''ਗੁੜ ਕੈਂਡੀ'' ਬਣਾਉਣ ਵਾਲੇ ਇਸ ਸਰਦਾਰ ਦੇ ਵਿਦੇਸ਼ਾਂ ''ਚ ਵੀ ਹੁੰਦੇ ਨੇ ਚਰਚੇ (ਤਸਵੀਰਾਂ)

Tuesday, Feb 11, 2020 - 06:40 PM (IST)

ਹੁਸ਼ਿਆਰਪੁਰ (ਅਮਰੀਕ)— ਹੁਸ਼ਿਆਰਪੁਰ ਦੇ ਪਿੰਡ ਨੀਲਾ ਨਲੋਆ ਦੇ 70 ਸਾਲਾ ਕਿਸਾਨ ਤਰਸੇਮ ਸਿੰਘ ਆਪਣੀ ਅਗਾਂਹ ਵਧੂ ਸੋਚ ਸਦਕਾ ਰਸਾਇਣ ਮੁਕਤ ਖੇਤੀ ਕਰਕੇ ਉੱਨਤ ਖੇਤੀ ਵੱਲ ਕਦਮ ਵਧਾ ਰਹੇ ਹਨ। ਇਸ ਦੇ ਨਾਲ ਹੀ ਆਪਣੀ ਆਰਥਿਕ ਸਥਿਤੀ ਵੀ ਹੋਰ ਮਜ਼ਬੂਤ ਕਰ ਰਹੇ ਹਨ। ਇਨ੍ਹਾਂ ਦੀ ਬਣਾਈ ਗਈ ਫਲੇਵਰਡ ਗੁੜ ਕੈਂਡੀ ਪੰਜਾਬ ਦੇ ਨਾਲ-ਨਾਲ ਵਿਦੇਸ਼ਾਂ 'ਚ ਵੀ ਕਾਫੀ ਮਸ਼ਹੂਰ ਹੈ। ਇਸ ਅਗਾਂਹ ਵਧੂ ਕਿਸਾਨ ਨੂੰ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਗਣਤੰਤਰ ਦਿਵਸ 'ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰੀ ਰਾਣਾ ਕੇ. ਪੀ. ਸਿੰਘ ਕੋਲੋਂ ਪ੍ਰਸ਼ੰਸਾ ਪੱਤਰ ਦਿੱਤਾ ਗਿਆ ।

PunjabKesari

ਤਰਸੇਮ ਸਿੰਘ ਨੇ ਦੱਸਿਆ ਕਿ ਮੌਜੂਦਾ ਸਮੇਂ 'ਚ ਰਸਾਇਣ ਮੁਕਤ ਖੇਤੀ ਦੇ ਨਾਲ-ਨਾਲ ਖੇਤੀ 'ਚ ਬਦਲਾਅ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਰਸਾਇਣ ਮੁਕਤ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਉਤਸ਼ਾਹਤ ਕਰਨ ਲਈ ਰੌਸ਼ਨ ਗਰਾਊਂਡ ਹੁਸ਼ਿਆਰਪੁਰ ਵਿਖੇ 'ਸੇਫ ਫੂਡ ਮੰਡੀ' ਲਗਾਈ ਜਾ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਫਸਲੀ ਚੱਕਰ 'ਚੋਂ ਨਿਕਲ ਕੇ ਬਦਲਵੀਂ ਖੇਤੀ ਕਰਨ ਅਤੇ ਵੱਧ ਤੋਂ ਵੱਧ ਸਹਾਇਕ ਧੰਦੇ ਅਪਨਾਉਣ ਦੀ ਅਪੀਲ ਵੀ ਕੀਤੀ।

PunjabKesari

ਜੈਵਿਕ ਖੇਤੀ ਨੂੰ ਸਮਰਪਿਤ ਕੀਤਾ ਜੀਵਨ, 17 ਏਕੜ ਜ਼ਮੀਨ 'ਚ ਕਰ ਰਹੇ ਨੇ ਖੇਤੀ
ਉਧਰ ਸਾਲ 2008 'ਚ ਰਿਟਾਇਰ ਹੋਏ ਪ੍ਰਿੰਸੀਪਲ ਤਰਸੇਮ ਸਿੰਘ ਨੇ ਸੇਵਾ ਮੁਕਤੀ ਤੋਂ ਬਾਅਦ ਆਪਣਾ ਸਾਰਾ ਸਮਾਂ ਜੈਵਿਕ ਖੇਤੀ ਨੂੰ ਸਮਰਪਿਤ ਕਰ ਦਿੱਤਾ ਹੈ ਅਤੇ ਉਨ੍ਹਾਂ ਦੇ ਇਸ ਮਿਸ਼ਨ 'ਚ ਉਨ੍ਹਾਂ ਦਾ ਪੂਰਾ ਪਰਿਵਾਰ ਸ਼ਾਮਲ ਹੈ। ਅੱਜ ਉਹ ਆਪਣੇ ਸੰਯੁਕਤ ਪਰਿਵਾਰ ਦੇ ਨਾਲ 17 ਏਕੜ 'ਚ ਰਸਾਇਣ ਮੁਕਤ ਖੇਤੀ ਕਰ ਰਹੇ ਹਨ। ਤਰਸੇਮ ਸਿੰਘ ਹਰ ਮੌਸਮੀ ਫਲ, ਸਬਜ਼ੀਆਂ, ਦਾਲਾਂ ਤੋਂ ਇਲਾਵਾ ਗੁੜ ਅਤੇ ਸ਼ੱਕਰ ਦਾ ਉਤਪਾਦਨ ਵੀ ਕਰਦੇ ਹਨ।

PunjabKesari

ਤਰਸੇਮ ਸਿੰਘ ਦੇ ਆਪਣੇ ਵੇਲਣੇ ਦਾ ਗੁੜ ਅਤੇ ਸ਼ੱਕਰ ਤੋਂ ਇਲਾਵਾ ਗੁੜ ਕੈਂਡੀ ਨਾ ਸਿਰਫ ਪੰਜਾਬ, ਸਗੋਂ ਵਿਦੇਸ਼ਾਂ 'ਚ ਵੀ ਮਸ਼ਹੂਰ ਹੈ। ਉਨ੍ਹਾਂ ਦੇ ਬਣਾਏ ਗੁੜ ਅਤੇ ਸ਼ੱਕਰ ਦੀ ਖਾਸੀਅਤ ਇਹ ਹੈ ਕਿ ਉਹ ਆਪਣੇ ਖੇਤਾਂ 'ਚ ਲੱਗੇ ਗੰਨੇ ਤੋਂ ਹੀ ਗੁੜ ਅਤੇ ਸ਼ੱਕਰ ਬਣਾਉਂਦੇ ਹਨ, ਜੋ ਬਿਨ੍ਹਾਂ ਰਸਾਇਣਾਂ ਤੋਂ ਪੈਦਾ ਕੀਤਾ ਜਾਂਦਾ ਹੈ। ਤਰਸੇਮ ਸਿੰਘ ਕੋਲ ਆਂਵਲਾ, ਮੈਰਿੰਗਾ, ਸੌਂਫ, ਅਦਰਕ, ਹਲਦੀ ਆਦਿ ਫਲੇਵਰ ਦੀ ਗੁੜ ਕੈਂਡੀ ਉਪਲਬੱਧ ਹੈ, ਜਿਸ ਦੀ ਬਾਜ਼ਾਰ 'ਚ ਕਾਫੀ ਡਿਮਾਂਡ ਵੀ ਹੈ।

PunjabKesari


shivani attri

Content Editor

Related News