ਜਿਮ ਸੈਂਟਰ ਨਾ ਖੋਲਣ ਕਰਕੇ ਮਾਲਕਾਂ ਅਤੇ ਨੋਜਵਾਨਾਂ ਨੇ ਪ੍ਰਸ਼ਾਸਨ ਖਿਲਾਫ ਜ਼ਾਹਰ ਕੀਤਾ ਗੁੱਸਾ

05/19/2020 4:24:54 PM

ਤਪਾ ਮੰਡੀ (ਮੇਸ਼ੀ ਹਰੀਸ) - ਪੰਜਾਬ ਵਿਚ ਸਰਕਾਰ ਵੱਲੋਂ ਕਰਫਿਊ ਹਟਾਕੇ 31 ਮਈ ਤੱਕ ਲਾਕਡਾਊਨ ਕੀਤਾ ਹੋਇਆ ਹੈ। ਇਸ ਦੌਰਾਨ ਸਮੂਹ ਪੰਜਾਬ ਦੇ ਸਰਕਾਰੀ ਅਤੇ ਗੈਰ ਸਰਕਾਰੀ ਛੋਟੇ ਕਾਰੋਬਾਰੀ ਅਦਾਰੇ ਖੋਲ੍ਹੇ ਗਏ ਹਨ। ਪਰ ਹਾਲੇ ਵੀ ਕੁਝ ਛੋਟੇ ਅਦਾਰੇ ਬੰਦ ਰੱਖੇ ਜਾਣ ਕਾਰਨ ਛੋਟੇ ਮੋਟੇ ਕਾਰੋਬਾਰੀ ਅੱਜ ਵੀ ਪ੍ਰੇਸ਼ਾਨੀ 'ਚ ਦਿਖਾਈ ਦੇ ਰਹੇ ਹਨ। ਜਿਸ ਵਿਚ ਸਲੂਨ, ਜਿਮ ਅਤੇ ਹੋਰ ਵੀ ਅਜਿਹੇ ਕੰਮਾਂ 'ਤੇ ਕੋਰੋਨਾ ਕਰਕੇ ਪਾਬੰਦੀ ਲਗਾਈ ਹੋਈ ਹੈ ਜਿਸ ਕਰਕੇ ਅੱਜ ਤਪਾ ਦੇ ਜਿਮ ਸੈਟਰ ਚਲਾਉਂਦੇ ਮਾਲਕਾਂ 'ਚ ਆਸੂ ਦਰਾਜ ਅਤੇ ਕਸਰਤ ਤੋਂ ਵਾਂਝੇ ਰਹਿ ਰਹੇ ਨੋਜਵਾਨਾਂ ਲਵਲੀ ਕੁਮਾਰ, ਸਾਹਿਲ ਗਰਗ, ਨਰਿੰਦਰ ਸਿੰਘ, ਲਵੀ ਘੁੰਨਸ, ਸ਼ਿਵਮ ਕੁਮਾਰ, ਰੋਬਨ ਗਰਗ, ਹਨੀ ਤਪਾ, ਰਮਨੀਕ ਗੋਇਲ  ਸੰਨੀ ਨੇ ਸਾਂਝੇ ਤੌਰ ਤੇ ਸਰਕਾਰ ਖਿਲਾਫ ਅਪਣਾ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਮਿਸ਼ਨ ਤੰਦਰੁਸਤ ਪੰਜਾਬ ਦਾ ਨਾਅਰਾ ਦੇ ਕੇ ਨੌਜਵਾਨ ਪੀੜ੍ਹੀ  ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦੇ ਰਹੀ ਹੈ ਅਤੇ ਦੂਜੇ ਪਾਸੇ ਤੰਦਰੁਸਤ ਰਹਿਣ ਦੇ ਸਾਧਨ ਜਿੰਮ ਸੈਂਟਰ ਬੰਦ ਕੀਤੇ ਹੋਏ ਹਨ।

ਜਿੰਮ ਮਾਲਕ ਨੇ ਦੱਸਿਆ ਕਿ ਉਨ੍ਹਾਂ ਦੀਆਂ ਕਸਰਤ ਸਬੰਧਤ ਨਵੀਂ ਤਕਨੀਕ ਦੀਆਂ ਲੱਖਾਂ ਦੀਆਂ ਮਸ਼ੀਨਾ ਕਬਾੜ ਦਾ ਰੂਪ ਧਾਰਨ ਕਰ ਰਹੀਆਂ ਹਨ। ਨੋਜਵਾਨਾਂ ਨੇ  ਅੱਗੇ ਕਿਹਾ ਕਿ ਜਦੋਂ ਪੂਰੇ ਪੰਜਾਬ ਦੇ ਕਾਰੋਬਾਰ ਖੁੱਲ ਗਏ ਹਨ। ਜਿਸ ਕਰਕੇ ਸੜਕਾਂ ਤੇ ਭੀੜਾਂ ਆਮ ਤੌਰ ਤੇ ਵਿਖਾਈ ਦੇ ਰਹੀਆਂ ਹਨ ਤਾਂ ਦੱਸਿਆ ਜਾਵੇ ਕਿ ਇਹ ਜਿੰਮ ਸੈਂਟਰ ਹੀ ਜਿਆਦਾ ਕੋਰੋਨਾ ਫੈਲਾਉਂਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਕਿ ਸੈਂਟਰਾਂ ਵਿਚ ਸਵੇਰੇ ਅਤੇ ਸਾਮ ਸਮੇਂ ਨੌਜਵਾਨ ਅਪਣੇ ਸਰੀਰ ਨੂੰ ਫਿੱਟ ਰੱਖਣ ਸਮੇਂ ਲਗਾਤਾਰ ਵੱਖ-ਵੱਖ ਕਸਰਤਾਂ ਕਰਕੇ ਨਸ਼ੇ ਤੋਂ ਦੂਰ ਰਹਿੰਦੇ ਹਨ। ਇਹ ਵੀ ਦੱਸਣਯੋਗ ਹੈ ਕਿ ਜੇਕਰ ਨੌਜਵਾਨ ਅਪਣੀ ਕਸਰਤ ਸ਼ੁਰੂ ਕਰਦਾ ਹੈ ਤਾਂ ਊਸ ਨੂੰ ਅਪਣੇ ਸ਼ਰੀਰ ਨੂੰ ਤੰਦਰੁਸਤ ਅਤੇ ਫਿੱਟ ਰੱਖਣ ਵਿਚ 2 ਤੋਂ 3 ਮਹਿਨਿਆਂ ਦਾ ਸਮਾ ਲੱਗ ਜਾਂਦਾ ਹੈ। ਜੇਕਰ ਇੱਕ ਵਾਰ ਵੀ ਅੱਧ ਵਿਚਕਾਰ ਛੱਡਿਆ ਜਾਵੇ ਤਾਂ ਸਰੀਰ ਦੀ ਫਿੱਟਨੈਂਸ ਖਤਮ ਹੋ ਜਾਦੀ ਹੈ ਸੋ ਇਸ ਲਈ ਸਮੂਹ ਨੋਜਵਾਨਾਂ ਨੇ ਮੰਗ ਕੀਤੀ ਹੈ ਕਿ ਜਿਮ ਨੂੰ ਖੌਲਣ ਦੀ ਇਜਾਜ਼ਤ ਦਿੱਤੀ ਜਾਵੇ। ਤਾਂ ਜੋ ਨੋਜਵਾਨ ਪੀੜ੍ਹੀ ਇਸ ਲਾਕਡਾਊਨ ਦੌਰਾਨ ਕਸਰਤ ਤੋਂ ਵਾਝੇਂ ਰਹਿਣ ਕਾਰਨ ਨਸ਼ਿਆਂ ਦੇ ਰਾਹ ਨਾ ਤੁਰ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਡੀ.ਸੀ. ਬਰਨਾਲਾ ਨੂੰ ਵੀ ਖੋਲਣ ਸਬੰਧੀ ਪੱਤਰ ਭੇਜਿਆ ਗਿਆ ਹੈ।   

 


Harinder Kaur

Content Editor

Related News