ਵੱਡੀ ਖਬਰ : ਲੁਧਿਆਣਾ ਦੇ ACP ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ, ਕਈ SHO ਹੋਮ ਕੁਆਰੰਟਾਈਨ (ਵੀਡੀਓ)
Monday, Apr 13, 2020 - 01:23 PM (IST)
ਲੁਧਿਆਣਾ (ਸਹਿਗਲ, ਮਹੇਸ਼) : ਕੋਰੋਨਾ ਵਾਇਰਸ ਦੇ ਵੱਧਦੇ ਕਹਿਰ ਦੌਰਾਨ ਲੁਧਿਆਣਾ 'ਚ ਸੋਮਵਾਰ ਨੂੰ ਇਕ ਨਵਾਂ ਮਾਮਲੇ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਲੁਧਿਆਣਾ ਉੱਤਰੀ ਦੇ ਏ. ਸੀ. ਪੀ. ਦੀ ਕੋਰੋਨਾ ਸਬੰਧੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਏ. ਸੀ. ਪੀ. ਪਿਛਲੇ ਕਾਫੀ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ, ਜਿਸ ਕਾਰਨ ਉਨ੍ਹਾਂ ਨੂੰ ਲੁਧਿਆਣਾ ਦੇ ਅਪੋਲੋ ਹਸਪਤਾਲ 'ਚ ਭਰਤੀ ਕਰਾਇਆ ਗਿਆ ਸੀ। ਇਸ ਸਮੇਂ ਏ. ਸੀ. ਪੀ. ਵੈਂਟੀਲੇਟਰ 'ਤੇ ਹਨ।
ਇਹ ਵੀ ਪੜ੍ਹੋ : ਪੁਲਸ 'ਤੇ ਹਮਲਾ ਕਰਨ ਵਾਲੇ 'ਨਿਹੰਗ' ਬਾਰੇ ਸਨਸਨੀਖੇਜ਼ ਖੁਲਾਸਾ, ਲੋਕ ਚਾਹੁੰਦੇ ਸੀ ਐਨਕਾਊਂਟਰ
ਇਸ ਦੀ ਪੁਸ਼ਟੀ ਲੁਧਿਆਣਾ ਦੇ ਸਿਵਲ ਸਰਜਨ ਰਾਜੇਸ਼ ਬੱਗਾ ਵਲੋਂ ਕੀਤੀ ਗਈ ਹੈ। ਏ. ਸੀ. ਪੀ. ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਨਾਲ ਕੰਮ ਕਰਨ ਵਾਲੇ ਕਈ ਐਸ. ਐਚ. ਓਜ਼ ਨੂੰ ਹੋਮ ਕੁਆਰੰਟਾਈਨ ਕਰ ਦਿੱਤਾ ਗਿਆ ਹੈ, ਜਿਨ੍ਹਾਂ 'ਚ ਐਸ. ਐਚ. ਓ. ਅਸ਼ਪ੍ਰੀਤ ਗਰੇਵਾਲ, ਬਸਤੀ ਜੋਧੇਵਾਲ, ਕਮਲਜੀਤ ਸਿੰਘ, ਸਲੇਮ ਟਾਬਰੀ ਅਤੇ ਥਾਣਾ ਦਰੇਸੀ ਤੋਂ ਐਸ. ਐਚ. ਓ. ਵਿਜੇ ਕੁਮਾਰ ਸ਼ਾਮਲ ਹਨ।
ਇਹ ਵੀ ਪੜ੍ਹੋ : ਮੋਹਾਲੀ ਤੋਂ ਬਾਅਦ ਹੁਣ ਜਲੰਧਰ 'ਚ ਕੋਰੋਨਾ ਦਾ ਕਹਿਰ, ਜਾਣੋ ਕੀ ਨੇ ਤਾਜ਼ਾ ਹਾਲਾਤ
ਚੌਕੀਮਾਨ ਤੇ ਗੁੜੇ ਪਿੰਡਾਂ 'ਚ ਹਾਲਾਤ ਸੁਧਰੇ, 320 ਘਰਾਂ ਦੀ ਹੋਈ ਜਾਂਚ
ਚੌਕੀਮਾਨ ਅਤੇ ਗੂੜੇ ਪਿੰਡਾਂ 'ਚ ਕੋਰੋਨਾ ਮਰੀਜ਼ ਪਾਜ਼ੇਟਿਵ ਆ ਜਾਣ ਕਰਕੇ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵਲੋਂ ਹਾਟਸਪਾਟ ਐਲਾਨੇ ਜਾਣ ਤੋਂ ਬਾਅਦ ਪਿੰਡ ਵਾਸੀਆਂ 'ਚ ਦਹਿਸ਼ਤ ਦਾ ਮਾਹੌਲ ਹੈ। ਸਬ ਸੈਂਟਰ ਗੂੜੇ ਦੀ ਇੰਚਾਰਜ ਸੁਖਦੇਵ ਕੌਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਪੂਰੀ ਮੁਸਤੈਦੀ ਨਾਲ ਕੰਮ ਕਰਦਿਆਂ ਦੁਪਹਿਰ ਤੱਕ ਦੋਵੇਂ ਪਿੰਡਾਂ ਦੇ 320 ਘਰਾਂ ਅੰਦਰ ਰਹਿੰਦੇ ਲੋਕਾਂ ਦੀ ਸਿਹਤ ਜਾਂਚ ਕੀਤੀ ਗਈ, ਜਿਸ ਦੌਰਾਨ ਕੋਈ ਵੀ ਕੋਰੋਨਾ ਪਾਜ਼ੇਟਿਵ ਮਰੀਜ਼ ਸਾਹਮਣੇ ਨਹੀਂ ਆਇਆ। ਬਸ ਕੁਝ ਮੌਸਮੀ ਐਲਰਜੀ ਵਾਲੇ ਮਰੀਜ਼ ਪਾਏ ਗਏ ਹਨ, ਜਿਨ੍ਹਾਂ ਦਾ ਇਲਾਜ ਆਪਣੇ ਪੱਧਰ 'ਤੇ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਅਤੇ ਕੁੱਲ ਮਿਲਾ ਕੇ ਹਾਲਾਤ ਕੰਟਰੋਲ 'ਚ ਹਨ।
ਇਹ ਵੀ ਪੜ੍ਹੋ : ਪਟਿਆਲਾ 'ਚ ਪਾਜ਼ੇਟਿਵ ਆਏ ਦੂਜੇ ਕੇਸ ਦਾ 'ਜਗ ਬਾਣੀ' ਕੋਲ ਵੱਡਾ ਖੁਲਾਸਾ