1 ਜੂਨ ਤੋਂ 5 ਲੰਬੇ ਰੂਟਾਂ ''ਤੇ ਪਨਬੱਸਾਂ ਚਲਾਉਣ ਦੇ ਹੁਕਮ : ਡਾਇਰੈਕਟਰ ਟਰਾਂਸਪੋਰਟ
Saturday, May 30, 2020 - 12:04 AM (IST)
ਲੁਧਿਆਣਾ, (ਮੋਹਿਨੀ)— ਲਾਕਡਾਊਨ ਕਾਰਨ ਸਰਕਾਰ ਵੱਲੋਂ ਸਰਕਾਰੀ ਬੱਸਾਂ ਦੀ ਸਰਵਿਸ ਕੁਝ ਰੂਟਾਂ 'ਤੇ ਹੀ ਚੱਲ ਰਹੀ ਸੀ ਤੇ ਯਾਤਰੀਆਂ ਦੀ ਮੰਗ ਨੂੰ ਦੇਖਦੇ ਹੋਏ ਹੁਣ ਲੰਬੇ ਰੂਟਾਂ 'ਤੇ ਵੀ ਕੁਝ ਬੱਸਾਂ ਚਲਾਉਣ ਲਈ ਡਾਇਰੈਕਟਰ ਟਰਾਂਸਪੋਰਟ ਚੰਡੀਗੜ੍ਹ ਨੇ 1 ਜੂਨ ਤੋਂ ਸਰਕਾਰੀ ਬੱਸਾਂ ਚਲਾਉਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਜਿਸ 'ਚ ਉਨ੍ਹਾਂ ਨੇ ਪੰਜਾਬ ਦੇ 5 ਲੰਬੇ ਰੂਟ ਜੋ ਚੰਡੀਗੜ੍ਹ ਤੋਂ 50 ਫੀਸਦੀ ਯਾਤਰੀ ਬਿਠਾ ਕੇ ਅੰਮ੍ਰਿਤਸਰ, ਫਿਰੋਜ਼ਪੁਰ, ਲੁਧਿਆਣਾ, ਪਟਿਆਲਾ, ਨਵਾਂਸ਼ਹਿਰ ਲੈ ਜਾਣਗੇ ਤੇ ਬਾਅਦ 'ਚ ਵਾਪਸ ਉਨ੍ਹਾਂ ਹੀ ਸਟੇਸ਼ਨਾਂ ਤੋਂ ਸਵਾਰੀਆਂ ਚੁੱਕ ਕੇ ਚੰਡੀਗੜ੍ਹ ਪੁੱਜਣਗੀਆਂ। ਇਹ ਸੇਵਾ ਸਵੇਰ 7 ਵਜੇ ਸ਼ੁਰੂ ਕਰ ਕੇ ਸ਼ਾਮ ਤਕ ਚੱਲੇਗੀ।
ਡਾਇਰੈਕਟਰ ਟਰਾਂਸਪੋਰਟ ਨੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਹਦਾਇਤਾਂ ਦੇ ਮੱਦੇਨਜ਼ਰ ਹਰ ਬੱਸ 'ਚ 25 ਸਵਾਰੀਆਂ ਬਿਠਾਉਣ ਦਾ ਨਿਰਦੇਸ਼ ਦਿੱਤਾ ਹੈ। ਜੇਕਰ ਸਵਾਰੀਆਂ ਦੀ ਗਿਣਤੀ ਘੱਟ ਹੁੰਦੀ ਦਿਖਾਈ ਦਿੱਤੀ ਤਾਂ ਰਸਤੇ 'ਚ ਪੈਂਦੇ ਬੱਸ ਅੱਡਿਆਂ, ਜਿਵੇਂ ਨਵਾਂਸ਼ਹਿਰ, ਜਲੰਧਰ, ਲੁਧਿਆਣਾ, ਮੋਗਾ ਆਦਿ 'ਤੇ ਤਾਇਨਾਤ ਸਟੇਸ਼ਨ ਸੁਪਰਵਾਈਜ਼ਰ ਅਤੇ ਇੰਚਾਰਜ ਚੰਡੀਗੜ੍ਹ ਬੱਸ ਅੱਡੇ 'ਤੇ ਤਾਇਨਾਤ ਮੁਲਾਜ਼ਮਾਂ ਨਾਲ ਤਾਲਮੇਲ ਕਰ ਕੇ ਸਵਾਰੀਆਂ ਬਿਠਾ ਸਕਣਗੇ।