ਬੀਬੀ ਭਾਨੀ ਕੰਪਲੈਕਸ ਨਾਲ ਜੁੜੇ 8 ਕੇਸਾਂ ''ਚ ਟਰੱਸਟ ਨੂੰ ਵਿਆਜ, ਮੁਆਵਜ਼ਾ ਤੇ ਕਾਨੂੰਨੀ ਖ਼ਰਚ ਵਾਪਸ ਦੇਣ ਦਾ ਹੁਕਮ

10/29/2023 12:20:42 PM

ਜਲੰਧਰ (ਚੋਪੜਾ)–ਸਟੇਟ ਕੰਜ਼ਿਊਮਰ ਡਿਸਪਿਊਟਸ ਰਿਡਰੈੱਸਲ ਕਮਿਸ਼ਨ ਚੰਡੀਗੜ੍ਹ ਨੇ ਬੀਬੀ ਭਾਨੀ ਕੰਪਲੈਕਸ ਸਕੀਮ ਦੇ 8 ਅਲਾਟੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਇੰਪਰੂਵਮੈਂਟ ਟਰੱਸਟ ਖ਼ਿਲਾਫ਼ ਫ਼ੈਸਲਾ ਸੁਣਾਉਂਦੇ ਹੋਏ ਟਰੱਸਟ ਨੂੰ ਹੁਕਮ ਦਿੱਤੇ ਹਨ ਕਿ ਉਹ ਇਨ੍ਹਾਂ ਸਾਰੇ ਅਲਾਟੀਆਂ ਵੱਲੋਂ ਦਿੱਤੀ ਗਈ ਪੇਮੈਂਟ ਦੀਆਂ ਤਾਰੀਖ਼ਾਂ ਦੇ ਆਧਾਰ ’ਤੇ ਪ੍ਰਿੰਸੀਪਲ ਅਮਾਊਂਟ ’ਤੇ ਵਿਆਜ, ਮੁਆਵਜ਼ਾ ਅਤੇ ਕਾਨੂੰਨੀ ਖ਼ਰਚ ਨੂੰ 3 ਮਹੀਨਿਆਂ ਅੰਦਰ ਅਦਾ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਸਕੀਮ ਵਿਚ ਸਾਰੀਆਂ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਵੇ।

ਸਟੇਟ ਕਮਿਸ਼ਨ ਨੇ ਇਹ ਵੀ ਹੁਕਮ ਦਿੱਤੇ ਹਨ ਕਿ ਜੇਕਰ ਇੰਪਰੂਵਮੈਂਟ ਟਰੱਸਟ ਰਕਮ ਦੀ ਅਦਾਇਗੀ ਨਿਰਧਾਰਿਤ ਕੀਤੇ ਸਮੇਂ ਵਿਚ ਨਹੀਂ ਕਰਦਾ ਤਾਂ ਉਸ ਨੂੰ ਇਨ੍ਹਾਂ ਸਾਰੇ ਅਲਾਟੀਆਂ ਵੱਲੋਂ ਜਮ੍ਹਾ ਕਰਵਾਈ ਗਈ ਪ੍ਰਿੰਸੀਪਲ ਅਮਾਊਂਟ ’ਤੇ 9 ਫੀਸਦੀ ਵਿਆਜ, 30 ਹਜ਼ਾਰ ਰੁਪਏ ਮੁਆਵਜ਼ਾ ਅਤੇ 5-5 ਹਜ਼ਾਰ ਰੁਪਏ ਕਾਨੂੰਨੀ ਖਰਚ ਦੇ ਨਾਲ ਮੋੜਨਾ ਪਵੇਗਾ। ਇਸ ਨਵੇਂ ਫੈਸਲੇ ਮੁਤਾਬਕ ਜੇਕਰ ਇੰਪਰੂਵਮੈਂਟ ਟਰੱਸਟ ਜੇਕਰ ਇਨ੍ਹਾਂ 8 ਅਲਾਟੀਆਂ ਨੂੰ 3 ਮਹੀਨਿਆਂ ਵਿਚ ਵਿਆਜ, ਮੁਆਵਜ਼ਾ ਅਤੇ ਕਾਨੂੰਨੀ ਖ਼ਰਚ ਮੋੜਦਾ ਹੈ ਤਾਂ ਟਰੱਸਟ ਨੂੰ ਲਗਭਗ 5500000 ਰੁਪਏ ਦੀ ਅਦਾਇਗੀ ਕਰਨੀ ਹੋਵੇਗੀ, ਨਹੀਂ ਤਾਂ ਟਰੱਸਟ ’ਤੇ ਪ੍ਰਿੰਸੀਪਲ ਅਮਾਊਂਟ ਵਿਚ ਨਾਲ ਅਟੈਚ ਹੋ ਜਾਣ ਕਾਰਨ ਲਗਭਗ 11000000 ਰੁਪਏ ਦੀ ਅਦਾਇਗੀ ਦਾ ਵਿੱਤੀ ਬੋਝ ਵਧ ਜਾਵੇਗਾ।

ਇਹ ਵੀ ਪੜ੍ਹੋ: ਡਰੱਗਜ਼ ਖ਼ਿਲਾਫ਼ ਜਲੰਧਰ ਪੁਲਸ ਦਾ ਵੱਡਾ ਐਕਸ਼ਨ, ਪੁਲਸ ਕਮਿਸ਼ਨਰ ਦੀ ਰਣਨੀਤੀ ਲਿਆਈ ਰੰਗ

ਵਰਣਨਯੋਗ ਹੈ ਕਿ ਇੰਪਰੂਵਮੈਂਟ ਟਰੱਸਟ ਨੇ ਇਨ੍ਹਾਂ ਕੇਸਾਂ ਵਿਚ ਸ਼ਾਮਲ ਅਲਾਟੀਆਂ ਨੂੰ ਜੁਲਾਈ 2012 ਵਿਚ ਫਲੈਟ ਤਿਆਰ ਕਰਕੇ ਕਬਜ਼ਾ ਦੇਣਾ ਸੀ ਪਰ ਸਕੀਮ ਵਿਚ 2012 ਤਕ ਕੋਈ ਫਲੈਟ ਤਿਆਰ ਨਹੀਂ ਹੋਇਆ ਸੀ। ਇਨ੍ਹਾਂ ਅਲਾਟੀਆਂ ਦਾ ਦੋਸ਼ ਰਿਹਾ ਹੈ ਕਿ ਟਰੱਸਟ ਅਧਿਕਾਰੀਆਂ ਨੇ ਸਾਲ 2017 ਤੋਂ ਲੈ ਕੇ 2019 ਵਿਚਕਾਰ ਉਨ੍ਹਾਂ ਨੂੰ ਦਫ਼ਤਰ ਬੁਲਾ ਕੇ ਧੋਖੇ ਨਾਲ ਫਲੈਟਾਂ ਦੇ ਕਬਜ਼ੇ ਦੇ ਦਿੱਤੇ ਪਰ ਜਦੋਂ ਉਨ੍ਹਾਂ ਮੌਕੇ ’ਤੇ ਜਾ ਕੇ ਆਪਣੇ ਫਲੈਟਾਂ ਨੂੰ ਵੇਖਿਆ ਤਾਂ ਉਥੇ ਕੋਈ ਮੁੱਢਲੀ ਸਹੂਲਤ ਮੁਹੱਈਆ ਨਹੀਂ ਕਰਵਾਈ ਗਈ ਸੀ। ਫਲੈਟ ਵੀ ਪੂਰੀ ਤਰ੍ਹਾਂ ਨਾਲ ਖੰਡਰ ਬਣ ਚੁੱਕੇ ਸਨ। ਚੋਰਾਂ ਨੇ ਇਨ੍ਹਾਂ ਫਲੈਟਾਂ ਵਿਚੋਂ ਦਰਵਾਜ਼ੇ, ਖਿੜਕੀਆਂ ਤੇ ਟੂਟੀਆਂ ਤਕ ਚੋਰੀ ਕਰ ਲਈਆਂ ਸਨ। ਅਧਿਕਾਰੀਆਂ ਦੇ ਨੋਟਿਸ ਵਿਚ ਸਾਰਾ ਮਾਮਲਾ ਲਿਆਉਣ ਦੇ ਬਾਅਦ ਵੀ ਜਦੋਂ ਕੋਈ ਸੁਣਵਾਈ ਨਾ ਹੋਈ ਤਾਂ ਉਨ੍ਹਾਂ ਆਪਣੇ ਨਾਲ ਟਰੱਸਟ ਵੱਲੋਂ ਕੀਤੀ ਗਈ ਧੋਖਾਧੜੀ ਖ਼ਿਲਾਫ਼ ਅਦਾਲਤ ਦਾ ਰੁਖ਼ ਕੀਤਾ, ਜਿਸ ਨੂੰ ਲੈ ਕੇ ਉਨ੍ਹਾਂ ਨੂੰ ਇਨਸਾਫ਼ ਮਿਲਦਾ ਵਿਖਾਈ ਦੇ ਰਿਹਾ ਹੈ ਪਰ ਜੋ ਵੀ ਹੋਵੇ, ਟਰੱਸਟ ਦੀਆਂ ਫਲਾਟ ਸਕੀਮਾਂ ਨੂੰ ਲੈ ਕੇ 80 ਦੇ ਲਗਭਗ ਅਲਾਟੀਆਂ ਦੀ ਕੋਰਟ ਕੇਸ ਫ਼ੈਸਲਿਆਂ ਵਿਚ ਲਗਭਗ 17-18 ਕਰੋੜ ਰੁਪਏ ਦੀ ਦੇਣਦਾਰੀ ਪਹਿਲਾਂ ਹੀ ਸਿਰ ’ਤੇ ਖੜ੍ਹੀ ਹੈ। ਹੁਣ ਨਵੇਂ ਫ਼ੈਸਲਿਆਂ ਤੋਂ ਬਾਅਦ ਜਿੱਥੇ ਟਰੱਸਟ ਦੀ ਦੇਣਦਾਰੀ ਦਾ ਗ੍ਰਾਫ਼ ਵਧਿਆ ਹੈ, ਉਥੇ ਹੀ ਟਰੱਸਟ ਦੀਆਂ ਮੁਸ਼ਕਿਲਾਂ ਵੀ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਆਖਿਰ ਕਰੋੜਾਂ ਰੁਪਏ ਦੀਆਂ ਅਦਾਇਗੀਆਂ ਨੂੰ ਕਿਥੋਂ ਕੀਤਾ ਜਾ ਸਕੇਗਾ।

ਇਹ ਵੀ ਪੜ੍ਹੋ: 'ਫ੍ਰੈਂਡਸ' ਫੇਮ ਅਦਾਕਾਰ ਮੈਥਿਊ ਪੇਰੀ ਦਾ ਦਿਹਾਂਤ, ਬਾਥਰੂਮ 'ਚ ਮਿਲੀ ਲਾਸ਼

ਆਖਿਰ ਕੌਣ ਹੈ ਸਟੇਟ ਕਮਿਸ਼ਨ ਵਿਚ ਕੇਸ ਜਿੱਤਣ ਵਾਲੇ ਅਲਾਟੀ
ਇੰਪਰੂਵਮੈਂਟ ਟਰੱਸਟ ਖ਼ਿਲਾਫ਼ ਸਟੇਟ ਕਮਿਸ਼ਨ ਵਿਚ ਕੇਸ ਜਿੱਤਣ ਵਾਲੇ ਅਲਾਟੀਆਂ ਨੂੰ ਟਰੱਸਟ ਨੇ ਬੀਬੀ ਭਾਨੀ ਕੰਪਲੈਕਸ ਸਕੀਮ ਵਿਚ ਸਾਲ 2010 ਵਿਚ ਵੱਖ-ਵੱਖ ਫਲੈਟ ਅਲਾਟ ਕੀਤੇ ਸੀ, ਜਿਸ ਦੇ ਬਦਲੇ ਟਰੱਸਟ ਨੇ ਅਲਾਟੀਆਂ ਤੋਂ ਫਲੈਟ ਦੀ ਬਣਦੀ ਪ੍ਰਿੰਸੀਪਲ ਅਮਾਊਂਟ ਨੂੰ ਵੀ ਵਸੂਲ ਕਰ ਲਿਆ ਸੀ। ਇਨ੍ਹਾਂ ਸਾਰੇ ਕੇਸਾਂ ਦਾ ਫੈਸਲਾ ਸਟੇਟ ਕਮਿਸ਼ਨ ਨੇ ਇਕੱਠਾ ਸੁਣਾਇਆ ਹੈ। ਆਖਿਰ ਕੌਣ ਹਨ ਇਹ ਅਲਾਟੀ ਅਤੇ ਕਿਹੜੇ ਫਲੈਟ ਨੰਬਰ ਉਨ੍ਹਾਂ ਨੂੰ ਅਲਾਟ ਕੀਤੇ ਗਏ ਸਨ :
1. ਸੁਰੇਸ਼ ਕੁਮਾਰ ਜੈਨ ਨਿਵਾਸੀ ਜਲੰਧਰ ਨੂੰ ਟਰੱਸਟ ਨੇ ਫਲੈਟ ਨੰਬਰ 75, ਫਸਟ ਫਲੋਰ ਅਲਾਟ ਕੀਤਾ ਸੀ।
2. ਟਰੱਸਟ ਨੇ ਜਸਕਮਲਜੀਤ ਕੌਰ ਨਿਵਾਸੀ ਮੁਕੇਰੀਆਂ ਨੂੰ ਫਲੈਟ ਨੰਬਰ 21, ਫਸਟ ਫਲੋਰ ਅਲਾਟ ਕੀਤਾ ਸੀ।
3. ਦੁਸ਼ਿੰਦਰ ਕੌਰ ਨਿਵਾਸੀ ਜਲੰਧਰ ਨੂੰ ਇੰਪਰੂਵਮੈਂਟ ਟਰੱਸਟ ਨੇ ਫਲੈਟ ਨੰਬਰ 10, ਫਸਟ ਫਲੋਰ ਅਲਾਟ ਕੀਤਾ ਸੀ।
4. ਸੋਨੀਆ ਸ਼ਰਮਾ ਨਿਵਾਸੀ ਜਲੰਧਰ ਨੂੰ ਟਰੱਸਟ ਨੇ ਫਲੈਟ ਨੰਬਰ 33 ਸੈਕਿੰਡ ਫਲੋਰ ਅਲਾਟ ਕੀਤਾ ਸੀ।
5. ਟਰੱਸਟ ਨੇ ਹਰਪ੍ਰੀਤ ਕੌਰ ਿਸੱਧੂ ਨਿਵਾਸੀ ਜਲੰਧਰ ਨੂੰ ਸਕੀਮ ਵਿਚ ਫਲੈਟ ਨੰਬਰ 89, ਗਰਾਊਂਡ ਫਲੋਰ ਅਲਾਟ ਕੀਤਾ ਸੀ।
6. ਵਿਮਲਾ ਰਾਣੀ ਨਿਵਾਸੀ ਜਲੰਧਰ ਨੂੰ ਅਲਾਟ ਫਲੈਟ ਦਾ ਨੰਬਰ 46, ਗਰਾਊਂਡ ਫਲੋਰ ਹੈ।
7. ਰਮੇਸ਼ ਕੁਮਾਰ ਮਲਹੋਤਰਾ ਨਿਵਾਸੀ ਜਲੰਧਰ ਨੂੰ ਫਲੈਟ ਨੰਬਰ 85, ਸੈਕਿੰਡ ਫਲੋਰ ਦੀ ਅਲਾਟਮੈਂਟ ਕੀਤੀ ਗਈ ਸੀ।
8. ਆਸ਼ਿਮਾ ਗੁਪਤਾ ਨਿਵਾਸੀ ਜਲੰਧਰ ਨੂੰ ਟਰੱਸਟ ਨੇ ਫਲੈਟ ਨੰਬਰ 55, ਫਸਟ ਫਲੋਰ ਅਲਾਟ ਕੀਤਾ ਸੀ।

ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਜਗਰਾਤਾ ਕਰਨ ਜਾ ਰਹੇ ਨੌਜਵਾਨ ਦਾ ਗੋਲ਼ੀ ਮਾਰ ਕੇ ਕਤਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News