CGC ਲਾਂਡਰਾ ਵਿਖੇ ਅਧਿਆਪਕ ਦਿਵਸ ਮੌਕੇ ਵਿਸ਼ਾਲ ਪ੍ਰੋਗਰਾਮ ਦਾ ਆਯੋਜਨ, ਫੈਕਲਟੀ ਮੈਂਬਰਾਂ ਨੂੰ ਕੀਤਾ ਸਨਮਾਨਿਤ

09/07/2021 1:17:30 PM

ਜਲੰਧਰ (ਬਿਊਰੋ) : ਅਧਿਆਪਕ ਦਿਵਸ ਨੂੰ ਮੁੱਖ ਰੱਖਦਿਆਂ ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ (ਸੀ. ਜੀ. ਸੀ.) ਲਾਂਡਰਾ ਵਿਖੇ ਇੱਕ ਵਿਸ਼ੇਸ਼ ਸਾਲਾਨਾ ਪ੍ਰੋਗਰਾਮ ‘ਇਫੋਰੀਆ 2021- ਦ ਫੈਕਲਟੀ ਫਿਸਟ ਐਂਡ ਟੀਚਰਜ਼ ਡੇਅ’ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ’ਚ ਅਦਾਰੇ ਦੇ ਵੱਖ-ਵੱਖ ਵਿਭਾਗਾਂ ਨਾਲ ਸਬੰਧਿਤ ਫੈਕਲਟੀ ਮੈਂਬਰਾਂ ਨੇ ਭਰਵੀਂ ਸ਼ਮੂਲੀਅਤ ਕੀਤੀ। ਅਸਲ ’ਚ ਕਾਲਜ ਦੇ ਫੈਕਲਟੀ ਮੈਂਬਰਾਂ ਨੂੰ ਉਨ੍ਹਾਂ ਵੱਲੋਂ ਅਦਾਰੇ ਲਈ ਪਾਏੇ ਯੋਗਦਾਨ ਅਤੇ ਅਟੁੱਟ ਯਤਨਾਂ ਲਈ ਸਨਮਾਨਿਤ ਕਰਨ ਲਈ ਇਹ ਸਮਾਰੋਹ ਕਰਵਾਇਆ ਗਿਆ। ਸ਼ਮਾ ਰੌਸ਼ਨ ਦੀ ਰਸਮ ਨਾਲ ਇਸ ਵਿਸ਼ੇਸ਼ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਅਤੇ ਨਾਲ ਹੀ ਇੱਕ ਜੋਸ਼ ਭਰਪੂਰ ਜਲੂਸ ਪ੍ਰਦਰਸ਼ਨੀ ਕੱਢੀ  ਜੋ ਬਹੁਤ ਦਿਲਚਸਪ ਰਹੀ। ਇਸੇ ਦੌਰਾਨ ਕਾਲਜ ਦੇ ਫੈਲਕਟੀ ਮੈਂਬਰਾਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿੱਚ ਕਈ ਪ੍ਰੇਰਣਾਦਾਇਕ ਸਕਿੱਟਾਂ, ਰਵਾਇਤੀ ਨਾਚ ਪ੍ਰਸਤੁਤੀ, ਭਗਤੀ ਦੇ ਗੀਤ ਆਦਿ ਸ਼ਾਮਲ ਸੀ। ਅਧਿਆਪਕ ਦਿਵਸ ਮੌਕੇ ਕਰਵਾਏ ਇਸ ਖਾਸ ਪ੍ਰੋਗਰਾਮ ਵਿੱਚ ਵੱਖੋ-ਵੱਖਰੇ ਵਿਭਾਗਾਂ ਦੇ ਮੁਖੀਆਂ ਨੇ ਇੱਕ ਫੈਸ਼ਨ ਸ਼ੋਅ ਵਿੱਚ ਵੀ ਹਿੱਸਾ ਲਿਆ, ਜਿਸ ਨੇ ਪ੍ਰੋਗਰਾਮ ਵਿੱਚ ਚਾਰ ਚੰਨ੍ਹ ਲਾਏ ਅਤੇ ਮੌਜੂਦ ਇੱਕਠ ਨੇ ਭਰਪੂਰ ਆਨੰਦ ਮਾਣਿਆ।

ਇਸ ਉਪਰੰਤ ਸਮੂਹ ਫੈਕਲਟੀ ਮੈਂਬਰਾਂ ਨੂੰ ਉਨ੍ਹਾਂ ਵੱਲੋਂ ਅਕਾਦਮਿਕ, ਸੰਚਾਰ ਅਤੇ ਨਵੀਨਤਾ ਦੇ ਖੇਤਰ ਵਿੱਚ ਕੀਤੇ ਭਰਪੂਰ ਸਹਿਯੋਗ ਲਈ ਸਨਮਾਨਿਤ ਕਰਨ ਲਈ ਪੰਜ ਸ਼੍ਰੇਣੀਆਂ ਬਣਾਈਆਂ ਗਈਆਂ ਅਤੇ ਇਨ੍ਹਾਂ ਸ਼੍ਰੇਣੀਆਂ ਦੇ ਅਧੀਨ ਸੰਸਥਾ ਦੇ ਕੁੱਲ 218 ਫੈਕਲਟੀ ਮੈਂਬਰਾਂ ਨੂੰ 2020 ਅਤੇ 2021 ਦੇ ਸਾਲਾਂ ਦੌਰਾਨ ਉਨ੍ਹਾਂ ਵੱਲੋਂ ਕੀਤੇ ਅਟੱਲ ਯਤਨਾਂ ਲਈ ਯੋਗਤਾ ਦੇ ਆਧਾਰ ’ਤੇ ਪੁਰਸਕਾਰ ਦਿੱਤੇ ਗਏ ਅਤੇ ਵਿਸ਼ੇਸ਼ ਰੂਪ ਨਾਲ ਸਨਮਾਨਿਤ ਕੀਤਾ ਗਿਆ। ਇਨ੍ਹਾਂ ਸ਼੍ਰੇਣੀਆਂ ਵਿੱਚ ਬੇਮਿਸਾਲ ਪ੍ਰਸ਼ਾਸਕੀ ਕਾਰਜਾਂ ਲਈ ‘ਸਰਟੀਫਿਕੇਟ ਆਫ ਐਕਸੀਲੈਂਸ’, ਵਿਦਿਅਕ ਖੇਤਰਾਂ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਲਈ ‘ਪ੍ਰਸ਼ੰਸਾ ਸਰਟੀਫਿਕੇਟ’, ਪੇਟੈਂਟ ਭਰਨ, ਖੋਜ ਅਤੇ ਨਵੀਨਤਾਕਾਰੀ ਵਿੱਚ ਯੋਗਦਾਨ ਲਈ ‘ਵਿਸ਼ੇਸ਼ ਪ੍ਰਾਪਤੀ ਦਾ ਪੁਰਸਕਾਰ’ ਸ਼ਾਮਲ ਸੀ। ਇਸ ਤੋਂ ਇਲਾਵਾ ਸਰਬੋਤਮ ਅਧਿਆਪਕ ਅਤੇ ਪਸੰਦੀਦਾ ਅਧਿਆਪਕ ਦੀ ਇੱਕ ਵਿਸ਼ੇਸ਼ ਸ਼੍ਰੇਣੀ ਵੀ ਰੱਖੀ ਗਈ, ਜਿਸ ਵਿੱਚ ਵਿਦਿਆਰਥੀ ਪੋਲਿੰਗ ਦੇ ਆਧਾਰ ’ਤੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ।

ਪ੍ਰੋਗਰਾਮ ਦੇ ਅੰਤ ਵਿੱਚ ਆਪਣੀ ਟੀਮ ਵੱਲੋਂ ਕੀਤੇ ਯਤਨਾਂ ਦੀ ਸ਼ਲਾਘਾ ਕਰਦਿਆਂ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਅਸੀਂ ਸੀ. ਜੀ. ਸੀ. ਨੂੰ ਕੰਮ ਕਰਨ ਪੱਖੋਂ ‘ਸਭ ਤੋਂ ਖੁਸ਼ਹਾਲ’ ਸਥਾਨ ਬਣਾਉਣ ਦੇ ਮੰਤਵ ਨੂੰ ਪੂਰਾ ਕਰਨ ਲਈ ਦਿਲੋਂ ਸਮਰਪਿਤ ਹਾਂ ਅਤੇ ਇਹ ਸਚਮੁੱਚ ਹੀ ਸ਼ਲਾਘਾਯੋਗ ਹੈ ਕਿ ਕਿਵੇਂ ਸਾਡੀ ਫੈਕਲਟੀ ਨੇ ਮਹਾਂਮਾਰੀ ਦੇ ਵਿਚਕਾਰ ਆਪਣੇ ਆਪ ਨੂੰ ਨਵੀਂ ਸਥੀਤੀ ਦੇ ਅਨੁਕੂਲ ਬਣਾਇਆ ਹੈ। ਇਹ ਬਹੁਤ ਹੀ ਮਾਣ ਦੀ ਗੱਲ ਹੈ ਕਿ ਸਾਡੀ ਫੈਲਕਟੀ ਨੇ ਆਪਣੇ ਪ੍ਰਦਰਸ਼ਨਾਂ ਦੇ ਜ਼ਰੀਏ ਮਹੱਤਵਪੂਰਨ ਸਮਾਜਿਕ ਚਿੰਤਾਵਾਂ ਨੂੰ ਉਭਾਰਿਆ ਹੈ ਜੋ ਕਿ ਇਹ ਦਰਸਾਉਂਦਾ ਹੈ ਕਿ ਉਹ ਸਮਾਜ ਪ੍ਰਤੀ ਕਿੰਨੇ ਜ਼ਿੰਮੇਵਾਰ ਅਤੇ ਸੰਵੇਦਨਸ਼ੀਲ ਹਨ। ਉਨ੍ਹਾਂ ਕਿਹਾ ਕਿ ਅਸੀਂ ਖੁਸ਼ ਹਾਂ ਕਿ ਸੀ. ਜੀ. ਸੀ. ਦਾ ਭਵਿੱਖ ਸਰੁੱਖਿਅਤ ਹੱਥਾਂ ਵਿੱਚ ਹੈ।


Anuradha

Content Editor

Related News