ਮੋਹਾਲੀ 'ਚ ਝੂਲਾ ਡਿਗਣ ਦੇ ਮਾਮਲੇ 'ਚ ਪ੍ਰਬੰਧਕ ਸਣੇ 3 ਗ੍ਰਿਫ਼ਤਾਰ, ਮੇਲੇ 'ਚ ਪਹਿਲੀ ਵਾਰ ਲਾਇਆ ਸੀ ਝੂਲਾ

09/07/2022 11:16:40 AM

ਮੋਹਾਲੀ (ਸੰਦੀਪ) : ਇੱਥੇ ਫੇਜ਼-8 ਸਥਿਤ ਦੁਸਹਿਰਾ ਗਰਾਊਂਡ ਵਿਖੇ ਝੂਲਾ ਡਿੱਗਣ ਦੀ ਘਟਨਾ ਦੇ ਮਾਮਲੇ 'ਚ ਪੁਲਸ ਨੇ ਪ੍ਰਬੰਧਕ ਸਮੇਤ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਮੇਲੇ ਦੇ ਪ੍ਰਬੰਧਕ ਮੁਕੇਸ਼ ਸ਼ਰਮਾ, ਝੂਲੇ ਦੇ ਮਾਲਕ ਗੌਰਵ ਅਤੇ ਇਸ ਦੇ ਸੰਚਾਲਕ ਆਰਿਫ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ : ਜ਼ਮਾਨਤ ਮਿਲਣ ਦੇ ਬਾਵਜੂਦ ਵੀ ਜੇਲ੍ਹ 'ਚ ਹੀ ਰਹਿਣਗੇ ਸਾਧੂ ਸਿੰਘ ਧਰਮਸੌਤ, ਜਾਣੋ ਕੀ ਹੈ ਕਾਰਨ

ਪੁਲਸ ਨੇ ਤਿੰਨਾਂ ਨੂੰ ਜ਼ਿਲ੍ਹਾ ਅਦਾਲਤ 'ਚ ਪੇਸ਼ ਕੀਤਾ, ਜਿੱਥੋਂ ਸਾਰਿਆਂ ਨੂੰ ਇਕ ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ। ਰਿਮਾਂਡ ਦੌਰਾਨ ਪੁਲਸ ਮੁਲਜ਼ਮਾਂ ਕੋਲੋਂ ਹਾਦਸੇ ਸਬੰਧੀ ਬਾਰੀਕੀ ਨਾਲ ਪੁੱਛਗਿੱਛ ਕਰੇਗੀ। ਜ਼ਿਕਰਯੋਗ ਹੈ ਕਿ ਫੇਜ਼-8 ਥਾਣੇ ਦੀ ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਹਾਦਸੇ 'ਚ ਜ਼ਖਮੀ ਹੋਈ ਜੋਤੀ ਸ਼ਰਮਾ ਦੀ ਸ਼ਿਕਾਇਤ 'ਤੇ ਹੀ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਮੋਹਾਲੀ 'ਚ ਮੇਲੇ ਦੌਰਾਨ ਝੂਲਾ ਡਿਗਣ ਦਾ ਮਾਮਲਾ : ਪੁਲਸ ਨੇ ਪ੍ਰਬੰਧਕ ਖ਼ਿਲਾਫ਼ ਦਰਜ ਕੀਤਾ ਮਾਮਲਾ
ਜਾਂਚ ਪੂਰੀ ਹੋਣ ਤੋਂ ਪਹਿਲਾਂ ਝੂਲੇ ਨਹੀਂ ਹਟਾਏ ਜਾਣਗੇ
ਹਾਦਸੇ ਤੋਂ ਬਾਅਦ ਮੇਲੇ 'ਚ ਲਾਏ ਗਏ ਹੋਰ ਝੂਲਿਆਂ ਨੂੰ ਹੇਠਾਂ ਉਤਾਰਿਆ ਜਾ ਰਿਹਾ ਹੈ। ਝੂਲਿਆਂ ਨੂੰ ਹਟਾਉਣ ਦੀ ਤਿਆਰੀ ਵੀ ਕੀਤੀ ਗਈ ਸੀ ਪਰ ਜਾਂਚ 'ਚ ਕੋਈ ਕਮੀ ਨਾ ਰਿਹ ਜਾਵੇ, ਇਸ ਨੂੰ ਧਿਆਨ 'ਚ ਰੱਖਦਿਆਂ ਪੁਲਸ ਨੇ ਝੂਲੇ ਵਾਲਿਆਂ ਨੂੰ ਅਗਲੇ ਹੁਕਮਾਂ ਤੱਕ ਝੂਲਿਆਂ ਨਾਲ ਛੇੜਛਾੜ ਨਾ ਕਰਨ ਦੇ ਸਖ਼ਤ ਹੁਕਮ ਦਿੱਤੇ ਹਨ।

ਇਹ ਵੀ ਪੜ੍ਹੋ : ਪੰਜਾਬ-ਚੰਡੀਗੜ੍ਹ 'ਚ ਵਧਿਆ ਸਾਈਬਰ ਅਪਰਾਧ, ਰੋਜ਼ਾਨਾ ਲੱਖਾਂ ਦੀ ਠੱਗੀ ਦਾ ਸ਼ਿਕਾਰ ਹੋ ਰਹੇ ਲੋਕ
ਮੇਲੇ 'ਚ ਇਹ ਝੂਲਾ ਪਹਿਲੀ ਵਾਰ ਲਾਇਆ ਗਿਆ
ਇਸ ਸਬੰਧੀ ਝੂਲੇ ਚਲਾਉਣ ਵਾਲਿਆਂ ਨੇ ਦੱਸਿਆ ਕਿ ਮੇਲੇ 'ਚ ਇਹ ਝੂਲਾ ਪਹਿਲੀ ਵਾਰ ਲਾਇਆ ਗਿਆ ਹੈ। ਝੂਲੇ ਨੂੰ ਦੇਖ ਕੇ ਸਾਰਿਆਂ ਨੇ ਰਾਈਢ ਦਾ ਆਨੰਦ ਵੀ ਲਿਆ। ਵੱਧ ਤੋਂ ਵੱਧ ਲੋਕ ਝੂਲੇ ਦੀ ਸਵਾਰੀ ਲੈਣ ਪਹੁੰਚ ਰਹੇ ਸਨ। ਇਸ ਝੂਲੇ 'ਚ ਇਕ ਵਾਰ 'ਚ 30 ਲੋਕ ਸਵਾਰੀ ਕਰ ਸਕਦੇ ਹਨ ਅਤੇ ਹਰੇਕ ਵਿਅਕਤੀ ਤੋਂ 70 ਰੁਪਏ ਲਏ ਜਾਂਦੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News