ਕੈਬਨਿਟ ਵਿਸਤਾਰ ਤੋਂ ਬਾਅਦ ਨਾਰਾਜ਼ ਹੋਏ ਆਗੂਆਂ ਨੂੰ ਮਨਾਉਣ ''ਚ ਲੱਗੀ ਕਾਂਗਰਸ

Sunday, Apr 22, 2018 - 06:09 PM (IST)

ਕੈਬਨਿਟ ਵਿਸਤਾਰ ਤੋਂ ਬਾਅਦ ਨਾਰਾਜ਼ ਹੋਏ ਆਗੂਆਂ ਨੂੰ ਮਨਾਉਣ ''ਚ ਲੱਗੀ ਕਾਂਗਰਸ

ਚੰਡੀਗੜ੍ਹ (ਮਨਮੋਹਨ) : ਪੰਜਾਬ ਕੈਬਨਿਟ ਦੇ ਵਿਸਤਾਰ ਮਗਰੋਂ ਸੂਬਾ ਕਾਂਗਰਸ ਵਿਚ ਪੈਦਾ ਹੋਏ ਤਣਾਅ ਨੂੰ ਠੱਲ੍ਹਣ ਲਈ ਪਾਰਟੀ ਵਲੋਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਜਿਸ ਦੇ ਚੱਲਦੇ ਐਤਵਾਰ ਨੂੰ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਤੇ ਹਰੀਸ਼ ਚੌਧਰੀ ਨੇ ਮੰਤਰੀਆਂ ਅਤੇ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਪੰਜਾਬ ਭਵਨ ਵਿਚ ਮੀਟਿੰਗ ਕੀਤੀ। ਮੀਟਿੰਗ ਤੋਂ ਬਾਅਦ ਸੁਨੀਲ ਜਾਖੜ ਨੇ ਕਿਹਾ ਕਿ ਨਾਰਾਜ਼ ਆਗੂਆਂ ਨੂੰ ਲੈ ਕੇ ਪਾਰਟੀ ਪੱਧਰ 'ਤੇ ਗੱਲਬਾਤ ਚੱਲ ਰਹੀ ਹੈ ਅਤੇ ਪਾਰਟੀ ਵਲੋਂ ਕਾਂਗਰਸੀ ਵਿਧਾਇਕਾਂ ਦੀ ਨਾਰਾਜ਼ਗੀ ਖਤਮ ਕੀਤੀ ਜਾਵੇਗੀ। ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਹਰ ਕਾਂਗਰਸੀ ਲਈ ਚਿੰਤੁਤ ਹਨ ਅਤੇ ਗੱਲਬਾਤ ਕਰਦੇ ਹਨ ਪਰ ਹਰ ਮੁੱਦਾ ਸਾਰਿਆਂ ਨਾਲ ਸਾਂਝਾ ਨਹੀਂ ਕੀਤਾ ਜਾ ਸਕਦਾ। 
ਜਾਖੜ ਨੇ ਕਿਹਾ ਕਿ ਕਾਂਗਰਸੀ ਦੇ ਕਈ ਵਿਧਾਇਕ ਕੈਬਨਿਟ ਮੰਤਰੀ ਬਣਨ ਦੇ ਹੱਕਦਾਰ ਅਤੇ ਕਾਬਲ ਹਨ ਜਿਨ੍ਹਾਂ ਦਾ ਪੂਰਾ ਧਿਆਨ ਰੱਖਿਆ ਜਾਵੇਗਾ। ਪੋਰਫੋਲੀਓ ਦਾ ਮੁੱਦਾ ਮੁੱਖ ਮੰਤਰੀ ਦਾ ਹੈ ਜੇ ਕੋਈ ਬਦਲਾਅ ਹੋਵੇਗਾ ਤਾਂ ਇਸ ਬਾਰੇ ਸੂਚਿਤ ਕੀਤਾ ਜਾਵੇਗਾ। 
ਇਸ ਦੌਰਾਨ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਇਸ ਮੀਟਿੰਗ ਵਿਚ ਨਵੇਂ ਬਣੇ ਮੰਤਰੀ ਮੰਡਲ ਨੂੰ ਲੈ ਕੇ ਚਰਚਾ ਹੋਈ ਹੈ ਅਤੇ ਜਿਹੜੇ ਆਗੂ ਨਾਰਾਜ਼ ਹਨ ਉਨ੍ਹਾਂ ਨਾਲ ਮੁਲਾਕਾਤ ਕੀਤੀ ਜਾਵੇਗੀ। ਵੇਰਕਾ ਨੇ ਕਿਹਾ ਕਿ ਨਾ ਮੈਂ ਨਾਰਾਜ਼ ਸੀ ਅਤੇ ਨਾ ਅੱਗੋ ਹੋਵਾਂਗਾ।


Related News