ਆਪ੍ਰੇਸ਼ਨ ''ਬਲਿਊ ਸਟਾਰ'', ਜ਼ਬਤ ਕੀਤੀਆਂ ਇਤਿਹਾਸਕ ਵਸਤੂਆਂ ਤੇ ਦਸਤਾਵੇਜ਼ਾਂ ਦਾ ਮਾਮਲਾ ਕੋਰਟ ਪੁੱਜਾ

Sunday, Sep 22, 2019 - 10:32 AM (IST)

ਆਪ੍ਰੇਸ਼ਨ ''ਬਲਿਊ ਸਟਾਰ'', ਜ਼ਬਤ ਕੀਤੀਆਂ ਇਤਿਹਾਸਕ ਵਸਤੂਆਂ ਤੇ ਦਸਤਾਵੇਜ਼ਾਂ ਦਾ ਮਾਮਲਾ ਕੋਰਟ ਪੁੱਜਾ

ਚੰਡੀਗੜ੍ਹ (ਹਾਂਡਾ) - ਆਪ੍ਰੇਸ਼ਨ 'ਬਲਿਊ ਸਟਾਰ' ਵੇਲੇ ਦਰਬਾਰ ਸਾਹਿਬ 'ਤੇ ਫੌਜੀ ਕਾਰਵਾਈ ਦੌਰਾਨ ਫੌਜ ਵਲੋਂ ਇਤਿਹਾਸਕ ਲਾਇਬ੍ਰੇਰੀ ਤੇ ਅਜਾਇਬ ਘਰ 'ਚੋਂ ਜ਼ਬਤ ਕੀਤੀਆਂ ਵਸਤੂਆਂ ਤੇ ਇਤਿਹਾਸਕ ਦਸਤਾਵੇਜ਼ ਗੁੰਮ ਹੋਣ ਦਾ ਮਾਮਲਾ ਪੰਜਾਬ-ਹਰਿਆਣਾ ਹਾਈ ਕੋਰਟ 'ਚ ਪਹੁੰਚ ਗਿਆ ਹੈ। ਇਸ ਸਬੰਧੀ ਇਕ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ 'ਚ ਦੱਸਿਆ ਗਿਆ ਹੈ ਕਿ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਜਦੋਂ ਸਿੱਖ ਇਤਿਹਾਸ ਨਾਲ ਜੁੜੀਆਂ ਦੁਰਲੱਭ ਵਸਤੂਆਂ ਦੇਸ਼-ਵਿਦੇਸ਼ 'ਚ ਕਰੋੜਾਂ 'ਚ ਵੇਚੀਆਂ ਗਈਆਂ। ਐੱਸ. ਜੀ. ਪੀ. ਸੀ. ਤੋਂ ਕਈ ਵਾਰ ਉਕਤ ਸਿੱਖ ਇਤਿਹਾਸ ਨੂੰ ਦਰਸਾਉਂਦੀਆਂ ਦੁਰਲੱਭ ਵਸਤੂਆਂ ਸਬੰਧੀ ਜਾਣਕਾਰੀ ਮੰਗੀ ਗਈ ਪਰ ਉਨ੍ਹਾਂ ਵਲੋਂ ਕੋਈ ਸਪੱਸ਼ਟ ਜਾਣਕਾਰੀ ਉਪਲਬਧ ਨਹੀਂ ਕਰਵਾਈ ਗਈ।

ਉਕਤ ਮਾਮਲੇ 'ਚ ਐੱਸ. ਜੀ. ਪੀ. ਸੀ. ਨੇ ਨਾ ਤਾਂ ਕੋਈ ਐੱਫ. ਆਈ. ਆਰ. ਦਰਜ ਕਰਵਾਈ ਤੇ ਨਾ ਹੀ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਜ਼ਬਤ ਕੀਤੇ ਸਾਮਾਨ ਦੀ ਰਿਕਵਰੀ ਲਈ ਕੋਰਟ 'ਚ ਪਟੀਸ਼ਨ ਦਾਖਲ ਕੀਤੀ, ਜੋ ਕਿ ਲਾਪ੍ਰਵਾਹੀ ਦਾ ਸਬੂਤ ਹੈ। ਇਸ ਦੀ ਸੁਣਵਾਈ ਅੱਗੇ ਛੇਤੀ ਹੋ ਸਕਦੀ ਹੈ।


author

rajwinder kaur

Content Editor

Related News