ਐੱਨ. ਡੀ. ਪੀ. ਐੱਸ. ਐਕਟ ਤਹਿਤ ਗ੍ਰਿਫ਼ਤਾਰ

Friday, Feb 13, 2026 - 06:13 PM (IST)

ਐੱਨ. ਡੀ. ਪੀ. ਐੱਸ. ਐਕਟ ਤਹਿਤ ਗ੍ਰਿਫ਼ਤਾਰ

ਹੁਸ਼ਿਆਰਪੁਰ (ਰਾਕੇਸ਼) : ਥਾਣਾ ਮਾਡਲ ਟਾਊਨ ਪੁਲਸ ਨੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਇਕ ਨੂੰ ਗ੍ਰਿਫ਼ਤਾਰ ਕੀਤਾ ਹੈ। ਏ. ਐੱਸ. ਆਈ. ਰਾਮਮੂਰਤੀ ਸਾਥੀ ਕਰਮਚਾਰੀਆਂ ਨਾਲ ਸਮਾਜਿਕ ਤੱਤਾਂ ਦੀ ਤਲਾਸ਼ ’ਚ ਹਰਦੋਖਾਨਪੁਰ ’ਚ ਮੌਜੂਦ ਸਨ ਤਾਂ ਹਰਦੋਖਾਨਪੁਰ ਨੂੰ ਜਾਂਦੇ ਕੱਚੇ ਰਸਤੇ ਪਰ ਇਕ ਨੌਜਵਾਨ ਬੈਠਾ ਦਿਖਾਈ ਦਿੱਤਾ, ਜਿਸ ਦੇ ਪਾਸ ਜਾਣ ਪਰ ਦੇਖਿਆ ਕਿ ਨੌਜਵਾਨ ਦੇ ਹੱਥ ’ਚ ਅੱਗ ਲਗਾਉਣ ਵਾਲਾ ਲਾਈਟਰ ਅਤੇ ਦੂਸਰੇ ਹੱਥ ’ਚ ਇਕ ਸਿਲਵਰ ਵਰਕ ਦੀ ਬਣੀ ਪੰਨੀ ਸੀ, ਜਿਸ ਹੇਠਾਂ ਅੱਗ ਜਲਾ ਰਿਹਾ ਸੀ ਅਤੇ ਨੋਟ ਨੂੰ ਰੋਲ ਕਰ ਕੇ ਪਾਈਪ ਨੂੰ ਮੂੰਹ ’ਚ ਰੱਖ ਕੇ ਉਸ ਸਿਲਵਰ ਵਰਕ ਦੇ ਉੱਪਰ ਉੱਡ ਰਹੇ ਧੂੰਏਂ ਨੂੰ ਆਪਣੀ ਨੱਕ ਨਾਲ ਅੰਦਰ ਨੂੰ ਖਿੱਚ ਰਿਹਾ ਸੀ।

ਉਕਤ ਪੁਲਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਅਤੇ ਆਪਣੀ ਨਸ਼ਾ ਕਰਨ ਵਾਲੀ ਸਮੱਗਰੀ ਨੂੰ ਛੱਡ ਕੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕਰਨ ਲੱਗਾ। ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰ ਕੇ ਨਾਮ ਪਤਾ ਪੁੱਛਣ ਪਰ ਆਪਣਾ ਨਾਮ ਰਾਜੇਸ਼ ਵਰਮਾ ਪੁੱਤਰ ਮੋਹਨ ਲਾਲ ਵਰਮਾ ਨਿਵਾਸੀ ਗਰੇਵਾਲ ਕਾਲੋਨੀ ਸੁਭਾਸ਼ ਨਗਰ ਗਲੀ ਨੰਬਰ 4 ਹਾਲ ਨਿਵਾਸੀ ਗਲੀ ਨੰਬਰ 2 ਟਿੱਬਾ ਸਾਹਿਬ ਹੁਸ਼ਿਆਰਪੁਰ ਦੱਸਿਆ। ਪੁਲਸ ਨੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।


author

Gurminder Singh

Content Editor

Related News