ਆਨਲਾਈਨ ਡਲਿਵਰੀ ਨਾਲ ਵਿਗਡ਼ਿਆ ਹੋਟਲ, ਢਾਬਿਆਂ ਦਾ ਕਾਰੋਬਾਰ, ਮੂਧੇ ਮੂੰਹ ਡਿੱਗੀ ਸੇਲ

Sunday, Jul 21, 2019 - 08:20 PM (IST)

ਆਨਲਾਈਨ ਡਲਿਵਰੀ ਨਾਲ ਵਿਗਡ਼ਿਆ ਹੋਟਲ, ਢਾਬਿਆਂ ਦਾ ਕਾਰੋਬਾਰ, ਮੂਧੇ ਮੂੰਹ ਡਿੱਗੀ ਸੇਲ

ਲੁਧਿਆਣਾ, (ਸ਼ਾਰਦਾ)- ਪਿਛਲੇ ਕੁਝ ਸਾਲਾਂ ਵਿਚ ਖਾਣ ਦੀਆਂ ਵਸੂਤਆਂ ਦੇ ਕਾਰੋਬਾਰ ਵਿਚ ਆਈਆਂ ਨਵੀਆਂ ਕੰਪਨੀਆਂ ਵਲੋਂ ਸ਼ੁਰੂ ਕੀਤੀ ਗਈ ਆਨਲਾਈਨ ਡਲਿਵਰੀ ਸਰਵਿਸ ਨੇ ਮਹਾਨਗਰ ਦੇ ਜ਼ਿਆਦਾਤਰ ਹੋਟਲ, ਢਾਬਿਆਂ ਅਤੇ ਰਿਸਟੋਰੈਂਟ ਦੇ ਕਾਰੋਬਾਰ ਨੂੰ ਬੁਰੀ ਤਰਾਂ ਪ੍ਰਭਾਵਿਤ ਕੀਤਾ ਹੈ। ਆਨਲਾਈਨ ਸਰਵਿਸ ਵਿਚ ਕਸਟਮਰ ਨੂੰ ਮਿਲ ਰਹੇ ਭਾਰੀ ਡਿਸਕਾਊਂਟ ਨਾਲ ਰਿਸਟੋਰੈਂਟ ਅਤੇ ਢਾਬਿਆਂ ਵਿਚ ਸਿਟਿੰਗ ਕੈਪਸਿਟੀ ਵਿਚ ਆਈ 80 ਫੀਸਦੀ ਕਮੀ ਨੇ ਹਾਲਾਤ ਇਸ ਤਰਾਂ ਪੈਦਾ ਕਰ ਦਿੱਤੇ ਹਨ ਕਿ ਆਉਣ ਵਾਲੇ ਕੁਝ ਸਮੇਂ ਵਿਚ ਲੁਧਿਆਣਾ ਦੇ ਕਈ ਹੋਟਲ ਰਿਸਟੋਰੈਂਟ ਬੰਦ ਦੀ ਹੋਣ ਕੰਗਾਰ ’ਤੇ ਪੁੱਜ ਜਾਣਗੇ। ਅਸਲ ਵਿਚ ਆਨਲਾਈਨ ਸਰਵਿਸ ਉਪਲਬਧ ਕਰਵਾਉਣ ਵਾਲੀਆਂ ਕੰਪਨੀਆਂ ਨੇ ਘਰ ਬੈਠੇ ਗਾਹਕਾਂ ਨੂੰ ਹਰ ਤਰਾਂ ਦੀ ਖਾਣ ਪੀਣ ਦੀ ਚੀਜ ਨੂੰ 40 ਤੋਂ 60 ਫੀਸਦੀ ਡਿਸਕਾਊਂਟ ਤੱਕ ਉਪਲਬਧ ਕਰਵਾ ਹੋਟਲਾਂ ਅਤੇ ਢਾਬਿਆਂ ਵਿਚ ਗਾਹਕਾਂ ਦੇ ਆਉਣ ਦੀ ਤਦਾਦ ਵਿਚ 80 ਫੀਸਦੀ ਕਮੀ ਨੇ ਮਾਲਕਾਂ ਦੀ ਕਮਰ ਤੋਡ਼ ਦਿੱਤੀ ਹੈ।PunjabKesariਢਾਬਿਆਂ ਤੋਂ ਸਟਾਫ ਦੀ ਛੁੱਟੀ ਹੋਣ ਲੱਗੀ - ਆਨਲਾਈਨ ਫੂਡ ਸਰਵਿਸ ਦੇ ਪੂਰੀ ਤਰਾਂ ਪੈਰ ਜਮਾਉਣ ਦੇ ਕਾਰਨ ਜਿਨਾਂ ਢਾਬਿਆਂ ਜਾਂ ਹੋਟਲ ਮਾਲਕਾਂ ਨੇ ਸਟਾਫ ਦੀ ਫੌਜ ਰੱਖੀ ਹੋਈ ਸੀ। ਉਸਦੀ ਹੁਣ ਛੁੱਟੀ ਹੋਣੀ ਸ਼ੁਰੂ ਹੋ ਗਈ ਹੈ। ਸ਼ਹਿਰ ਦੇ ਇਕ ਪ੍ਰਮੁੱਖ ਢਾਬਾ ਮਾਲਕ ਵਲੋਂ ਪਿਛਲੇ ਹਫਤੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਦੀ ਖਬਰ ਦੇ ਬਾਅਦ ਬਾਕੀ ਅਦਾਰਿਆ ਨੇ ਵੀ ਮੁਲਾਜ਼ਮਾਂ ਦੀ ਛੁੱਟੀ ਕਰ ਦਿੱਤੀ ਹੈ। ਇਸ ਸਰਵਿਸ ਦਾ ਹਿੱਸਾ ਹਜ਼ਾਰਾਂ ਡਲਿਵਰੀ ਬੁਆਏ ਇਨਾਂ ਦਿਨਾਂ ਵਿਚ ਹਡ਼ਤਾਲ ’ਤੇ ਹਨ। ਕਿਉਂਕਿ ਪਹਿਲਾ ਕੰਮ ਕਰ ਰਹੀ ਇਕ ਕੰਪਨੀ ਨੂੰ ਮਾਰਕੀਟ ’ਚੋਂ ਬਾਹਰ ਕਰਨ ਦੇ ਯਤਨ ’ਚ ਦੂਜੀ ਕੰਪਨੀ ਡਲਿਵਰੀ ਬੁਆਏ ਨੂੰ ਜ਼ਿਆਦਾ ਤਨਖਾਹ ਦਾ ਲਾਲਚ ਦੇ ਕੇ ਖੇਡ ਖੇਡ ਰਹੀ ਹੈ।


author

DILSHER

Content Editor

Related News