ਅਫੀਮ, ਚੂਰਾ-ਪੋਸਤ, ਨਾਜਾਇਜ਼ ਸ਼ਰਾਬ ਸਣੇ 6 ਕਾਬੂ, 3 ਫਰਾਰ
Tuesday, Jun 13, 2017 - 01:14 AM (IST)
ਮੋਗਾ, (ਆਜ਼ਾਦ)- ਸਥਾਨਕ ਪੁਲਸ ਵੱਲੋਂ ਨਸ਼ੀਲੇ ਪਦਾਰਥਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਪੁਲਸ ਨੇ 6 ਸਮੱਗਲਰਾਂ ਨੂੰ ਅਫੀਮ, ਚੂਰਾ-ਪੋਸਤ ਅਤੇ ਨਾਜਾਇਜ਼ ਸ਼ਰਾਬ ਸਣੇ ਕਾਬੂ ਕੀਤਾ ਹੈ, ਜਦਕਿ 3 ਸਮੱਗਲਰ ਭੱਜਣ 'ਚ ਸਫਲ ਹੋ ਗਏ। ਪੁਲਸ ਨੇ ਸਾਰਿਆਂ ਸਮੱਗਲਰਾਂ ਵਿਰੁੱਧ ਵੱਖ-ਵੱਖ ਥਾਣਿਆਂ 'ਚ ਮਾਮਲੇ ਦਰਜ ਕਰ ਲਏ ਹਨ।
