ਕੀਤੇ ਗਏ ਹਨ, ਜਿਸ ਨਾਲ ਐਮਰਜੈਂਸੀ ਦੌਰਾਨ ਲੋੜਵੰਦ ਮਰੀਜ਼ਾਂ ਦੀ ਜਾਨ ਬਚਾਉਣ ’ਚ ਸਹਾਇਤਾ ਹੋ ਸਕੇ। ਐੱਸ. ਡੀ. ਐੱਮ. ਮੈਡਮ ਸਰਬਜੀਤ ਕੌਰ ਨੇ ਇਸ ਨੂੰ ਸ਼ਲਾਘਾਯੋਗ ਉਪਰਾਲਾ ਦੱਸਦੇ ਹੋਏ ਹੋਰ ਦਾਨੀ ਵੀਰਾਂ ਨੂੰ ਵੀ ਇਸ ਮਹਾਮਾਰੀ ਦੇ ਦੌਰ ’ਚ ਲੋਕਾਂ ਦੀ ਸਹਾਇਤਾ ਲਈ ਵੱਧ-ਚੱੜ੍ਹ ਕੇ ਹਿਸਾ ਲੈਣ ਦੀ ਅਪੀਲ ਕੀਤੀ।

ਇਸ ਮੌਕੇ ਤ੍ਰਿਲੋਕ ਸਿੰਘ, ਆਤਮਾ ਸਿੰਘ ਜੇ. ਈ. ਸਤਪਾਲ ਸ਼ਰਮਾ, ਬਲਦੇਵ ਸੋਨੀ, ਰਾਕੇਸ਼ ਕੁਮਾਰ, ਅਵਿਨਾਸ਼ ਗਰਗ, ਅਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਮਨਜੀਤ ਸਿੰਘ, ਰਾਜੀਵ ਗਰਗ, ਕੁਲਵੀਰ ਸਿੰਘ, ਦੀਪ ਸ਼ਰਮਾ, ਗੋਪਾਲ ਰਾਮ, ਬਲਵਿੰਦਰ ਸਿੰਘ ਬਿੱਟੂ ਅਤੇ ਭੋਜ ਕੁਮਾਰ ਹਾਜ਼ਰ ਸਨ।


author

Bharat Thapa

Content Editor

Related News