ਜ਼ਮੀਨ ਹੜੱਪੇ ਜਾਣ ''ਤੇ ਵਿਅਕਤੀ  ਨੇ ਨਿਗਲਿਆ ਜ਼ਹਿਰ ; ਮੌਤ

Tuesday, Aug 22, 2017 - 01:47 AM (IST)

ਜ਼ਮੀਨ ਹੜੱਪੇ ਜਾਣ ''ਤੇ ਵਿਅਕਤੀ  ਨੇ ਨਿਗਲਿਆ ਜ਼ਹਿਰ ; ਮੌਤ

ਸੰਗਰੂਰ,  (ਬੋਪਾਰਾਏ,ਵਿਵੇਕ ਸਿੰਧਵਾਨੀ, ਰਵੀ)–  ਇਕ ਵਿਅਕਤੀ ਦੀ ਜ਼ਮੀਨ ਹੜੱਪੇ ਜਾਣ 'ਤੇ ਉਸ ਵੱਲੋਂ ਪ੍ਰੇਸ਼ਾਨ ਰਹਿੰਦਿਆਂ ਸਲਫਾਸ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ 'ਤੇ ਇਕ ਵਿਅਕਤੀ ਵਿਰੁੱਧ ਥਾਣਾ ਸੰਦੌੜ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। 
ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਗੁਰਮੇਜ ਸਿੰਘ ਨੇ ਦੱਸਿਆ ਕਿ ਮੁੱਦਈ ਸਰਬਜੀਤ ਕੌਰ ਪਤਨੀ ਜਗਦੇਵ ਸਿੰਘ ਵਾਸੀ ਅਲੀਪੁਰ (ਅਖਤਿਆਰਪੁਰਾ) ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਉਸ ਦੇ ਪਤੀ ਜਗਦੇਵ ਸਿੰਘ ਦੀ 12 ਵਿੱਘੇ ਜ਼ਮੀਨ ਅੱਜ ਤੋਂ ਕਰੀਬ ਸੱਤ ਸਾਲ ਪਹਿਲਾਂ ਦੋਸ਼ੀ ਹਰਦੇਵ ਸਿੰਘ ਉਰਫ ਹੀਰਾ ਪੁੱਤਰ ਉਜਾਗਰ ਸਿੰਘ ਵਾਸੀ ਅਲੀਪੁਰ (ਅਖਤਿਆਰਪੁਰਾ) ਨੂੰ ਇਹ ਕਹਿ ਕੇ ਵੇਚ ਦਿੱਤੀ ਸੀ ਕਿ ਮੈਂ ਤੁਹਾਨੂੰ ਜ਼ਮੀਨ ਵੱਧ ਲੈ ਕੇ ਦਿਆਂਗਾ ਪਰ ਉਕਤ ਦੋਸ਼ੀ ਨੇ ਨਾ ਤਾਂ ਕੋਈ ਜ਼ਮੀਨ ਲੈ ਕੇ ਦਿੱਤੀ ਅਤੇ ਨਾ ਹੀ ਸਾਡੇ ਪੈਸੇ ਵਾਪਿਸ ਕੀਤੇ। ਬੀਤੀ 19 ਅਗਸਤ ਨੂੰ ਜਗਦੇਵ ਸਿੰਘ ਨੇ ਪ੍ਰੇਸ਼ਾਨੀ ਦੀ ਹਾਲਤ 'ਚ ਸਲਫਾਸ ਦੀਆਂ ਗੋਲੀਆਂ ਖਾ ਲਈਆਂ। 
ਜਦੋਂ ਜਗਦੇਵ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉਸ ਨੇ ਦੌਰਾਨੇ ਇਲਾਜ ਦਮ ਤੋੜ ਦਿੱਤਾ। ਪੁਲਸ ਨੇ ਮੁੱਦਈ ਦੇ ਬਿਆਨਾਂ ਦੇ ਆਧਾਰ 'ਤੇ ਉਕਤ ਦੋਸ਼ੀ ਵਿਰੁੱਧ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News