ਓਰਬਿਟ ਬੱਸ ਦਾ ਕਹਿਰ, ਧਾਰਮਿਕ ਸਥਾਨ ''ਤੇ ਮੱਥਾ ਟੇਕ ਕੇ ਪਰਤ ਰਹੀਆਂ ਮਾਂ-ਧੀ ਨੂੰ ਦਰੜਿਆ

Thursday, Jul 18, 2024 - 12:42 PM (IST)

ਓਰਬਿਟ ਬੱਸ ਦਾ ਕਹਿਰ, ਧਾਰਮਿਕ ਸਥਾਨ ''ਤੇ ਮੱਥਾ ਟੇਕ ਕੇ ਪਰਤ ਰਹੀਆਂ ਮਾਂ-ਧੀ ਨੂੰ ਦਰੜਿਆ

ਮੁਲਾਂਪੁਰ ਦਾਖਾ (ਕਾਲੀਆ) : ਜੀ. ਟੀ. ਰੋਡ ਜਗਰਾਓਂ ਪਿੰਡ ਪੰਡੋਰੀ ਨੇੜੇ ਇਕ ਪ੍ਰਾਈਵੇਟ ਬੱਸ ਨੇ ਐਕਟਿਵਾ ਨੂੰ ਆਪਣੀ ਲਪੇਟ ਵਿਚ ਲੈ ਲਿਆ ਜਿਸ ਦੇ ਸਿੱਟੇ ਵਜੋਂ ਮਾਂ ਦੀ ਮੌਤ ਹੋ ਗਈ ਜਦ ਕਿ ਧੀ ਜ਼ਖਮੀ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਵਾਂ ਧੀਆਂ ਪਿੰਡ ਰਕਬਾ ਵਿਖੇ ਧਾਰਮਿਕ ਅਸਥਾਨ 'ਤੇ ਮੱਥਾ ਟੇਕਣ ਉਪਰੰਤ ਆਪਣੀ ਐਕਟਿਵਾ 'ਤੇ ਘਰ ਆ ਰਹੀਆਂ ਸਨ ਤਾਂ ਸ਼ਾਮ ਕਰੀਬ 5.40 ਵਜੇ ਮੰਡਿਆਣੀ ਤੋਂ ਯੂ-ਟਰਨ ਲੈ ਰਹੀਆਂ ਸਨ ਤਾਂ ਪਿਛੋਂ ਆ ਰਹੀ ਓਰਬਿਟ ਬੱਸ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਨਤੀਜੇ ਵਜੋਂ ਮਾਵਾਂ ਧੀਆਂ ਗੰਭੀਰ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਲੁਧਿਆਣਾ ਵਿਖੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਮਾਂ ਗੁਰਪ੍ਰੀਤ ਕੌਰ ਪਤਨੀ ਸੁਖਵਿੰਦਰ ਸਿੰਘ ਵਾਸੀ ਮੰਡੀ ਮੁੱਲਾਂਪੁਰ ਦੀ ਮੌਤ ਹੋ ਗਈ ਜਦ ਕਿ ਧੀ ਜਸਕਿਰਨਜੀਤ ਕੌਰ ਜੇਰੇ ਇਲਾਜ ਅਧੀਨ ਹੈ । 

ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਹੈਪੀ ਦੀ ਗ੍ਰਿਫ਼ਤਾਰੀ ਦੇ ਮਾਮਲੇ 'ਚ ਆਇਆ ਨਵਾਂ ਮੋੜ

ਘਟਨਾ ਦੀ ਸੂਚਨਾ ਮਿਲਦਿਆਂ ਥਾਣਾ ਦਾਖਾ ਦੇ ਏ. ਐੱਸ. ਆਈ ਨਰਿੰਦਰ ਸ਼ਰਮਾ ਸਮੇਤ ਪਲਸ ਪਾਰਟੀ ਮੌਕੇ 'ਤੇ ਪੁੱਜੇ ਜਿਨ੍ਹਾਂ ਨੇ ਬੱਸ ਅਤੇ ਐਕਟਿਵਾ ਆਪਣੇ ਕਬਜ਼ੇ ਵਿਚ ਲੈ ਲਈਆਂ ਅਤੇ ਮ੍ਰਿਤਕਾ ਦੇ ਪਤੀ ਸੁਖਵਿੰਦਰ ਸਿੰਘ ਦੇ ਬਿਆਨਾਂ 'ਤੇ ਬੱਸ ਦੇ ਡਰਾਈਵਰ ਬਲਕਰਨ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਚੱਕ ਹੀਰਾ ਹਨੂੰਮਾਨਗੜ੍ਹ ਰਾਜਸਥਾਨ ਵਿਰੁੱਧ ਅਣਗਹਿਲੀ ਨਾਲ ਬੱਸ ਚਲਾਉਣ ਦਾ ਪਰਚਾ ਕੱਟ ਕੇ ਮ੍ਰਿਤਕਾ ਗੁਰਪ੍ਰੀਤ ਕੌਰ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ ।

ਇਹ ਵੀ ਪੜ੍ਹੋ : ਪੰਜਾਬ ਦੀਆਂ ਜੇਲ੍ਹਾਂ ਨੂੰ ਲੈ ਕੇ ਅਹਿਮ ਖ਼ਬਰ, ਵੱਡਾ ਕਦਮ ਚੁੱਕਣ ਦੀ ਤਿਆਰੀ 'ਚ ਗ੍ਰਹਿ ਵਿਭਾਗ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News