ਚੋਣਾਂ ਤੋਂ ਬਾਅਦ ਕੜੀ ਸੁਰੱਖਿਆ ਹੇਠ ਸਟਰੌਂਗ ਰੂਮਾਂ ’ਚ ਰੱਖਵਾਈਆਂ EVM ਮਸ਼ੀਨਾਂ
Tuesday, Feb 22, 2022 - 01:48 PM (IST)
ਜਲੰਧਰ (ਸੋਨੂੰ) - ਪੰਜਾਬ ’ਚ 20 ਫਰਵਰੀ 2022 ਦੀਆਂ ਚੋਣਾਂ ਤੋਂ ਬਾਅਦ ਈ.ਵੀ.ਐੱਮ. ਮਸ਼ੀਨਾਂ ਕੜੀ ਸੁਰੱਖਿਆ ਵਿਚ ਸਟਰੌਂਗ ਰੂਮਾਂ ਵਿੱਚ ਰੱਖਵਾ ਦਿੱਤੀਆਂ ਗਈਆਂ ਹਨ। ਚੋਣਾਂ ਤੋਂ ਬਾਅਦ ਉਮੀਦਵਾਰ ਆਪਣੇ-ਆਪਣੇ ਘਰਾਂ ਵਿੱਚ ਆਰਾਮ ਅਤੇ ਆਪਣੇ ਕਾਰਜਕਰਤਾਵਾਂ ਦੇ ਨਾਲ ਛੋਟੀਆਂ-ਛੋਟੀਆਂ ਮੀਟਿੰਗਾਂ ਕਰ ਰਹੇ ਹਨ। ਇਸ ਦੌਰਾਨ ਭਾਜਪਾ ਦੇ ਸੀਨੀਅਰ ਨੇਤਾ ਅਤੇ ਜਲੰਧਰ ਸੈਂਟਰਲ ਤੋਂ ਉਮੀਦਵਾਰ ਮਨੋਰੰਜਨ ਕਾਲੀਆ ਵੀ ਆਪਣੇ ਘਰ ਵਿੱਚ ਕਾਰਜਕਰਤਾਵਾਂ ਦੇ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆਏ।
ਮਨੋਰੰਜਨ ਕਾਲੀਆ ਦਾ ਕਹਿਣਾ ਹੈ ਕਿ ਇਲੈਕਸ਼ਨ ਦੌਰਾਨ ਉਨ੍ਹਾਂ ਵੱਲੋਂ ਡੋਰ-ਟੂ-ਡੋਰ ਅਤੇ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਜਦੋਂ ਉਹ ਮੀਟਿੰਗਾਂ ਅਤੇ ਡੋਰ-ਟੂ-ਡੋਰ ਪ੍ਰਚਾਰ ਕਰ ਰਹੇ ਸਨ ਤਾਂ ਲੋਕਾਂ ਨੇ ਕਿਹਾ ਸੀ ਕਿ ਉਨ੍ਹਾਂ ਨੇ ਇਸ ਵਾਰ ਮਨ ਬਣਾ ਲਿਆ ਹੈ ਕਿ ਉਹ ਮਨੋਰੰਜਨ ਕਾਲੀਆ ਨੂੰ ਹੀ ਅੱਗੇ ਲੈ ਕੇ ਆਉਣਗੇ। ਰਾਮ ਰਹੀਮ ਨੂੰ ਜ਼ੈੱਡ ਸਕਿਉਰਿਟੀ ਦੇਣ ਦੇ ਮਾਮਲੇ ਵਿੱਚ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਪ੍ਰੋਟੋਕੋਲ ਮੁਤਾਬਕ ਜਾਨੀ ਮਾਲ ਦੀ ਸੁਰੱਖਿਆ ਨੂੰ ਦੇਖਦੇ ਹੋਏ ਰਾਮ ਰਹੀਮ ਨੂੰ ਜ਼ੈੱਡ ਸਕਿਓਰਿਟੀ ਦਿੱਤੀ ਗਈ ਹੈ।
ਯੂਕਰੇਨ ਵਿੱਚ ਤਣਾਅਪੂਰਨ ਮਾਹੌਲ ਦੇ ਮਾਮਲੇ ਵਿੱਚ ਕਾਲੀਆ ਨੇ ਕਿਹਾ ਮਨਿਸਟਰੀ ਆਫ ਹੋਮ ਅਫੇਅਰਜ਼ ਨੇ ਇਸ ਮਾਮਲੇ ਵਿੱਚ ਆਪਣੀ ਨਿਗ੍ਹਾ ਰੱਖੀ ਹੋਈ ਹੈ। ਗੌਰਮਿੰਟ ਆਫ ਇੰਡੀਆ ਇਸ ਮਾਮਲੇ ਵਿੱਚ ਆਪਣਾ ਪੂਰਾ ਰੋਲ ਅਦਾ ਕਰੇਗੀ। ਪੰਜਾਬ ਵਿੱਚ ਜਿਹੜੇ ਵਿਦਿਆਰਥੀ ਉੱਥੇ ਹਨ, ਉਨ੍ਹਾਂ ਦੀ ਵੀ ਉਥੇ ਪੂਰੀ ਤਰ੍ਹਾਂ ਕੇਅਰ ਹੋ ਰਹੀ ਹੈ ਤਾਂਕਿ ਪੰਜਾਬ ਦੇ ਕਿਸੇ ਵੀ ਵਿਦਿਆਰਥੀ ਨੂੰ ਉੱਥੇ ਕੋਈ ਨੁਕਸਾਨ ਨਾ ਹੋਵੇ।