ਲੋਕਾਂ 'ਤੇ ਮਹਿੰਗਾਈ ਦੀ ਮਾਰ, ਪਿਆਜ਼ ਦੀਆਂ ਕੀਮਤਾਂ 100 ਦੇ ਪਾਰ (ਵੀਡੀਓ)

12/04/2019 4:03:52 PM

ਨਾਭਾ (ਰਾਹੁਲ)—ਆਮ ਆਦਮੀ ਦੀ ਥਾਲੀ 'ਤੇ ਇਕ ਵਾਰ ਫਿਰ ਮਹਿੰਗਾਈ ਦੀ ਮਾਰ ਪਈ ਹੈ।  ਸਬਜ਼ੀਆਂ ਤੇ ਖਾਸ ਤੌਰ 'ਤੇ ਪਿਆਜ਼ ਦੀਆਂ ਵਧ ਰਹੀਆਂ ਕੀਮਤਾਂ ਨੇ ਦੇਸ਼ 'ਚ ਤਹਿਲਕਾ ਮਚਾ ਦਿੱਤਾ ਹੈ। ਕਈ ਥਾਵਾਂ 'ਤੇ ਪਿਆਜ਼ ਦੀਆਂ ਕੀਮਤਾਂ 100 ਰੁਪਏ ਪ੍ਰਤੀ ਕਿਲੋ ਤੋਂ ਪਾਰ ਪਹੁੰਚ ਚੁੱਕੀਆਂ ਹਨ। ਜੇਕਰ ਨਾਭਾ ਦੀ ਗੱਲ ਕੀਤੀ ਜਾਵੇ ਤਾਂ ਨਾਭਾ 'ਚ ਪਿਆਜ਼ 120 ਰੁਪਏ ਪ੍ਰਤੀ ਕਿਲੋ ਮਿਲ ਰਿਹਾ ਹੈ।

PunjabKesari

ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜਿਹੜਾ ਪਿਆਜ਼ ਪਹਿਲਾਂ 40 ਰੁਪਏ ਕਿਲੋ ਹੁੰਦਾ ਸੀ ਉਹ ਹੁਣ 120 ਤੱਕ ਪਹੁੰਚ ਚੁੱਕਾ ਹੈ। ਪਿਆਜ਼ ਦੇ ਵਧਦੇ ਰੇਟਾਂ ਦੇ ਕਾਰਨ ਪੂਰਾ ਬਜਟ ਹਿੱਲ ਗਿਆ ਹੈ ਅਤੇ ਮਾਰਕਿਟ 'ਚ ਵੀ ਗ੍ਰਾਹਕ ਨਾ ਆਉਣ ਕਾਰਨ ਦੁਕਾਨਦਾਰ ਪਰੇਸ਼ਾਨ ਹਨ। ਲੋਕਾਂ ਦਾ ਕਹਿਣਾ ਹੈ ਕਿ ਜਿਹੜੇ ਲੋਕਾਂ ਦੀ ਦਿਹਾੜੀ 300 ਰੁਪਏ ਹੈ ਅਤੇ ਪਿਆਜ਼ 120 ਰੁਪਏ ਕਿਲੋ ਹੈ ਤਾਂ ਉਹ ਲੋਕ ਕੀ ਖਾਣਗੇ ਅਤੇ ਘਰ ਦਾ ਗੁਜਾਰਾ ਕਿਵੇਂ ਚਲਾਉਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਪਿਆਜ਼ ਕੱਟਣ 'ਤੇ ਅੱਖਾਂ 'ਚ ਹੰਝੂ ਆਉਂਦੇ ਸਨ ਹੁਣ ਤਾਂ ਖਰੀਦਿਣ 'ਤੇ ਅੱਖਾਂ 'ਚੋਂ ਹੰਝੂ ਆ ਰਹੇ ਹਨ।


Shyna

Content Editor

Related News