ਸ਼੍ਰੋਮਣੀ ਕਮੇਟੀ ਦਫਤਰ ਦੇ ਬਾਹਰ ਬੈਠੀਆਂ ਜਥੇਬੰਦੀਆਂ ਨੇ ਦਫਤਰ ਦੇ ਗੇਟ ਨੂੰ ਬਾਹਰੋ ਲਾਇਆ ਤਾਲਾ

Friday, Oct 02, 2020 - 01:50 AM (IST)

ਅੰਮ੍ਰਿਤਸਰ, (ਸਰਬਜੀਤ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਮਾਮਲੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਦੇ ਸਾਹਮਣੇ ਧਰਨੇ ‘ਤੇ ਬੇਠੈ ਸਤਿਕਾਰ ਕਮੇਟੀ ਦੇ ਆਗੂਆਂ ਵਲੋਂ ਅਜ ਸ੍ਰੋਮਣੀ ਕਮੇਟੀ ਦਫਤਰ ਦੇ ਗੇਟ ਨੂੰ ਤਾਲਾ ਲੱਗਾ ਕੇ ਬੰਦ ਕੀਤਾ ਗਿਆ। ਇਸ ਮੌਕੇ ਸਤਿਕਾਰ ਕਮੇਟੀ ਆਗੂ ਸੁਖਜੀਤ ਸਿੰਘ ਖੋਸੇ ਨੇ ਕਿਹਾ ਕਿ ਜਦੋਂ ਤਕ ਸ਼੍ਰੋਮਣੀ ਕਮੇਟੀ 328 ਸਰੂਪਾਂ ਦੇ ਮਾਮਲੇ ਵਿਚ ਦੋਸ਼ਿਆਂ ਤੇ ਐੱਫ ਆਈ ਆਰ ਦਰਜ ਨਹੀ ਹੁੰਦੀ ਉਦੋਂ ਤਕ ਇਸ ਗੇਟ ਨੂੰ ਖੋਲਣ ਨਹੀਂ ਦਿਤਾ ਜਾਵੇਗਾ।

12 ਸਤੰਬਰ ਤੋਂ ਲਗਾਤਾਰ ਚਲਦੇ ਆ ਰਹੇ ਇਸ ਧਰਨੇ ਸੰਬਧੀ ਸ਼੍ਰੋਮਣੀ ਕਮੇਟੀ ਵਲੋਂ ਕੋਈ ਇੰਨਸਾਫ ਨਹੀ ਦਿੱਤਾ ਜਾ ਰਿਹਾ ਹੈ । ਸਗੋਂ ਧਰਨੇ ‘ਤੇ ਬੈਠੇ ਸਿੱਖ ਜਥੇਬੰਦੀਆਂ ਨੂੰ ਪਰੇਸ਼ਾਨ ਕਰਨ ਲਈ ਉਚੀਆਂ ਅਵਾਜਾਂ ਵਿਚ ਲਾਊਡ ਸਪੀਕਰ ਲਗਾ ਕੇ ਉਹਨਾਂ ਦੀ ਅਵਾਜ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਸ਼੍ਰੋਮਣੀ ਕਮੇਟੀ ਦੇ ਵੱਡੇ ਅਧਿਕਾਰੀਆਂ ਵਲੋਂ ਧਰਨੇ ‘ਤੇ ਬੈਠੇ ਸਿੱਖ ਜਥੇਬੰਦੀਆਂ ਨੂੰ ਨਜਰ ਅੰਦਾਜ ਕੀਤਾ ਜਾ ਰਿਹਾ ਹੈ ਜਿਸਦੇ ਚਲਦੇ ਅਜ ਅਸੀਂ ਸ਼੍ਰੋਮਣੀ ਕਮੇਟੀ ਦੇ ਦਫਤਰ ਦੇ ਮੁੱਖ ਗੇਟ ਨੂੰ ਸੰਗਲਾਂ ਨਾਲ ਬਣ ਕੇ ਤਾਲਾ ਲਗਾ ਦਿਤਾ ਹੈ ਅਤੇ ਇਹ ਉਦੋਂ ਤਕ ਲਗਾਈ ਰੱਖਾਂਗੇ ਜਦੋ ਤਕ ਸ਼੍ਰੋਮਣੀ ਕਮੇਟੀ 328 ਪਾਵਨ ਸਰੂਪਾਂ ਦੇ ਮਾਮਲੇ ਵਿਚ ਦੋਸ਼ਿਆ ਤੇ ਐਫ ਆਈ ਆਰ ਦਰਜ ਨਹੀਂ ਕਰਵਾਉਂਦੀ। ਇਸ ਸੰਬਧੀ ਜਦੋਂ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਨਿਜੀ ਸਹਾਇਕ ਮਹਿੰਦਰ ਸਿੰਘ ਅਲੀ ਨਾਲ ਗਲਬਾਤ ਕੀਤੀ ਤਾ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਸਾਰੀਆਂ ਹੀ ਸਿੱਖ ਜਥੇਬੰਦੀਆਂ ਦਾ ਸਤਿਕਾਰ ਕਰਦੇ ਹਾਂ ਪਰ ਕਿਸੇ ਧਾਰਮਿਕ ਸੰਸਥਾ ਦੇ ਦਫਤਰ ਨੂੰ ਤਾਲਾ ਲਗਾਉਣਾ ਬਹੁਤ ਹੀ ਮੰਦਭਾਗਾ ਹੈ।


Bharat Thapa

Content Editor

Related News