ਸਿੱਖਿਆ ਵਿਭਾਗ ''ਚ 5 ਜੂਨ ਤਕ ਅਪਲਾਈ ਹੋਣਗੀਆਂ ਆਨਲਾਈਨ ਬਦਲੀਆਂ

06/01/2020 9:09:35 PM

ਫ਼ਰੀਦਕੋਟ, (ਜਸਬੀਰ ਕੌਰ, ਬਾਂਸਲ)— ਡਾਇਰੈੱਕਟਰ ਸਿੱਖਿਆ ਵਿਭਾਗ (ਸੈਕੰਡਰੀ ਸਿੱਖਿਆ) ਪੰਜਾਬ ਨੇ ਮੀਮੋ ਨੰਬਰ ਡੀ. ਵਾਈ. ਐੱਸ. ਪੀ. ਡੀ. (ਪੀ. ਈ. ਡੀ. ਬੀ.)/2020/124125 ਮਿਤੀ 01.06.2020 ਰਾਹੀਂ ਅਧਿਆਪਕਾਂ, ਕੰਪਿਊਟਰ ਫੈੱਕਲਟੀ, ਸਿੱਖਿਆ ਪ੍ਰੋਵਾਈਡਰ, ਈ. ਜੀ. ਐੱਸ/ਏ.ਆਈ.ਈ/ਐੱਸ.ਟੀ.ਆਰ.ਵਾਲੰਟੀਅਰਾਂ ਦੀ ਬਦਲੀ ਵਾਸਤੇ ਆਨਲਾਈਨ ਅਪਲਾਈ ਕਰਨ ਦੀ ਮਿਤੀ 5 ਜੂਨ 2020 ਤੱਕ ਕਰ ਦਿੱਤੀ ਹੈ। ਇੱਥੇ ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਬਦਲੀਆਂ ਲਈ ਅਪਲਾਈ ਕਰਨ ਦੀ ਮਿਤੀ 2 ਜੂਨ 2020 ਸੀ। ਜਾਰੀ ਪੱਤਰ ਅਨੁਸਾਰ ਅਧਿਆਪਕਾਂ ਦੀ ਮੰਗ 'ਤੇ ਸਿੱਖਿਆ ਵਿਭਾਗ ਵਲੋਂ ਅਪਲਾਈ ਕਰਨ ਦੀ ਮਿਤੀ 'ਚ ਇਹ ਵਾਧਾ ਕੀਤਾ ਗਿਆ ਹੈ।


KamalJeet Singh

Content Editor

Related News