ਸਿੱਖਿਆ ਵਿਭਾਗ ’ਚ ਸ਼ੁਰੂ ਹੋਇਆ ਬਦਲੀਆਂ ਦਾ ਮੌਸਮ, ਜਾਰੀ ਹੋਈ ਨਵੀਂ ਆਨਲਾਈਨ ਤਬਾਦਲਾ ਨੀਤੀ

Tuesday, Mar 28, 2023 - 09:36 PM (IST)

ਸਿੱਖਿਆ ਵਿਭਾਗ ’ਚ ਸ਼ੁਰੂ ਹੋਇਆ ਬਦਲੀਆਂ ਦਾ ਮੌਸਮ, ਜਾਰੀ ਹੋਈ ਨਵੀਂ ਆਨਲਾਈਨ ਤਬਾਦਲਾ ਨੀਤੀ

ਲੁਧਿਆਣਾ (ਵਿੱਕੀ) : ਪੰਜਾਬ ’ਚ ਪ੍ਰੀਖਿਆਵਾਂ ਤੋਂ ਬਾਅਦ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀਆਂ ਬਦਲੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ’ਚ ਕੰਮ ਕਰਦੇ ਅਧਿਆਪਕਾਂ ਅਤੇ ਨਾਨ-ਟੀਚਿੰਗ ਸਟਾਫ਼ ਦੀ ਬਦਲੀ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਡਾਇਰੈਕਟੋਰੇਟ ਆਫ਼ ਸਕੂਲ ਐਜੂਕੇਸ਼ਨ (ਸੈਕੰਡਰੀ ਸਿੱਖਿਆ) ਵੱਲੋਂ ਜਾਰੀ ਪੱਤਰ ’ਚ ਕਿਹਾ ਗਿਆ ਹੈ ਕਿ ਜਿਹੜੇ ਅਧਿਆਪਕ ਕੰਪਿਊਟਰ ਫੈਕਲਟੀ ਅਤੇ ਨਾਨ-ਟੀਚਿੰਗ ਸਟਾਫ਼ ਪਾਲਿਸੀ ਮੁਤਾਬਕ ਟਰਾਂਸਫਰ ਕਰਵਾਉਣਾ ਚਾਹੁੰਦੇ ਹਨ, ਉਹ ਆਪਣੀ ਈ-ਪੰਜਾਬ ਪੋਰਟਲ ਦੀ ਲਾਗਇਨ ਆਈ. ਡੀ. ’ਤੇ 31 ਮਾਰਚ ਤੱਕ ਅਪਡੇਟ ਕਰਨਗੇ।

ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਦਾ 11 ਅਰਬ 38 ਕਰੋੜ ਦਾ ਬਜਟ ਜੈਕਾਰਿਆਂ ਦੀ ਗੂੰਜ ’ਚ ਪਾਸ

ਵੇਰਵੇ ਸਿਰਫ਼ ਆਨਲਾਈਨ ਹੀ ਭਰੇ ਜਾਣਗੇ। ਸਟਾਫ਼ ਨੂੰ ਡਾਟਾ ਅਪਰੂਵ ਕਰਨ ਤੋਂ ਪਹਿਲਾਂ ਇਸ ਗੱਲ ਦਾ ਧਿਆਨ ਰੱਖਣਾ ਹੋਵੇਗਾ ਕਿ ਉਨ੍ਹਾਂ ਵੱਲੋਂ ਵੱਖ-ਵੱਖ ਜ਼ੋਨਾਂ ’ਚ ਕੀਤੀ ਗਈ ਸੇਵਾ ਸਿੱਖਿਆ ਵਿਭਾਗ ’ਚ ਕੀਤੀ ਗਈ ਕੁਲ ਸੇਵਾ ਦੇ ਸਮੇਂ ’ਚ ਫਰਕ ਨਹੀਂ ਹੋਣਾ ਚਾਹੀਦਾ। ਜੇਕਰ ਕਿਸੇ ਕਾਰਨ ਫਰਕ ਹੈ ਤਾਂ ਇਸ ਸਬੰਧੀ ਰਿਮਾਰਕਸ ਦੇਣੇ ਹੋਣਗੇ। ਰਿਮਾਰਕਸ ’ਚ ਠੋਸ ਕਾਰਨ ਨਾ ਹੋਣ ਦੀ ਸੂਰਤ ’ਚ ਸਬੰਧਤ ਅਧਿਕਾਰੀ ਦੀ ਅਰਜ਼ੀ ’ਤੇ ਟਰਾਂਸਫਰ ਲਈ ਵਿਚਾਰ ਨਹੀਂ ਕੀਤਾ ਜਾਵੇਗਾ।

ਟਰਾਂਸਫਰ ਲਈ ਅਪਲਾਈਕਰਤਾ ਵੱਲੋਂ ਭਰਿਆ ਗਿਆ ਡਾਟਾ ਅਪਰੂਵ ਡਾਟਾ ਦਾ ਬਟਨ ਕਲਿਕ ਕਰਨ ਉਪਰੰਤ ਵੀ 31 ਮਾਰਚ ਤੱਕ ਜਿੰਨੀ ਵਾਰ ਚਾਹੇ ਐਡਿਟ ਕੀਤਾ ਜਾ ਸਕੇਗਾ ਪਰ 31 ਮਾਰਚ ਤੋਂ ਬਾਅਦ ਡਾਟਾ ’ਚ ਕੋਈ ਵੀ ਬਦਲਾਅ ਨਹੀਂ ਕੀਤਾ ਜਾ ਸਕੇਗਾ। ਵਿਭਾਗ ਨੇ ਸਾਫ਼ ਕੀਤਾ ਕਿ ਅਧੂਰਾ ਜਾਂ ਗਲਤ ਵੇਰਵਾ ਪਾਏ ਜਾਣ ’ਤੇ ਟਰਾਂਸਫਰ ਅਰਜ਼ੀ ’ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਸਪੈਸ਼ਲ ਕੈਟਾਗਰੀ/ਐਗਜ਼ੈਂਪਟਿਡ ਕੈਟਾਗਰੀ ਦੇ ਤਹਿਤ ਅਪਲਾਈ ਕਰਨ ਵਾਲੇ ਅਧਿਆਪਕ, ਕੰਪਿਊਟਰ ਫੈਕਲਟੀ, ਨਾਨ-ਟੀਚਿੰਗ ਸਟਾਫ਼ ਆਪਣੀ ਕੈਟਾਗਰੀ ਨਾਲ ਸਬੰਧਤ ਦਸਤਾਵੇਜ਼ ਨਾਲ ਅਟੈਚ ਕਰਨਗੇ।

ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਦੇ ਬਜਟ ਇਜਲਾਸ ’ਚ ਸਿੱਖ ਮਸਲਿਆਂ ਸਬੰਧੀ ਅਹਿਮ ਮਤੇ ਪਾਸ

ਦਸਤਾਵੇਜ਼ ਅਟੈਚ ਨਾ ਕਰਨ ਦੀ ਸੂਰਤ ’ਚ ਉਨ੍ਹਾਂ ਦੀ ਅਰਜ਼ੀ ’ਤੇ ਸਪੈਸ਼ਲ ਕੈਟਾਗਰੀ/ਐਗਜ਼ੈਂਪਟਿਡ ਕੈਟਾਗਰੀ ’ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਸਪੈਸ਼ਲ ਕੈਟਾਗਰੀ/ਐਗਜ਼ੈਂਪਟਿਡ ਕੈਟਾਗਰੀ ਦੇ ਅਧਿਆਪਕ, ਕੰਪਿਊਟਰ ਫੈਕਲਟੀ ਨਾਨ-ਟੀਚਿੰਗ ਸਟਾਫ਼ ਦੀ ਬਦਲੀ ਲਈ ਅਪਲਾਈ ਸਿਰਫ਼ ਆਨਲਾਈਨ ਹੀ ਵਿਚਾਰ ਕੀਤਾ ਜਾਵੇਗਾ। ਆਫ਼ਲਾਈਨ ਵਿਧੀ ਰਾਹੀਂ ਪ੍ਰਾਪਤ ਅਰਜ਼ੀਆਂ ’ਤੇ ਕੋਈ ਵਿਚਾਰ ਨਹੀਂ ਕੀਤਾ ਜਾਵੇਗਾ।

ਅਧਿਆਪਕ, ਕੰਪਿਊਟਰ ਫੈਕਲਟੀ ਨਾਨ-ਟੀਚਿੰਗ ਸਟਾਫ਼ ਜਿਨ੍ਹਾਂ ਦੇ ਵੇਰਵੇ ਸਹੀ ਪਾਏ ਜਾਣਗੇ, ਉਨ੍ਹਾਂ ਤੋਂ ਬਦਲੀ ਲਈ ਸਟੇਸ਼ਨ ਚੁਆਇਸ ਲਈ ਜਾਵੇਗੀ। ਵੱਖ-ਵੱਖ ਪੜਾਅ ਦੀ ਬਦਲੀ ਲਈ ਅਧਿਆਪਕ, ਕੰਪਿਊਟਰ ਫੈਕਲਟੀ ਨਾਨ-ਟੀਚਿੰਗ ਸਟਾਫ਼ ਨੂੰ ਵਾਰ-ਵਾਰ ਡਾਟਾ ਫਿਲ ਕਰਨ ਦੀ ਲੋੜ ਨਹੀਂ ਹੈ। ਟਰਾਂਸਫਰ ਲਈ ਡਾਟਾ ਸਿਰਫ਼ 31 ਮਾਰਚ ਤੱਕ ਹੀ ਫਿਲ ਕੀਤਾ ਜਾ ਸਕੇਗਾ।

ਇਹ ਵੀ ਪੜ੍ਹੋ : ਐਗਰੀਕਲਚਰ ਵਰਕਿੰਗ ਗਰੁੱਪ ਦੀ ਦੂਸਰੀ ਮੀਟਿੰਗ ਕੱਲ੍ਹ, ਇਨ੍ਹਾਂ ਮੁੱਦਿਆਂ 'ਤੇ ਹੋਵੇਗੀ ਚਰਚਾ

ਇਸ ਡਾਟਾ ਅਤੇ ਸਟੇਸ਼ਨ ਚੁਆਇਸ ਦੇ ਆਧਾਰ ’ਤੇ ਹੀ ਵੱਖ-ਵੱਖ ਪੜਾਅ ਦੀ ਟਰਾਂਸਫਰ ਪਾਲਿਸੀ ਮੁਤਾਬਕ ਕੀਤੀ ਜਾਵੇਗੀ। ਸਟੇਸ਼ਨ ਚੁਆਇਸ ਲੈਣ ਲਈ ਵੱਖਰੇ ਤੌਰ ’ਤੇ ਜਨਤਕ ਸੂਚਨਾ ਜਾਰੀ ਕੀਤੀ ਜਾਵੇਗੀ। ਟਰਾਂਸਫਰ ਲਈ ਸਾਲ 2021-22 ਦੀ ਏ. ਸੀ. ਆਰ. ’ਤੇ ਵਿਚਾਰ ਕੀਤਾ ਜਾਵੇਗਾ। ਜੇਕਰ ਕਿਸੇ ਅਧਿਆਪਕ, ਕੰਪਿਊਟਰ ਫੈਕਲਟੀ ਨਾਨ-ਟੀਚਿੰਗ ਸਟਾਫ਼ ਨੂੰ ਅਰਜ਼ੀ ਟਰਾਂਸਫਰ ਲਈ ਆਨਲਾਈਨ ਅਪਲਾਈ ਕਰਨ ’ਚ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਹ ਜ਼ਿਲ੍ਹਾ ਐੱਮ. ਆਈ. ਐੱਸ. ਕੋਆਰਡੀਨੇਟਰ ਤੋਂ ਮਦਦ ਲੈ ਸਕਦੇ ਹਨ, ਜਿਨ੍ਹਾਂ ਦੇ ਫੋਨ ਨੰਬਰ ਈ-ਪੰਜਾਬ ਪੋਰਟਲ ’ਤੇ ਮੁਹੱਈਆ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News