Punjab: ਸੋਇਆ ਚਾਪ ਦੇ ਸ਼ੌਕੀਨ ਸਾਵਧਾਨ! ਪੜ੍ਹੋ ਪੂਰੀ ਰਿਪੋਰਟ

Sunday, Aug 24, 2025 - 03:47 PM (IST)

Punjab: ਸੋਇਆ ਚਾਪ ਦੇ ਸ਼ੌਕੀਨ ਸਾਵਧਾਨ! ਪੜ੍ਹੋ ਪੂਰੀ ਰਿਪੋਰਟ

ਲੁਧਿਆਣਾ (ਸਹਿਗਲ)- ਲੋਹਾਰਾ ਇਲਾਕੇ ’ਚ ਇਕ ਸੋਇਆ ਚਾਪ ਬਣਾਉਣ ਵਾਲੀ ਫੈਕਟਰੀ ਬਹੁਤ ਹੀ ਗੰਦੇ ਅਤੇ ਘਿਣਾਉਣੇ ਹਾਲਾਤਾਂ ’ਚ ਚਲਾਈ ਜਾ ਰਹੀ ਸੀ। ਇੱਥੇ ਨਾ ਤਾਂ ਜ਼ਰੂਰੀ ਆਰਓ ਵਾਟਰ ਪਲਾਂਟ ਲਗਾਇਆ ਗਿਆ ਅਤੇ ਨਾ ਹੀ ਸਫਾਈ ਵੱਲ ਕੋਈ ਧਿਆਨ ਦਿੱਤਾ ਗਿਆ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ Instagram Influencer ਦਾ ਕਤਲ! ਜਾਣੋ ਕਿਸ ਨੇ ਲਈ ਜ਼ਿੰਮੇਵਾਰੀ

ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਅਮਰਜੀਤ ਕੌਰ ਨੇ ਕਿਹਾ ਕਿ ਫੈਕਟਰੀ ’ਚ ਸੋਇਆ ਚਾਪ ਉਤਪਾਦਨ ਦਾ ਵਾਤਾਵਰਣ ਜਨਤਕ ਸਿਹਤ ਲਈ ਗੰਭੀਰ ਖ਼ਤਰਾ ਜਾਪ ਰਿਹਾ ਸੀ। ਅਧਿਕਾਰੀਆਂ ਨੇ ਮੌਕੇ ’ਤੇ ਹੀ ਗੰਦੀਆਂ ਸਥਿਤੀਆਂ ਲਈ ਚਲਾਨ ਜਾਰੀ ਕੀਤਾ, ਸਾਰੀ ਉਤਪਾਦਨ ਸਮੱਗਰੀ ਜ਼ਬਤ ਕਰ ਲਈ ਅਤੇ ਫੈਕਟਰੀ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ। ਇਸ ਦੇ ਨਾਲ ਹੀ ਫੈਕਟਰੀ ’ਚ ਮੌਜੂਦ 1.25 ਕੁਇੰਟਲ ਸੋਇਆ ਚਾਪ ਨਸ਼ਟ ਕਰ ਦਿੱਤਾ ਗਿਆ। ਡਾ. ਅਮਰਜੀਤ ਕੌਰ ਨੇ ਕਿਹਾ ਕਿ ਇਸ ਤੋਂ ਪਹਿਲਾਂ ਕਾਰਵਾਈ ਹੰਬੜਾ ਰੋਡ ’ਤੇ ਸਥਿਤ ਚੈੱਕ ਪੋਸਟ ਤੋਂ ਸ਼ੁਰੂ ਹੋਈ ਸੀ, ਜਿੱਥੇ ਅਧਿਕਾਰੀਆਂ ਨੇ ਦੁੱਧ ਲੈ ਕੇ ਜਾਣ ਵਾਲੇ ਵਾਹਨਾਂ ਨੂੰ ਰੋਕਿਆ ਅਤੇ ਗੁਣਵੱਤਾ ਜਾਂਚ ਲਈ ਦੁੱਧ ਦੇ ਚਾਰ ਨਮੂਨੇ ਲਏ।

125 ਕਿੱਲੋ ਪਨੀਰ ਜ਼ਬਤ

ਟੀਮ ਨੇ ਫਿਰ ਚੇਤ ਸਿੰਘ ਨਗਰ ’ਚ ਇਕ ਡੇਅਰੀ ’ਤੇ ਛਾਪਾ ਮਾਰਿਆ, ਜਿੱਥੇ ਗੁਣਵੱਤਾ ਬਾਰੇ ਸ਼ੱਕ ਹੋਣ ਕਾਰਨ 125 ਕਿਲੋ ਪਨੀਰ ਜ਼ਬਤ ਕੀਤਾ ਗਿਆ। ਪਨੀਰ ਅਤੇ ਘਿਓ ਦੇ ਨਮੂਨੇ ਵੀ ਲੈਬ ਟੈਸਟਿੰਗ ਲਈ ਭੇਜੇ ਗਏ ਹਨ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਸੋਮਵਾਰ ਨੂੰ ਵੀ ਛੁੱਟੀ ਦਾ ਐਲਾਨ!

ਮੋਜ਼ੇਰੇਲਾ ਪਨੀਰ ਦੀ ਵੀ ਜਾਂਚ ਕੀਤੀ ਜਾਵੇਗੀ

ਟੀਮ ਨੇ ਇਕ ਮੋਜ਼ੇਰੇਲਾ ਪਨੀਰ ਬਣਾਉਣ ਵਾਲੀ ਫੈਕਟਰੀ ਦਾ ਵੀ ਨਿਰੀਖਣ ਕੀਤਾ, ਜਿੱਥੇ ਭੋਜਨ ਸੁਰੱਖਿਆ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਮੋਜ਼ੇਰੇਲਾ ਪਨੀਰ ਅਤੇ ਘਿਓ ਦੇ ਨਮੂਨੇ ਲਏ ਗਏ ਸਨ। ਡਾ. ਅਮਰਜੀਤ ਕੌਰ ਨੇ ਕਿਹਾ ਕਿ ਅਸੀਂ ਭਵਿੱਖ ’ਚ ਜਨਤਕ ਸਿਹਤ ਨੂੰ ਖ਼ਤਰੇ ’ਚ ਪਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਦੇ ਰਹਾਂਗੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News