ਵਿਦੇਸ਼ਾਂ 'ਚ ਡਬਲ ਕਮਾਈ ਦਾ ਮੌਕਾ, ਜਲਦੀ ਸਿੱਖ ਲਓ ਆਹ ਮਸ਼ੀਨ, ਇੰਝ ਲੈ ਸਕਦੇ ਹੋ ਟ੍ਰੇਨਿੰਗ (ਵੀਡੀਓ)

Wednesday, Jun 10, 2026 - 05:37 PM (IST)

ਵਿਦੇਸ਼ਾਂ 'ਚ ਡਬਲ ਕਮਾਈ ਦਾ ਮੌਕਾ, ਜਲਦੀ ਸਿੱਖ ਲਓ ਆਹ ਮਸ਼ੀਨ, ਇੰਝ ਲੈ ਸਕਦੇ ਹੋ ਟ੍ਰੇਨਿੰਗ (ਵੀਡੀਓ)

ਜਲੰਧਰ : ਵਿਦੇਸ਼ਾਂ 'ਚ ਜਾ ਕੇ ਜੇਕਰ ਤੁਸੀਂ ਵੀ ਚੰਗੀ-ਚੋਖੀ ਕਮਾਈ ਕਰਨਾ ਚਾਹੁੰਦੇ ਹੋ ਤਾਂ ਇਹ ਖ਼ਬਰ ਤੁਹਾਡੇ ਮਤਲਬ ਦੀ ਹੋ ਸਕਦੀ ਹੈ। ਵਿਦੇਸ਼ਾਂ 'ਚ ਚੰਗੀ ਨੌਕਰੀ ਕਰਨ ਦੇ ਚਾਹਵਾਨਾਂ ਲਈ ਫੋਰਕਲਿਫਟ ਮਸ਼ੀਨ ਸਿੱਖਣਾ ਬਹੁਤ ਫ਼ਾਇਦੇਮੰਦ ਹੋ ਸਕਦਾ ਹੈ। ਇਸ ਮਸ਼ੀਨ ਨੂੰ ਚਲਾਉਣਾ ਸਿੱਖਣ ਮਗਰੋਂ ਤੁਹਾਨੂੰ ਵਿਦੇਸ਼ੀ ਮੁਲਕਾਂ 'ਚ ਵਧੀਆ ਨੌਕਰੀ ਮਿਲ ਸਕਦੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਮਸ਼ੀਨ ਨੂੰ ਚਲਾਉਣ ਦੀ ਟ੍ਰੇਨਿੰਗ ਹੁਣ ਜਲੰਧਰ ਜ਼ਿਲ੍ਹੇ 'ਚ ਲਈ ਜਾ ਸਕਦੀ ਹੈ। ਮਸ਼ੀਨ ਸਿੱਖਣ ਮਗਰੋਂ ਸਰਟੀਫਿਕੇਟ ਵੀ ਦਿੱਤਾ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਰਲਡ ਸਕਿੱਲਜ਼ ਆਰਗੇਨਾਈਜ਼ੇਸ਼ਨ (ਡਬਲਿਓ. ਐੱਸ. ਓ.) ਦੇ ਸੀ. ਈ. ਓ. ਬੀਰ ਕਮਲ ਸਿੰਘ ਨੇ ਦੱਸਿਆ ਕਿ ਇਸ ਮਸ਼ੀਨ ਨੂੰ ਸਿੱਖਣ ਵਾਲੇ ਆਪਰੇਟਰ ਲਈ ਨੌਕਰੀਆਂ ਦੇ ਮੌਕੇ ਬਹੁਤ ਜ਼ਿਆਦਾ ਵੱਧ ਜਾਂਦੇ ਹਨ।

ਇਹ ਵੀ ਪੜ੍ਹੋ : ਆਧਾਰ ਕਾਰਡ ਵਾਲੀਆਂ ਬੱਸਾਂ ਦੇ ਸਫ਼ਰ ਨੂੰ ਲੈ ਕੇ ਜ਼ਰੂਰੀ ਖ਼ਬਰ, PRTC ਮੁਲਾਜ਼ਮਾਂ ਨੇ ਕਰ 'ਤਾ ਵੱਡਾ ਐਲਾਨ

ਵਿਦੇਸ਼ਾਂ ਤੋਂ ਇਲਾਵਾ ਭਾਰਤ 'ਚ ਵੀ ਵੱਡੀ ਗਿਣਤੀ 'ਚ ਨਵੇਂ ਵੇਅਰ ਹਾਊਸ ਖੁੱਲ੍ਹ ਰਹੇ ਹਨ, ਜਿੱਥੇ ਇਸ ਮਸ਼ੀਨ ਦੇ ਆਪਰੇਟਰਾਂ ਦੀਆਂ ਕਾਫੀ ਅਸਾਮੀਆਂ ਹਨ। ਯੂਰਪ, ਅਮਰੀਕਾ ਜਾਂ ਹੋਰ ਕਿਸੇ ਵੀ ਦੇਸ਼ 'ਚ ਇਸ ਮਸ਼ੀਨ ਨੂੰ ਚਲਾਉਣ ਵਾਲੇ ਆਪਰੇਟਰ ਦੀ ਤਨਖ਼ਾਹ ਦੁੱਗਣੀ ਹੋ ਜਾਂਦੀ ਹੈ। ਇਸ ਮਸ਼ੀਨ ਦੀ ਜ਼ਿਆਦਾ ਮੰਗ ਹੋਣ ਕਾਰਨ ਲੋਕਾਂ ਨੂੰ ਵਧੀਆ ਤਨਖ਼ਾਹ ਮਿਲ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਲਈ 10 ਦਿਨਾਂ ਦਾ ਕੋਰਸ ਕਰਵਾਇਆ ਜਾਂਦਾ ਹੈ, ਜਿਸ 'ਚ ਡੀਜ਼ਲ ਅਤੇ ਇਲੈਕਟ੍ਰਿਕ ਫੋਰਕਲਿਫਟ ਸ਼ਾਮਲ ਹਨ।

ਇਹ ਵੀ ਪੜ੍ਹੋ : ਇਨ੍ਹਾਂ ਖ਼ਪਤਕਾਰਾਂ ਦੇ ਬਿਜਲੀ ਕੁਨੈਕਸ਼ਨਾਂ ਨੂੰ ਲੈ ਕੇ ਰਾਹਤ ਭਰੀ ਖ਼ਬਰ, ਪਾਵਰਕਾਮ ਨੇ ਸ਼ੁਰੂ ਕੀਤੀ ਕਾਰਵਾਈ

ਇਨ੍ਹਾਂ ਦੇ ਸਾਰੇ ਫੀਚਰਾਂ ਬਾਰੇ ਕੋਰਸ 'ਚ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ। ਪ੍ਰੈਕਟੀਕਲ ਦੇ ਨਾਲ-ਨਾਲ ਕੋਰਸ ਕਰਨ ਵਾਲਿਆਂ ਨੂੰ ਥਿਊਰੀ ਵੀ ਕਰਵਾਈ ਜਾਂਦੀ ਤਾਂ ਜੋ ਕਿਤੇ ਵੀ ਕੁੱਝ ਛੁੱਟੇ ਨਾ ਜਾਵੇ। ਬੀਰ ਕਮਲ ਸਿੰਘ ਨੇ ਦੱਸਿਆ ਕਿ ਜਿਹੜਾ ਕੋਈ ਵੀ ਇਸ ਸਬੰਧੀ ਟ੍ਰੇਨਿੰਗ ਲੈਣੀ ਚਾਹੁੰਦਾ ਹੈ, ਉਸ ਦੇ ਰਹਿਣ ਲਈ ਹੋਸਟਲ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ ਅਤੇ ਉਹ ਇਸ ਮਸ਼ੀਨ ਨੂੰ ਚਲਾਉਣ ਦੀ ਟ੍ਰੇਨਿੰਗ ਲੈ ਸਕਦਾ ਹੈ। ਇਸ ਤੋਂ ਇਲਾਵਾ ਟ੍ਰੇਨਿੰਗ ਲੈਣ ਵਾਲੇ ਆਪਰੇਟਰਾਂ ਦੀ ਭਾਰਤ ਤੋਂ ਇਲਾਵਾ ਵਿਦੇਸ਼ਾਂ 'ਚ ਪਲੇਸਮੈਂਟ ਵੀ ਕਰਵਾਈ ਜਾਂਦੀ ਹੈ। ਇਸ ਲਈ ਜੇਕਰ ਤੁਸੀਂ ਵੀ ਇਸ ਸਬੰਧੀ ਟ੍ਰੇਨਿੰਗ ਲੈਣਾ ਚਾਹੁੰਦੇ ਹੋ ਤਾਂ ਵੀਡੀਓ 'ਚ ਦਿੱਤੇ ਗਏ ਮੋਬਾਇਲ ਨੰਬਰ 'ਤੇ ਸੰਪਰਕ ਕੀਤਾ ਜਾ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e


author

Babita

Content Editor

Related News