ਡੀ.ਏ.ਵੀ ਮਾਡਲ ਸਕੂਲ ਵੱਲੋਂ ਆਨਲਾਈਨ ਪੜ੍ਹਾਈ ਦਾ ਪ੍ਰਬੰਧ
Saturday, Apr 25, 2020 - 04:44 PM (IST)
ਬੁਢਲਾਡਾ (ਮਨਜੀਤ) - ਇਲਾਕੇ ਦੀ ਸਿਰਮੌਰ ਸੰਸਥਾ ਡੀ.ਏ.ਵੀ ਮਾਡਲ ਸਕੂਲ ਬੁਢਲਾਡਾ ਵੱਲੋਂ ਬੱਚਿਆਂ ਦੇ ਭਵਿੱਖ ਨੂੰ ਧਿਆਨ ਵਿਚ ਰੱਖਦੇ ਹੋਏ ਪੜ੍ਹਾਈ ਦਾ ਆਨਲਾਈਨ ਪ੍ਰਬੰਧ ਕੀਤਾ ਗਿਆ ਹੈ। ਸਕੂਲ ਦੇ ਪ੍ਰਿੰਸੀਪਲ ਪ੍ਰੋਫੈਸਰ ਬੀਰਦਵਿੰਦਰ ਕੌਰ ਨੇ ਦੱਸਿਆ ਹੈ ਕਿ ਸਾਰੀਆਂ ਕਲਾਸਾਂ ਦੇ ਵਿਦਿਆਰਥੀਆਂ ਦੇ ਵਟਸਐਪ ਗਰੁੱਪ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਭਾਵੇਂ ਬੱਚਿਆਂ ਨੂੰ ਕਲਾਸ ਰੂਮ ਸਿੱਖਿਆ ਦੇ ਮੁਕਾਬਲੇ ਆਨਲਾਈਨ ਸਿੱਖਿਆ ਪ੍ਰਾਪਤ ਕਰਨ ਵਿਚ ਕੁਝ ਮੁਸ਼ਕਲਾਂ ਜ਼ਰੂਰ ਆ ਰਹੀਆਂ ਹਨ ਪ੍ਰੰਤੂ ਅਧਿਆਪਕਾਂ ਦੇ ਸਹਿਯੋਗ ਅਤੇ ਬੱਚਿਆਂ ਦੇ ਮਾਪਿਆਂ ਦੇ ਸਹਿਯੋਗ ਨਾਲ ਬੱਚੇ ਹੌਲੀ-ਹੌਲੀ ਇਸ ਵਿਧੀ ਦੀ ਸਿੱਖਿਆ ਵਿਚ ਵੀ ਰੁਚੀ ਦਿਖਾ ਰਹੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਸਾਰੀਆਂ ਕਲਾਸਾਂ ਦੇ ਵਟਸਐਪ ਗਰੁੱਪ ਬਣਾ ਦਿੱਤੇ ਗਏ ਹਨ ,ਜਿਸ ਵਿਚ ਸਬੰਧਤ ਟੀਚਰ ਸਵੇਰੇ ਵਿਦਿਆਰਥੀਆਂ ਨੂੰ ਸਕੂਲ ਦਾ ਕੰਮ ਪਾਉਂਦੇ ਹਨ ਅਤੇ ਵਿਦਿਆਰਥੀ ਦਿਨ ਵਿਚ ਆਪਣਾ ਕੰਮ ਕਰਕੇ ਸ਼ਾਮ ਨੂੰ ਵਾਪਸ ਗਰੁੱਪ ਦੇ ਵਿਚ ਆਪਣਾ ਹੋਮਵਰਕ ਪਾ ਦਿੰਦੇ ਹਨ। ਪ੍ਰਿੰਸੀਪਲ ਨੇ ਦੱਸਿਆ ਕਿ ਇਹ ਸਕੂਲ ਅਤੇ ਵਿਦਿਆਰਥੀਆਂ ਲਈ ਇੱਕ ਨਵਾਂ ਤਜਰਬਾ ਹੈ ਜਿਸ ਦਾ ਭਵਿੱਖ ਵਿਚ ਸਕੂਲ ਅਤੇ ਵਿਦਿਆਰਥੀਆਂ ਨੂੰ ਬਹੁਤ ਫਾਇਦਾ ਹੋਵੇਗਾ। ਉਨ੍ਹਾਂ ਦੱਸਿਆ ਕਿ ਪੇਂਡੂ ਖੇਤਰ ਵਿੱਚੋਂ ਆਉਣ ਵਾਲੇ ਕੁਝ ਵਿਦਿਆਰਥੀਆਂ ਕੋਲ ਸਮਾਰਟਫੋਨ ਜਾਂ ਇੰਟਰਨੈੱਟ ਦੀ ਸਮੱਸਿਆ ਜ਼ਰੂਰ ਹੈ ਪ੍ਰੰਤੂ ਇਹ ਵਿਦਿਆਰਥੀ ਫ਼ੋਨ ਕਰਕੇ ਆਪਣੇ ਟੀਚਰ ਤੋਂ ਕੰਮ ਲੈ ਰਹੇ ਹਨ ਤੇ ਉਸ ਕੰਮ ਨੂੰ ਪੂਰਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸਕੂਲ ਦੇ ਕੁਆਰਡੀਨੇਟਰ ਕੁਲਦੀਪ ਸਿੰਘ,ਮੈਡਮ ਪ੍ਰੀਤ ਕਮਲ, ਮੈਡਮ ਕਿਰਨ, ਮੈਡਮ ਦਰਸ਼ਨਾਂ, ਪੁਨੀਤ, ਹਰਪ੍ਰੀਤ ਸਿੰਘ, ਹਰਜੀਤ ਸਿੰਘ ਪੂਰੀ ਮਿਹਨਤ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਗੋਬਿੰਦ ਗੋਇਲ, ਰਾਮ ਗੋਇਲ, ਗੁਰਚਰਨ ਅਨੇਜਾ, ਤਰਸੇਮ ਲਾਲ, ਰਣਜੀਤ ਸਿੰਘ ਦੋਦੜਾ, ਗਮਦੂਰ ਸਿੰਘ, ਸਤੀਸ਼ ਕੁਮਾਰ ਆਦਿ ਨੇ ਸਕੂਲ ਦੀ ਇਸ ਕੋਸ਼ਿਸ਼ ਲਈ ਪ੍ਰਿੰਸੀਪਲ ਅਤੇ ਸਾਰੇ ਸਟਾਫ ਦੀ ਬਹੁਤ ਪ੍ਰਸੰਸਾ ਕੀਤੀ ਹੈ ਅਤੇ ਸਾਰੀ ਮੈਨੇਜਮੈਂਟ ਕਮੇਟੀ ਸਕੂਲ ਨੂੰ ਬਹੁਤ ਸਹਿਯੋਗ ਦੇ ਰਹੇ ਰਹੀ ਹੈ ।
ਯੂਨੀਵਰਸਿਟੀ ਕਾਲਜ ਬਹਾਦਰਪੁਰ ਵੱਲੋਂ ਆਨਲਾਈਨ ਪੜ੍ਹਾਈ ਜਾਰੀ: ਪ੍ਰਿੰ: ਬਲਦੇਵ ਦੋਦੜਾ
ਯੂਨੀਵਰਸਿਟੀ ਕਾਲਜ ਬਹਾਦਰ ਪੁਰ ਦੇ ਪ੍ਰਿੰਸੀਪਲ ਡਾਕਟਰ ਬਲਦੇਵ ਸਿੰਘ ਦੋਦੜਾ ਨੇ ਦੱਸਿਆ ਹੈ ਕਿ ਕਰੋਨਾ ਦੀ ਬਿਮਾਰੀ ਕਾਰਨ ਪਿਛਲੇ ਲਗਭਗ ਇਕ ਮਹੀਨੇ ਤੋਂ ਪੰਜਾਬ ਦੇ ਕਾਲਜ ਬੰਦ ਹਨ ਪ੍ਰੰਤੂ ਵਿਦਿਆਰਥੀਆਂ ਦੀ ਪੜ੍ਹਾਈ ਦਾ ਖਿਆਲ ਰੱਖਦੇ ਹੋਏ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ ਉਨ੍ਹਾਂ ਦੱਸਿਆ ਕਿ ਭਾਵੇਂ ਆਨਲਾਈਨ ਪੜ੍ਹਾਈ ਵਿਚ ਕਲਾਸ ਰੂਮ ਪੜ੍ਹਾਈ ਨਾਲੋਂ ਕੁਝ ਮੁਸ਼ਕਿਲਾਂ ਜ਼ਰੂਰ ਆ ਰਹੀਆਂ ਪ੍ਰੰਤੂ ਫਿਰ ਵੀ ਕਾਲਜ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਆਨਲਾਈਨ ਵਿਧੀ ਨੂੰ ਜਲਦੀ ਹੀ ਅਪਣਾ ਲਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਮਾਨਯੋਗ ਬੀ.ਐਸ. ਘੁੰਮਣ ਅਤੇ ਦਾਖ਼ਲਾ ਕਮੇਟੀ ਦੇ ਇੰਚਾਰਜ ਡਾ ਪੁਸ਼ਪਿੰਦਰ ਸਿੰਘ ਜੀ ਗਿੱਲ ਅਤੇ ਉਨ੍ਹਾਂ ਦੀ ਟੀਮ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਨਾਲ ਵੱਖ ਵੱਖ ਸਮੇਂ ਤੇ ਆਨਲਾਈਨ ਮੀਟਿੰਗ ਕਰ ਰਹੇ ਹਨ ਯੂਨੀਵਰਸਿਟੀ ਦੇ ਅਧਿਕਾਰੀ ਕਾਲਜ ਤੋਂ ਵਿਦਿਆਰਥੀਆਂ ਦੀ ਪੜ੍ਹਾਈ ਦੀ ਪ੍ਰਗਤੀ ਸਬੰਧੀ ਰਿਪੋਰਟ ਪ੍ਰਾਪਤ ਕਰ ਰਹੇ ਹਨ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਵਿਚ ਸਹਾਇਤਾ ਕਰ ਰਹੇ ਹਨ। ਕਾਲਜ ਪ੍ਰਿੰਸੀਪਲ ਬਲਦੇਵ ਦੋਦੜਾ ਨੇ ਦੱਸਿਆ ਕਿ ਕਾਲਜ ਦੁਆਰਾ ਵਿਦਿਆਰਥੀਆਂ ਦੇ ਐਮ.ਏ. ਪੰਜਾਬੀ ,ਬੀ.ਕਾਮ. ,ਬੀ.ਏ. ਦੇ ਵੱਖ ਵੱਖ ਵਿਸ਼ਿਆਂ ਦੀ ਵਟਸਐਪ ਗਰੁੱਪ ਬਣਾਏ ਗਏ ਹਨ।ਇਨ੍ਹਾਂ ਵਟਸਐਪ ਗਰੁੱਪ ਵਿਚ ਕਾਲਜ ਦੇ ਟੀਚਰ ਸਾਹਿਬਾਨ ਵਿਦਿਆਰਥੀਆਂ ਨੂੰ ਪੀ.ਡੀ.ਐੱਫ. ਕਿਤਾਬਾਂ ,ਨੋਟਸ ਅਤੇ ਯੂ-ਟਿਊਬ ਚੈਨਲ ਤੋਂ ਸਮੱਗਰੀ ਮੁਹੱਈਆ ਕਰਵਾ ਰਹੇ ਹਨ ।ਇਨ੍ਹਾਂ ਵੈਟਸਐਪ ਗਰੁੱਪ ਰਾਹੀਂ ਵਿਦਿਆਰਥੀਆਂ ਤੋਂ ਅਸਾਇਨਮੈਂਟ ਅਤੇ ਸੈਮੀਨਾਰ ਵੀ ਲਏ ਜਾ ਰਹੇ ਹਨ ।ਪ੍ਰਿੰਸੀਪਲ ਨੇ ਅੱਗੇ ਦੱਸਿਆ ਕਿ ਕਾਲਜ ਵਿਚ ਅਗਲੇ ਸੈਸ਼ਨ ਤੋਂ ਨਵੇਂ ਕੋਰਸ ਜਿਵੇਂ ਕਿ ਬੀ.ਐਸ.ਸੀ. ਨਾਨ ਮੈਡੀਕਲ,' ਐੱਮ.ਏ. ਇੰਗਲਿਸ਼ ,ਬੀ.ਕਾਮ ਅਤੇ ਐੱਮ ਕਾਮ ਦੇ ਕੋਰਸ ਵੀ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।ਉਨ੍ਹਾਂ ਦੱਸਿਆ ਕਿ ਆਨਲਾਈਨ ਪੜ੍ਹਾਈ ਲਈ ਕਾਲਜ ਦੇ ਪ੍ਰੋਫੈਸਰ ਜਤਿੰਦਰ ਸਿੰਘ, ਪ੍ਰੋਫੈਸਰ ਸਰਬਵੀਰ, ਮੈਡਮ ਕਿਰਨ ,ਪ੍ਰੋਫੈਸਰ ਅਮਨਦੀਪ ਸਿੰਘ ਪ੍ਰੋਫੈਸਰ ਗਗਨਦੀਪ ਕੌਰ' ਪ੍ਰੋਫੈਸਰ ਗੁਰਜੀਤ ਸਿੰਘ, ਸ੍ਰੀ ਵਿਜੈਪਾਲ ' ਪ੍ਰਿਤਪਾਲ ਸਿੰਘ ਵਿਸ਼ੇਸ਼ ਰੋਲ ਅਦਾ ਕਰ ਰਹੇ ਹਨ ।