'ਸਾਡਾ ਯੁੱਧ ਚਿੱਟੇ ਵਿਰੁੱਧ' ਸੰਘਰਸ਼ ਕਮੇਟੀ ਵੱਲੋਂ ਪਿੰਡ ਬਜੀਦਪੁਰ ਵਿਖੇ ਕੱਢੀ ਗਈ ਰੋਸ ਰੈਲੀ

09/12/2021 8:53:34 PM

ਝੋਕ ਹਰੀ ਹਰ,(ਹਰਚਰਨ,ਬਿੱਟੂ)- ਹਲਕਾ ਦਿਹਾਤੀ ਫਿਰੋਜ਼ਪੁਰ ਅੰਦਰ ਨਸ਼ੇ ਦਾ ਕਾਰੋਬਾਰ ਕੋੜੀ ਵੇਲ ਵਾਂਗ ਵਧ ਰਿਹਾ ਹੈ ਅਤੇ ਰੁੱਕਣ ਦਾ ਨਾਂ ਨਹੀ ਲੈ ਰਿਹਾ 15 ਸਾਲ ਤੋਂ 45 ਸਾਲ ਤੱਕ ਦੇ ਨੌਜਵਾਨ ਇਸ ਨਸ਼ੇ ਦੀ ਲਪੇਟ ਵਿਚ ਆਉਂਦੇ ਦਿਖਾਈ ਦੇ ਰਹੇ ਹਨ। ਜਿਥੇ ਇਹ ਨੌਜਵਾਨ ਆਪ ਨਸ਼ਾ ਕਰਦੇ ਹਨ, ਉਥੇ ਮੋਟੀ ਕਮਾਈ ਕਰਨ ਲਈ ਹੋਰ ਨਸ਼ੇੜੀਆਂ ਨੂੰ ਦੁਗਣੇ ਰੇਟ 'ਤੇ ਚਿੱਟਾ ਸਪਲਾਈ ਕਰਦੇ ਹਨ। ਜਿਥੇ ਅੱਜ ਦਾ ਨੌਜਵਾਨ ਨਸ਼ੇ ਦੀ ਦਲਦਲ ਵਿਚ ਪੂਰੀ ਤਰ੍ਹਾ ਧੱਸਦਾ ਜਾ ਰਿਹਾ ਹੈ, ਉਥੇ ਬਿਨਾ ਕਿਸੇ ਕਨੂੰਨ ਦੀ ਪਰਵਾਹ ਕਰਦੇ ਹੋਏ ਦਿਨ-ਦਿਹਾੜੇ ਲੁੱਟਾਂ-ਖੋਹਾਂ ਹੋ ਰਹੀਆਂ ਹਨ ਜਿਸ ਕਾਰਨ ਇਲਾਕਾ ਨਿਵਾਸੀਆਂ ਦਾ ਜੀਣਾ ਦੁਬਰ ਹੋਇਆ ਪਿਆ ਹੈ। ਜਿਥੇ ਪੰਜਾਬ ਅੰਦਰ ਸਰੀਫ ਆਦਮੀ ਦਾ ਜਿਉਣਾ ਮੁਸ਼ਕਲ ਹੋ ਰਿਹਾ ਹੈ, ਉਥੇ ਕੁਝ ਪਰਿਵਾਰ ਆਪਣੇ ਬੱਚਿਆ ਨੂੰ ਨਸ਼ੇ ਦੀ ਮਾਰ ਤੋਂ ਬਚਾਉਣ ਲਈ ਜਿਵੇ ਤਿਵੇ ਕਰਜਾ ਚੁੱਕ ਕੇ ਆਪਣੇ ਬੱਚਿਆ ਨੂੰ ਵਿਦੇਸ਼ਾਂ ਵਿਚ ਭੇਜ ਰਹੇ ਹਨ । ਹੁਣ ਹਲਕਾ ਦਿਹਾਤੀ ਦੇ ਵਸਨੀਕਾਂ ਨੇ ਨਸ਼ੇ ਨੂੰ ਖਤਮ ਕਰਨ ਲਈ ਖੁੱਦ ਦਿਨ-ਰਾਤ ਜਾਗਣਾ ਸ਼ੁਰੂ ਕਰ ਦਿੱਤਾ ਹੈ, ਤਾਂ ਜੋ ਵਧ ਰਹੇ ਨਸ਼ੇ 'ਤੇ ਠੱਲ ਪਾਈ ਜਾ ਸਕੇ ।

ਇਹ ਵੀ ਪੜ੍ਹੋ- ਆਪਣੇ ਮੂੰਹ ’ਤੇ ਪਸ਼ਚਾਤਾਪ ਦੀ ਕਾਲਖ਼ ਮਲ਼ ਕੇ ਕਾਲਾ ਦਿਵਸ ਮਨਾਵੇ ਬਾਦਲ ਪਰਿਵਾਰ : ਸੰਧਵਾਂ
ਇਸ ਤਰ੍ਹਾਂ ਫਿਰੋਜ਼ਪੁਰ ਦੇ ਇਤਿਹਾਸਕ ਪਿੰਡ ਬਜੀਦਪੁਰ ਵਿਖੇ ਵੀ ਅੱਜ ਪਿੰਡ ਦੇ ਨੌਜਵਾਨਾਂ ਵੱਲੋਂ ਸਾਡਾ ਯੁੱਧ ਚਿੱਟੇ ਵਿਰੁੱਧ ਸੰਘਰਸ਼ ਕਮੇਟੀ ਅਤੇ ਗਰਾਮ ਸਭਾ ਵੱਲੋਂ ਨਸ਼ੇ ਖ਼ਿਲਾਫ਼ ਰੈਲੀ ਕੱਢੀ ਗਈ, ਜਿਸ ਵਿਚ ਪਿੰਡ ਦੇ ਵਸਨੀਕਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ ਅਤੇ ਸਾਡਾ ਯੁੱਧ ਚਿੱਟੇ ਵਿਰੁੱਧ ਦੇ ਬੈਨਰ ਲਗਾ ਕੇ ਨਸ਼ਾ ਵੇਚਣ ਵਾਲਿਆਂ ਨੂੰ ਚੇਤਾਵਨੀ ਦਿੱਤੀ। ਇਨ੍ਹਾਂ ਕਿਹਾ ਕਿ ਨਸ਼ਾਂ ਵੇਚਣ ਅਤੇ ਖਰੀਦਣ ਵਾਲਿਆਂ ਨੂੰ ਕਿਸੇ ਵੀ ਹਾਲਤ ਵਿਚ ਬਖਸ਼ਿਆ ਨਹੀਂ ਜਾਵੇਗਾ ਅਤੇ ਨਸ਼ੇ ਦੀ ਨਾ-ਮੁਰਾਦ ਬਿਮਾਰੀ ਨੂੰ ਪਿੰਡ ਵਿਚੋਂ ਪੂਰੀ ਤਰ੍ਹਾਂ ਖਤਮ ਕਰ ਕੇ ਪਿੰਡ ਨਸ਼ਾਂ ਮੁਕਤ ਕੀਤਾ ਜਾਵੇਗਾ। ਇਨ੍ਹਾਂ ਪੁਲਸ ਪ੍ਰਸਾਸ਼ਨ ਤੋਂ ਮੰਗ ਕੀਤੀ ਹੈ ਕਿ ਨਸ਼ੇ ਖ਼ਿਲਾਫ਼ ਲੜ ਰਹੇ ਨੌਜਵਾਨ ਦਾ ਸਹਿਯੋਗ ਦਿੱਤਾ ਜਾਵੇ ਤਾਂ ਜੋ ਨੌਜਵਾਨ ਇਸ ਮਿਸ਼ਨ ਵਿਚ ਪਾਸ ਹੋ ਸਕਣ । ਇਨ੍ਹਾਂ ਦੱਸਿਆ ਕਿ ਸਾਡਾ ਯੁੱਧ ਚਿੱਟੇ ਵਿਰੁੱਧ ਕਮੇਟੀ ਦੇ 150 ਨੌਜਵਾਨ ਮੈਂਬਰ ਬਣ ਚੁੱਕੇ ਅਤੇ ਹੋਰ ਨੌਜਵਾਨ ਵੀ ਇਸ ਕਮੇਟੀ 'ਚ ਸ਼ਾਮਲ ਹੋਣ ਜਾ ਰਹੇ ਹਨ। ਕਮੇਟੀ ਮੈਂਬਰ ਨੇ ਕਿਹਾ ਕਿ ਜਿਹੜੇ ਵੀ ਸਿਆਸੀ ਜਾ ਰਾਜਨਿਤੀ ਲੋਕ ਇਨ੍ਹਾਂ ਨਸ਼ਾਂ ਸਮਲਰਾਂ ਨੂੰ ਸਹਿਯੋਗ ਦੇਣਗੇ ਕੇਮਟੀ ਅਤੇ ਗਰਾਮ ਸਭਾ ਉਨ੍ਹਾਂ ਦਾ ਸਮਾਜਿਕ ਤੌਰ 'ਤੇ ਬਾਈਕਾਟ ਕਰੇਗੀ ਅਤੇ ਸਮਗਲਰ ਦੀ ਮਦਦ ਕਰਨ ਵਾਲੇ ਖ਼ਿਲਾਫ਼ ਵੀ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ।
 


Bharat Thapa

Content Editor

Related News