ਕਿਸਾਨਾਂ ਵੱਲੋਂ ਫ਼ਸਲਾਂ ਦੀ ਰਹਿੰਦ ਖੂੰਦ ਨਾਲ ਦਰੱਖ਼ਤਾਂ ਨੂੰ ਅੱਗ ਲਾਉਣ ਕਾਰਨ ਵਾਤਾਵਰਣ ਪ੍ਰੇਮੀਆਂ ’ਚ ਰੋਸ ਦੀ ਲਹਿਰ

05/25/2024 1:00:41 AM

ਭਵਾਨੀਗੜ੍ਹ (ਕਾਂਸਲ) - ਫ਼ਸਲਾਂ ਦੀ ਰਹਿੰਦ ਖੂੰਦ ਦੇ ਨਾਲ ਨਾਲ ਕਿਸਾਨਾਂ ਵੱਲੋਂ ਆਪਣੇ ਖੇਤਾਂ ’ਚ ਖੜ੍ਹੇ ਦਰੱਖ਼ਤਾਂ ਨੂੰ ਸਾੜ ਦਿੱਤੇ ਜਾਣ ਕਾਰਨ ਆਮ ਲੋਕਾਂ ਖਾਸ ਕਰ ਵਾਤਾਵਰਣ ਪ੍ਰੇਮੀਆਂ ’ਚ ਸਖ਼ਤ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਕਿਸਾਨਾਂ ਵੱਲੋਂ ਸਾੜੇ ਗਏ ਦਰੱਖ਼ਤਾਂ ਦੀਆਂ ਫੋਟੋਆਂ ਸ਼ੋਸ਼ਲ ਮੀਡੀਆ ਉਪਰ ਸ਼ੇਅਰ ਕਰਕੇ ਵਾਤਾਵਰਣ ਪ੍ਰੇਮੀਆਂ ਵੱਲੋਂ ਕੁਦਰਤ ਨਾਲ ਛੇੜਛਾੜ ਕਰਕੇ ਵਾਤਾਵਰਣ ਨਾਲ ਖਿਲਵਾੜ ਕਰਨ ਵਾਲੇ ਕਿਸਾਨਾਂ ਨੂੰ ਲਾਹਣਤਾਂ ਪਾਈਆਂ ਜਾ ਰਹੀਆਂ ਹਨ। ਉਥੇ ਹੀ ਆਮ ਲੋਕਾਂ ਨੂੰ ਆਪਣੇ ਅਤੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਬਚਾਉਣ ਲਈ ਵੱਧ ਤੋਂ ਵੱਧ ਪੌਦੇ ਲਗਾਉਣ ਦੀਆਂ ਅਪੀਲਾਂ ਵੀ ਕੀਤੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ- ਬੰਗਲਾਦੇਸ਼ ਐਮਪੀ ਕਤਲ ਕੇਸ: ਕਸਾਈ ਗ੍ਰਿਫ਼ਤਾਰ, ਲਾਸ਼ ਦੇ ਟੁਕੜੇ ਲੱਭਣ 'ਚ ਮੁਲਜ਼ਮ ਦੀ ਲਈ ਜਾ ਰਹੀ ਮਦਦ

ਵਾਤਵਰਣ ਪ੍ਰੇਮੀ ਮਾਸਟਰ ਲੱਛਮਣ ਸਿੰਘ ਚੱਠਾ, ਮਨਦੀਪ ਬਾਂਸਲ, ਬਾਬਾ ਤਰਸੇਮ ਦਾਸ, ਮੱਖਣ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਵਾਤਾਵਰਣ ਦੀ ਸੰਭਾਲ ਲਈ ਵੱਡੇ ਪੱਧਰ 'ਤੇ ਪੌਦੇ ਲਗਾਉਣ ਸਮੇਤ ਹੋਰ ਅਭਿਆਨ ਚਲਾਏ ਜਾ ਰਹੇ ਹਨ ਪਰ ਦੂਜੇ ਪਾਸੇ ਕਿਸਾਨਾਂ ਵੱਲੋਂ ਆਪਣੇ ਥੋੜੇ ਜਿਹੇ ਫਾਇਦੇ ਲਈ ਕੁੱਦਰਤ ਨਾਲ ਕੀਤੀ ਜਾ ਰਹੀ ਇਹ ਛੇੜਛਾੜ ਸਾਨੂੰ ਬਹੁਤ ਮਹਿੰਗੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਸਮੇਂ ਦੀ ਲੋੜ ਅਨੁਸਾਰ ਇਸ ਸਮੇਂ ਦਰਖ਼ਤਾਂ ਦੀ ਘਾਟ ਦੇ ਚਲਦਿਆਂ ਬੂਰੀ ਤਰ੍ਹਾਂ ਦੂਸ਼ਿਤ ਹੋ ਰਹੇ ਵਾਤਾਵਰਣ ਕਾਰਨ ਮੌਸਮ ’ਚ ਵੱਡੀਆਂ ਤਬਦੀਲੀਆਂ ਆ ਰਹੀਆਂ ਹਨ ਅਤੇ ਇਹ ਮਨੁੱਖੀ ਜੀਵਨ ਲਈ ਘਾਤਕ ਹਨ। ਉਨ੍ਹਾਂ ਦੱਸਿਆ ਕਿ ਲਗਾਤਾਰ ਵੱਧ ਰਹੇ ਪਾਰੇ ਕਾਰਨ ਗਰਮੀ ਦਾ ਪ੍ਰਕੋਪ ਵੀ ਲਗਾਤਾਰ ਵੱਧਦਾ ਜਾ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ’ਚ ਪਾਰਾ 50 ਦੇ ਪਾਰ ਹੋ ਜਾਣ ਦੇ ਲਗਾਏ ਜਾ ਰਹੇ ਅਨੁਮਾਨ ਕਾਰਨ ਗਰਮੀ ’ਚ ਹੋਰ ਵਾਧਾ ਹੋਵੇਗਾ ਜੋ ਕਿ ਆਮ ਇਨਸਾਨ ਨਹੀਂ ਝੱਲ ਪਾਵੇਗਾ। ਸਕੂਲਾਂ ’ਚ ਛੁੱਟੀਆਂ ਹੋਣ ਕਾਰਨ ਬੱਚਿਆਂ ਦੀ ਪੜ੍ਹਾਈ ਖਰਾਬ ਹੋ ਰਹੀ ਹੈ ਅਤੇ ਬੇਮੌਸਮੀ ਬਰਸਾਤ ਸਾਡੀਆਂ ਫ਼ਸਲਾਂ ਨੂੰ ਬਰਬਾਦ ਕਰਦੀ ਹੈ। 

ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਦਾ ਬਦਲਿਆ ਮਿਜਾਜ਼; ਤੇਜ਼ ਹਨ੍ਹੇਰੀ ਤੋਂ ਬਾਅਦ ਹੋਈ ਬਾਰਿਸ਼, ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ

ਇਸ ਤਰ੍ਹਾਂ ਕਿਸਾਨ ਖੁੱਦ ਕੁਦਰਤ ਨਾਲ ਖਿਲਵਾੜ ਕਰਕੇ ਖੁੱਦ ਆਪਣੇ ਪੈਰਾ ਉਪਰ ਕੁਹਾੜੀ ਮਾਰ ਰਿਹਾ ਹੈ। ਕਿਸਾਨਾਂ ਵੱਲੋਂ ਖੇਤਾਂ ’ਚ ਲਗਾਈ ਜਾਂਦੀ ਅੱਗ ਨਾਲ ਦਰੱਖ਼ਤਾਂ ਦੇ ਨਾਲ-ਨਾਲ ਅਨੇਕਾਂ ਪਸ਼ੂ ਤੇ ਪੰਛੀ ਵੀ ਅੱਗ ਦੀ ਭੇਟਾਂ ਚੜ੍ਹ ਗਏ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਹਿਲਾ ਕਦਮ ਕਿਸਾਨਾਂ ਨੂੰ ਆਪਣੇ ਖੇਤਾਂ ’ਚ ਫ਼ਸਲਾਂ ਦੀ ਰਹਿੰਦ ਖੂੰਦ ਨੂੰ ਹੀ ਅੱਗ ਨਹੀਂ ਲਗਾਉਣੀ ਚਾਹੀਦੀ ਤੇ ਦੂਜਾ ਕਦਮ ਫ਼ਸਲਾਂ ਦੀ ਰਹਿੰਦ ਖੂੰਦ ਨੂੰ ਅੱਗ ਲਗਾਉਣ ਦੀ ਮਜ਼ਬੂਰੀ ’ਚ ਆਪਣੇ ਖੇਤ ਦੇ ਵਿਚ ਅਤੇ ਆਲੇ ਦੁਆਲੇ ਲੱਗੇ ਦਰੱਖ਼ਤਾਂ ਦਾ ਅੱਗ ਤੋਂ ਪੂਰਾ ਬਚਾਅ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਹੋਰ ਵਾਤਾਵਰਣ ਪ੍ਰੇਮੀਆਂ ਨੇ ਸਰਕਾਰ ਤੋਂ ਵੀ ਮੰਗ ਕੀਤੀ ਕਿ ਦਰੱਖ਼ਤਾਂ ਦੇ ਹੋਏ ਨੁਕਸਾਨ ਦੀ ਵੀ ਗਰਦਾਵਰੀ ਕਰਵਾਈ ਜਾਵੇ ਤੇ ਅੱਗ ਲਗਾਕੇ ਦਰੱਖ਼ਤਾਂ ਦਾ ਨੁਕਸਾਨ ਕਰਨ ਵਾਲੇ ਕਿਸਾਨਾਂ ਨੂੰ ਇਕ ਦਰੱਖ਼ਤ ਦੇ ਨੁਕਸਾਨ ਬਦਲੇ ਘੱਟੋਂ ਘੱਟ 100 ਨਵੇ ਦਰੱਖ਼ਤ ਲਗਾਉਣ ਦੀ ਸਜ੍ਹਾਂ ਦਿੱਤੀ ਜਾਵੇ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


Inder Prajapati

Content Editor

Related News