ਪੁਲਸ ਨੇ ਦੇਸੀ ਪਿਸਤੌਲ ਸਣੇ ਨੌਜਵਾਨ ਨੂੰ ਕੀਤਾ ਗ੍ਰਿਫਤਾਰ

Friday, May 15, 2020 - 03:16 PM (IST)

ਪੁਲਸ ਨੇ ਦੇਸੀ ਪਿਸਤੌਲ ਸਣੇ ਨੌਜਵਾਨ ਨੂੰ ਕੀਤਾ ਗ੍ਰਿਫਤਾਰ

ਹੁਸ਼ਿਆਰਪੁਰ/ਗੜ੍ਹਸ਼ੰਕਰ (ਅਮਰੀਕ)— ਥਾਣਾ ਗੜ੍ਹਸ਼ੰਕਰ ਦੀ ਪੁਲਸ ਨੇ ਬਲਜੀਤ ਸਿੰਘ ਉਰਫ ਲਵੀ ਤੋਂ ਦੇਸੀ ਪਿਸਤੌਲ(ਕੱਟੇ) ਨਾਲ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ।
ਜਾਣਕਾਰੀ ਦਿੰਦੇ ਹੋਏ ਇਕਬਾਲ ਸਿੰਘ ਐੱਸ. ਐੱਚ. ਓ. ਥਾਣਾ ਗੜ੍ਹਸ਼ੰਕਰ ਨੇ ਦੱਸਿਆ ਕਿ ਏ. ਐੱਸ. ਆਈ. ਰਾਕੇਸ਼ ਆਪਣੀ ਪੁਲਸ ਪਾਰਟੀ ਟੀਮ ਨਾਲ ਗਸ਼ਤ 'ਤੇ ਮੌਜੂਦ ਸਨ ਤਾਂ ਰਾਬਲਪਿੰਡੀ ਰੋਡ 'ਤੇ ਆ ਰਹੇ ਨੌਜਵਾਨ ਨੂੰ ਰੋਕ ਕੇ ਪੁੱਛਗਿੱਛ ਕੀਤੀ ਗਈ।

PunjabKesari

ਜਿਸ ਦੇ ਬਾਅਦ ਬਲਜੀਤ ਸਿੰਘ ਉਰਫ ਲਵੀ ਪੁੱਤਰ ਗੁਰਨਾਮ ਸਿੰਘ ਘਾਟੀ ਮੁਹੱਲਾ ਵਾਰਡ ਨੰਬਰ-8 ਕੋਲੋਂ ਤਲਾਸ਼ੀ ਦੌਰਾਨ ਦੇਸੀ ਪਿਸਤੌਲ (ਕੱਟਾ) ਬਰਾਮਦ ਕੀਤਾ ਹੈ। ਇਕਬਾਲ ਸਿੰਘ ਐੱਸ. ਐੱਚ. ਓ. ਥਾਣਾ ਗੜ੍ਹਸ਼ੰਕਰ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਦਿੱਤਾ ਹੈ। ਮੁਲਜ਼ਮ 'ਤੇ ਪਹਿਲੇ ਵੀ ਵੱਖ-ਵੱਖ ਧਾਰਾਵਾਂ 'ਤੇ ਮਾਮਲੇ ਦਰਜ ਹਨ।


author

shivani attri

Content Editor

Related News