PAU ''ਚ ਇਸ ਵਾਰ ਲੱਗੇਗਾ ਆਨਲਾਈਨ ''ਕਿਸਾਨ ਮੇਲਾ'', ਕਿਸਾਨਾਂ ਨੂੰ ਕੀਤੀ ਗਈ ਖ਼ਾਸ ਅਪੀਲ

Monday, Sep 14, 2020 - 01:35 PM (IST)

PAU ''ਚ ਇਸ ਵਾਰ ਲੱਗੇਗਾ ਆਨਲਾਈਨ ''ਕਿਸਾਨ ਮੇਲਾ'', ਕਿਸਾਨਾਂ ਨੂੰ ਕੀਤੀ ਗਈ ਖ਼ਾਸ ਅਪੀਲ

ਲੁਧਿਆਣਾ (ਨਰਿੰਦਰ) : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ 'ਚ ਲੱਗਣ ਵਾਲਾ ਸਲਾਨਾ ਕਿਸਾਨ ਮੇਲਾ ਇਸ ਵਾਰ ਵਰਚੁਅਲ ਹੋਵੇਗਾ ਕਿਉਂਕਿ ਕੋਰੋਨਾ ਮਹਾਮਾਰੀ ਕਰਕੇ ਯੂਨੀਵਰਸਿਟੀ 'ਚ ਵੱਡਾ ਇਕੱਠ ਤਾਂ ਨਹੀਂ ਹੋ ਸਕਦਾ ਪਰ ਕਿਸਾਨਾਂ ਨੂੰ ਆਧੁਨਿਕ ਬੀਜਾ, ਸੰਧਾ ਅਤੇ ਮਸ਼ੀਨਰੀ ਦੀ ਸਾਰੀ ਜਾਣਕਾਰੀ ਆਨਲਾਈਨ ਮੁਹੱਈਆ ਕਰਵਾਈ ਜਾਵੇਗੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਤਕਨੀਕੀ ਮਾਹਿਰਾਂ ਦੀ ਟੀਮ ਵਿਸ਼ੇਸ਼ ਤੌਰ 'ਤੇ ਮੇਲਾ ਲਾਉਣ ਲਈ ਲਗਾਈ ਗਈ ਹੈ।

ਇਹ ਵੀ ਪੜ੍ਹੋ : 'ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ' 'ਤੇ ਲੱਗੀਆਂ ਰੌਣਕਾਂ, ਵਧਾਈ ਗਈ ਉਡਾਣਾਂ ਦੀ ਗਿਣਤੀ

PunjabKesari

ਇਹ ਟੀਮ ਦਿਨ-ਰਾਤ ਇਸ 'ਤੇ ਕੰਮ ਕਰ ਕੇ ਵਰਚੁਅਲ ਕਿਸਾਨ ਮੇਲੇ ਨੂੰ ਕਾਮਯਾਬ ਬਣਾਉਣ ਲਈ ਕੋਸ਼ਿਸ਼ਾਂ ਕਰ ਰਹੀ ਹੈ, ਹਾਲਾਂਕਿ ਬੀਜ ਵਿਕਰੇਤਾ ਅਤੇ ਕਿਸਾਨਾਂ ਨੇ ਕਿਹਾ ਕਿ ਇਸ ਵਾਰ ਉਨ੍ਹਾਂ ਨੂੰ ਤਾਂ ਮੁਸ਼ਕਿਲ ਹੋਵੇਗੀ ਪਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਾਇਰੈਕਟਰ ਐਕਸਟੈਨਸ਼ਨ ਐਜੂਕੇਸ਼ਨ ਡਾਕਟਰ ਜਸਕਰਨ ਮਾਹਲ ਨੇ ਕਿਸਾਨਾਂ ਨੂੰ ਵੱਧ ਤੋਂ ਵੱਧ ਇਸ ਮੇਲੇ 'ਚ ਆਨਲਾਈਨ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਇਸ ਦੇ ਲਈ www.kisanmela.pau.edu ਲਿੰਕ ਦਿੱਤਾ ਗਿਆ ਹੈ, ਜਿਸ 'ਤੇ ਕਿਸਾਨ ਇਸ ਮੇਲੇ ਦਾ ਹਿੱਸਾ ਬਣ ਸਕਦੇ ਹਨ।

ਇਹ ਵੀ ਪੜ੍ਹੋ : ਪੁਰਤਗਾਲੀ ਲਾੜੀ ਨੇ ਮਿੱਟੀ 'ਚ ਰੋਲ੍ਹੇ ਪੰਜਾਬੀ ਨੌਜਵਾਨ ਦੇ ਸੁਫ਼ਨੇ, ਆਸਟ੍ਰੇਲੀਆ ਪੁਲਸ ਨੇ ਕੀਤਾ ਡਿਪੋਰਟ

PunjabKesari

ਕਿਸਾਨ ਆਧੁਨਿਕ ਤਕਨੀਕਾਂ ਬਾਰੇ ਆਨਲਾਈਨ ਇਸ ਕਿਸਾਨ ਮੇਲੇ ਤੋਂ ਸਾਰੀ ਜਾਣਕਾਰੀ ਲੈ ਸਕਦੇ ਹਨ। ਡਾ. ਮਾਹਲ ਨੇ ਕਿਹਾ ਕਿ ਨਿੱਜੀ ਕੰਪਨੀਆਂ ਦੇ ਲਿੰਕ ਅਤੇ ਫੋਨ ਨੰਬਰ ਆਨਲਾਈਨ ਮੁਹੱਈਆ ਹੋਣਗੇ, ਜਿਸ ਰਾਹੀਂ ਆਸਾਨੀ ਨਾਲ ਖਰੀਦਦਾਰੀ ਹੋ ਸਕੇਗੀ। ਦੂਜੇ ਪਾਸੇ ਬੀਜ ਸਟੋਰ ਦੇ ਮਾਲਕਾਂ ਅਤੇ ਕਿਸਾਨਾਂ ਨੇ ਕਿਹਾ ਹੈ ਕਿ ਇਸ ਸਾਲ ਕਿਸਾਨ ਮੇਲਾ ਆਨਲਾਈਨ ਲੱਗ ਰਿਹਾ ਹੈ ਪਰ ਉਨ੍ਹਾਂ ਨੂੰ ਇਸ ਤੋਂ ਕੋਈ ਬਹੁਤੀ ਜ਼ਿਆਦਾ ਉਮੀਦ ਨਹੀਂ।

ਇਹ ਵੀ ਪੜ੍ਹੋ : ਮੋਹਾਲੀ ਦੀ ਮਾਰਕਿਟ 'ਚ ਲੜ ਪਈਆਂ ਕੁੜੀਆਂ, ਵੀਡੀਓ 'ਚ ਦੇਖੋ ਕਿਵੇਂ ਆਪਸ 'ਚ ਭਿੜੀਆਂ

ਬੀਜ ਸਟੋਰ ਦੇ ਮਾਲਕ ਕਰਮਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਵਿਕਰੀ ਘਟੇਗੀ ਅਤੇ ਲਗਭਗ ਉਨ੍ਹਾਂ ਨੂੰ 50 ਫ਼ੀਸਦੀ ਦਾ ਘਾਟਾ ਪਵੇਗਾ, ਜਦੋਂ ਕਿ ਨੌਜਵਾਨ ਕਿਸਾਨਾਂ ਨੇ ਵੀ ਕਿਹਾ ਕਿਸਾਨ ਮੇਲੇ ਤੋਂ ਉਹ ਆਧੁਨਿਕ ਬੀਜ ਅਤੇ ਮਸ਼ੀਨਾਂ ਆਦਿ ਖਰੀਦਦੇ ਸਨ, ਜੋ ਇਸ ਸਾਲ ਸੰਭਵ ਨਹੀਂ। ਦੱਸ ਦੇਈਇ ਕਿ 18 ਅਤੇ 19 ਸਤੰਬਰ ਨੂੰ ਵਰਚੁਅਲ ਕਿਸਾਨ ਮੇਲਾ ਲੱਗਣਾ ਹੈ, ਜਿਸ ਨੂੰ ਕਾਮਯਾਬ ਬਣਾਉਣ ਲਈ ਯੂਨੀਵਰਸਿਟੀ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਮੇਲੇ 'ਚ ਖਰੀਦਦਾਰੀ ਕਰਨ ਵਾਲੇ ਕਿਸਾਨ ਅਤੇ ਵੇਚਣ ਵਾਲੇ ਦੁਕਾਨਦਾਰ ਇਸ ਸਾਲ ਮੇਲੇ ਤੋਂ ਸੰਤੁਸ਼ਟ ਨਹੀਂ ਦਿਖਾਈ ਨਹੀਂ ਦੇ ਰਹੇ ਹਨ।

 


author

Babita

Content Editor

Related News